ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/40

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅੰਦੋਲਨ ਦਾ ਸਿਲਸਿਲੇਵਾਰ ਵਿਕਾਸ

੩੯

ਖੁਦ ਉਨ੍ਹਾਂ ਨੂੰ ਸੀ। ਇਸ ਲਈ ਉਨ੍ਹਾਂ ਨੇ ਪੋਚਮਪਲੀ ਵਿਚ ਜਨਤਾ ਤੋਂ ਹੀ ਜ਼ਮੀਨ ਦੀ ਮੰਗ ਕੀਤੀ।

ਘਟਨਾ ਇੰਜ ਤਾਂ ਛੋਟੀ ਜਿਹੀ ਸੀ। ਪਰ ਵਿਨੋਬਾ ਨੇ ਉਸ ਵਿਚ ਈਸ਼ਵਰ ਦਾ ਸੰਕੇਤ ਵੇਖਿਆ। ਅਜ ਤਕ ਮੰਦਰਾਂ, ਸਕੂਲਾਂ ਜਾਂ ਹੋਰ ਆਮ ਭਲਾਈ ਦੇ ਕੰਮਾਂ ਲਈ ਜ਼ਮੀਨਾਂ ਮੰਗੀਆਂ ਗਈਆਂ ਸਨ। ਪਰ ਗਰੀਬਾਂ ਲਈ ਜ਼ਮੀਨ ਮੰਗਣ ਦਾ, ਦੇਸ਼ ਦੀ ਭੂਮੀ-ਸਮਸਿਆ ਦਾਨ ਮੰਗ ਕੇ ਸੁਲਝਾਉਣ ਦਾ ਇਹ ਹੌਸਲਾ ਨਵਾਂ ਹੀ ਸੀ। ਪਰ ਭਗਵਾਨ ਦਾ ਸੰਕੇਤ ਮਿਲ ਚੁਕਿਆ ਸੀ। ਵਿਨੋਬਾ ਜੇ ਮੰਗਣ ਤੋਂ ਝਿਜਕਦੇ ਤਾਂ ਆਪਣੇ ਆਪ ਨੂੰ ਕਾਇਰ ਸਮਝਦੇ। ਉਨ੍ਹਾਂ ਨੇ ਮੰਗਿਆ ਅਤੇ ਜ਼ਮੀਨਾਂ ਮਿਲੀਆਂ। ਮਾਨੋ ਚਮਤਕਾਰ ਹੀ ਹੋਇਆ। ਸਾਲਾਂ ਤੋਂ ਲੜਨ ਵਾਲੇ ਭਰਾਂ ਇਕ ਦੂਜੇ ਨੂੰ ਗੱਲ ਲਗ ਕੇ ਮਿਲੇ। ਧਰਤੀ ਦੇ ਲਾਲਾਂ ਨੇ ਸਦੀਆਂ ਦੇ ਬਾਅਦ ਆਪਣੀ ਮਾਂ ਕਸੁੰਧਰਾਂ ਨੂੰ ਮਾਂ ਕਹਿਣ ਦਾ ਅਧਿਕਾਰ ਪ੍ਰਾਪਤ ਕੀਤਾ। ਪੋਚਮਪਲੀ ਤੋਂ ਸੇਵਾ ਗ੍ਰਾਮ ਪਹੁੰਚਣ ਤਕ, ਦੋ ਮਹੀਨਿਆਂ ਵਿਚ, ਵਿਨੋਬਾ ਨੂੰ ਬਾਰਾਂ ਹਜ਼ਾਰ ਏਕੜ ਭੂਮੀ ਦਾਨ ਵਿਚ ਮਿਲ ਚੁਕੀ ਸੀ।

ਲੋਕਾਂ ਨੇ ਕਿਹਾ ਕਿ ਤਲੰਗਾਨਾ ਵਿਚ ਜ਼ਮੀਨ ਮਿਲ ਸਕਦੀ ਸੀ, ਕਿਉਂਕਿ ਲੋਕ ਹਿੰਸਕ ਲੋਕਾਂ ਤੋਂ ਭੈ ਭੀਤ ਹੋ ਗਏ ਸਨ। ਜ਼ਮੀਨ ਆਪਣੇ ਹੱਥ ਵਿਚ ਰਹੇਗੀ, ਜਾਂ ਨਹੀਂ, ਇਹ ਉਹ ਜਾਣਦੇ ਹੀ ਨਹੀਂ ਸਨ, ਇਸ ਲਈ ਉਨ੍ਹਾਂ ਨੇ ਵਿਨੋਬਾ ਨੂੰ ਜ਼ਮੀਨ ਦੇ ਦਿਤੀ। ਜਾਂਦੇ ਧਨ ਦਾ ਦਾਨ ਦੇ ਦਿਤਾ।

ਵਿਨੋਬਾ ਨੇ ਇਸ ਹਮਲੇ ਦਾ ਉੱਤਰ ਮੂੰਹ ਬੋਲ ਕੇ ਨਹੀਂ ਦਿਤਾ। ਉਨ੍ਹਾਂ ਦੀ ਉੱਤਰੀ ਭਾਰਤ ਦੀ ਯਾਤਰਾ ਨੇ ਹੀ ਇਸ ਦਾ ਉੱਤਰ ਦੇ ਦਿਤਾ। ਪੰਜ ਸਾਲਾ ਯੋਜਨਾ ਦੇ ਬਾਰੇ ਵਿਚ ਸਲਾਹ ਦੇਣ ਲਈ ਪੰਡਤ ਨਹਿਰੂ ਨੇ ਵਿਨੋਬਾ ਨੂੰ ਦਿੱਲੀ ਬੁਲਾਇਆ। ੧੨ ਸਤੰਬਰ, ੫੧ ਨੂੰ ਉਹਨਾਂ ਨੇ ਪਵਾਨਰ ਤੋਂ ਪਦ ਯਾਤਰਾ ਆਰੰਭ ਕੀਤੀ। ਜਿਥੇ ਲੋਕਾਂ ਵਿਚ ਸਾਮਯਵਾਦ ਦੇ ਡਰ ਦਾ ਸਵਾਲ ਨਹੀਂ ਸੀ ਜਿਥੇ ਅਸਮਾਨਤਾ