ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/42

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅੰਦੋਲਨ ਦਾ ਸਿਲਸਿਲੇਵਾਰ ਵਿਕਾਸ

੪੧

ਕਰੋੜ ਏਕੜ ਤੋਂ ਘਟ ਮੰਗ ਹੋ ਹੀ ਨਹੀਂ ਸਕਦੀ ਸੀ। ਕੋਈ ਕਹਿ ਸਕਦਾ ਹੈ ਕਿ ਅਜੇ ਵਿਨੋਬਾ ਨੂੰ ਤਾਂ ਜ਼ਮੀਨ ਬਹੁਤ ਥੋੜੀ ਮਿਲੀ ਸੀ, ਏਨੀ ਵਧੇਰੇ ਜ਼ਮੀਨ ਮੰਗਣ ਦਾ ਹੌਸਲਾ ਕਿਉਂ ਕੀਤਾ? ਗਲ ਇਹ ਹੈ ਕਿ ਜੀਹਨੇ ਸ਼ੁਰੂ ਵਿਚ ਹੀ ਈਸ਼ਵਰ ਦਾ ਸਹਾਰਾ ਸਮਝ ਕੇ ਮੰਗਿਆ ਸੀ, ਉਹਦੇ ਲਈ ਹਿਚਕਚਾਹਟ ਦਾ ਸਵਾਲ ਹੀ ਨਹੀਂ ਉਠਦਾ ਹੈ। ਵਿਨੋਬਾ ਤਾਂ ਕਹਿੰਦੇ ਸਨ ਕਿ ਜਿਹੜਾ ਈਸ਼ਵਰ ਬਾਲਕ ਨੂੰ ਭੁਖ ਦਿੰਦਾ ਹੈ, ਉਹ ਮਾਂ ਨੂੰ ਦੁਧ ਵੀ ਦਿੰਦਾ ਹੈ, ਜੀਹਨੇ ਮੈਨੂੰ ਮੰਗਣ ਦੀ ਪ੍ਰੇਰਨਾ ਦਿੱਤੀ, ਉਹੋ ਹੀ ਲੋਕਾਂ ਨੂੰ ਦੇਣ ਦੀ ਪ੍ਰੇਰਨਾ ਵੀ ਦੇਵੇਗਾ। ਰਵੀ ਬਾਬੂ ਦੇ ਨਾਲ ਮਾਨੋਂ ਉਨ੍ਹਾਂ ਨੇ ਇਹ ਗੀਤ ਗਾ ਲਿਆ ਸੀ:-

"ਤੋਂਮਾਰ ਪਤਾਕਾ ਜਾਰੇ ਦਾਓ

ਤਾਰੇ ਬਹੀ ਬਾਰੇ ਦਾਓ ਸ਼ਕਤੀ"

ਜੀਹਨੂੰ ਤੁਸੀਂ ਆਪਣਾ ਝੰਡਾ ਦਿੰਦੇ ਹੋ ਉਹਨੂੰ ਚੁੱਕਣ ਦੀ ਤਾਕਤ ਵੀ ਦਿਉ।

ਪੋਚਮਪਲੀ ਤੋਂ ਸਾਗਰ ਤਕ ਭੂਟਾਨ-ਅੰਦੋਲਨ ਦਾ ਪਹਿਲਾ ਕਦਮ ਕਿਹਾ ਜਾ ਸਕਦਾ ਹੈ। ਇਹਨੂੰ ਅਸੀਂ ਸਿਧਾਂਤ, ਨਿਰੂਪਣ ਦਾ ਕਾਲ ਕਹਿ ਸਕਦੇ ਹਾਂ। ਉਂਜ ਤਾਂ ਵਿਨੋਬਾ ਦੇ ਚਿੰਤਨਸ਼ੀਲ ਅਤੇ ਨਿੱਤ-ਵਿਕਾਸਲ ਸੁਭਾ ਦੇ ਕਾਰਨ ਉਨ੍ਹਾਂ ਦੇ ਵਿਆਖਿਆਨਾਂ ਵਿਚੋਂ ਨਿੱਤ ਨਵਾਂ ਵਿਚਾਰ ਮਿਲ ਜਾਂਦਾ ਹੈ। ਫਿਰ ਵੀ ਪੋਚਮਪੱਲੀ ਤੋਂ ਸਾਗਰ ਤਕ ਦੇ ਵਿਆਖਿਆਨਾਂ ਵਿਚ ਭੂਟਾਨ-ਯੱਗ ਦਾ ਵਿਚਾਰ-ਨਿਰੂਪਣ ਸੰਖੇਪ ਵਿਚ, ਪੂਰਨ ਅਤੇ ਸਮੂਹਿਕ ਦ੍ਰਿਸ਼ਟੀ ਤੋਂ ਵਿਨੋਬਾ ਨੇ ਕੀਤਾ ਹੈ। ਭੂਦਾਨ-ਯੁੱਗ ਦੇ ਬਾਕੀ ਇਤਿਹਾਸ ਨੂੰ ਅਸੀਂ ਨਿਮਨ ਲਿਖਤ, ਕਾਲ ਖੰਡਾਂ ਵਿਚ ਵੰਡ ਸਕਦੇ ਹਾਂ:--

੧. ਸਾਗਰ ਤੋਂ ਸੇਵਾਪੁਰੀ ਤਕ--ਜਨ ਹਿਰਦਯ-ਪ੍ਰਵੇਸ਼ ਕਾਲ।

੨. ਸੇਵਾਪੁਰੀ ਤੋਂ ਬਿਹਾਰ ਤਕ-- ਜਨ ਅੰਦੋਲਨ ਕਾਲ।

੩. ਬਿਹਾਰ ਯਾਤ੍ਰਾ--ਏਕਾਗਰ ਪਰਯੋਗ-ਕਾਲ।