ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/41

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੪੦

ਭੂਦਾਨ ਚੜ੍ਹਦੀ ਕਲਾ 'ਚ

ਸੀ, ਪਰ ਹਿੰਸਾ ਦਾ ਨਾਂ ਨਹੀਂ ਸੀ, ਉਨ੍ਹਾਂ ਮਧਯ ਪ੍ਰਦੇਸ਼, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਦਿੱਲੀ ਦੇ ਪਿੰਡਾਂ ਤੋਂ ਵਿਨੋਬਾ ਨੂੰ ਦੋ ਮਹੀਨੇ ਵਿਚ ਅਠਾਰਾਂ ਹਜ਼ਾਰ ਏਕੜ ਜ਼ਮੀਨ ਮਿਲੀ। ਦੇਸ਼ ਨੇ ਇਹ ਸਿੱਧ ਕਰ ਦਿਤਾ ਕਿ ਉਨ੍ਹਾਂ ਨੂੰ ਸਰਵੋਦਯ ਤੋਂ ਪਹਿਲਾਂ ਸਰਵਨਾਸ਼ ਦਾ ਰਸਤਾ ਨਹੀਂ ਚਾਹੀਦਾ। ਬੁਧ, ਮਹਾਂਵੀਰ ਅਤੇ ਗਾਂਧੀ ਨੇ ਜਿਹੜਾ ਅਹਿੰਸਾ ਦਾ ਦੀਪ, ਭਾਰਤੀ ਜਨਤਾ ਦੇ ਹਿਰਦਯ ਵਿਚ ਜਲਾਇਆ ਸੀ, ਉਹ ਅਜੇ ਬੁਝਿਆ ਨਹੀਂ ਸੀ। ਉਸ ਨੂੰ ਲੋੜ ਸੀ, ਅੰਦਰ ਬਹਿਕੇ ਹਿਰਦਯ ਵਾਸੀ ਭਗਵਾਨ ਨੂੰ ਜਗਾਣ ਵਾਲੇ ਭਗਤ। ਵਿਨੋਬਾ ਦੀ ਪਵਿੱਤਰ ਬਾਣੀ ਨੇ ਭਾਰਤੀ ਆਤਮਾ ਨੂੰ ਜਗਾ ਦਿਤਾ।

੨- ਅਕਤੂਬਰ,੫੧ ਦੇ ਦਿਨ ਵਿਨੋਬਾ ਮਧਯ ਪ੍ਰਦੇਸ਼ ਦੇ ਸਾਗਰ ਸ਼ਹਿਰ ਵਿਚ ਅਪੜੇ। ਉਥੇ ਮਧਯ ਦੇਸ਼ ਦੇ ਕਰਮਚਾਰੀਆਂ ਦਾ ਇਕ ਸੰਮੇਲਨ ਹੋਇਆ। ਭੂਟਾਨ-ਯੁੱਗ ਦੇ ਇਤਿਹਾਸ ਵਿਚ ਇਸ ਸੰਮੇਲਨ ਦਾ ਇਕ ਖਾਸ ਸਥਾਨ ਹੈ। ਏਸੇ ਸੰਮੇਲਨ ਵਿਚ ਵਿਨੋਬਾ ਨੇ ਦੇਸ਼ ਦੇ ਸਾਹਮਨੇ ਪੰਜ ਕਰੋੜ ਏਕੜ ਜ਼ਮੀਨ ਦੀ ਪ੍ਰਾਪਤੀ ਦਾ ਆਪਣਾ ਵੀਚਾਰ ਰਖਿਆ। ਲੋਕ ਹੱਕੇ ਬੱਕੇ ਜਿਹੇ ਰਹਿ ਗਏ । ਜਿਨ੍ਹਾਂ ਨੇ ਇਹ ਗਿਣਤੀ ਅਖਬਾਰਾਂ ਵਿਚ ਪੜ੍ਹੀ ਉਨ੍ਹਾਂ ਵਿਚੋਂ ਕੁਝ ਨੇ ਤਾਂ ਇਹ ਸਮਝਿਆ ਕਿ ਗਲਤੀ ਨਾਲ ਦੋ ਸਿਫਰੇ ਵਾਧੂ ਛਪ ਗਏ ਹਨ। ਵਿਨੋਬਾ ਨੂੰ ਉਦੋਂ ਤਕ ਸਾਰੀ ਪੰਜ ਹਜ਼ਾਰ ਏਕੜ ਜ਼ਮੀਨ ਵੀ ਨਹੀਂ ਮਿਲ ਸਕੀ ਸੀ, ਪਰ ਉਨ੍ਹਾਂ ਦੀ ਮੰਗ ਪੰਜ ਕਰੋੜ ਏਕੜ ਤਕ ਪਹੁੰਚ ਗਈ। ਗਣਿਤੀ ਵਿਨੋਬਾ ਨੇ ਤਾਂ ਆਪਣਾ ਗਣਿਤ ਤੇਲੰਗਾਨਾ ਵਿਚ ਹੀ ਕਰ ਰਖਿਆ ਸੀ। ਦੇਸ਼ ਦੇ ਸਤ ਅਠ ਕਰੋੜ ਭੂਮੀ ਹੀਨਾਂ ਨੂੰ ਕੰਮ ਦੇਣ ਲਈ ਘਟ ਤੋਂ ਘਟ ਪੰਜ ਕਰੋੜ ਏਕੜ ਜ਼ਮੀਨ ਤਾਂ ਚਾਹੀਦੀ ਹੀ ਹੈ। ਭੂਦਾਨ-ਯੱਗ ਕੁਝ ਲੋਕਾਂ ਲਈ ਭਿਛਿਆ ਮੰਗਣ ਦਾ ਕੰਮ ਨਹੀਂ ਹੈ, ਸਗੋਂ ਇਹ ਤਾਂ ਦੇਸ਼ ਦੇ ਭੂਮੀ ਹੀਨਾਂ ਦੇ ਸੰਪੂਰਨ ਗੁਜ਼ਾਰੇ ਲਈ ਕਾਫ਼ੀ ਜ਼ਮੀਨ ਪ੍ਰਾਪਤ ਕਰਨ ਦਾ ਇਨਕਲਾਬੀ ਅੰਦੋਲਨ ਹੈ, ਇਹ ਸਾਬਤ ਕਰਨਾ ਸੀ। ਇਸ ਲਈ ਪੰਜ