ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/43

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੪੨

ਭੂਦਾਨ ਚੜ੍ਹਦੀ ਕਲਾ ’ਚ

੪. ਉਤਕਲ ਯਾਤ੍ਰਾ--ਭੂਮੀ-ਇਨਕਲਾਬ ਯਾਤ੍ਰਾ।

੫. ਆਂਧਰਾ-ਹੈਦਰਾਬਾਦ--ਮੁਕਤ ਵਿਹਾਰ ।

੧੩ ਅਪਰੈਲ, ੧੯੫੨ ਤੋਂ ੧੬ ਅਪਰੈਲ, ੧੯੫੨ ਤਕ ਕਾਸ਼ੀ ਦੇ ਨੇੜੇ ਸੇਵਾਪੁਰੀ ਵਿਚ ਸਰਵੋਦਯ ਸੰਮੇਲਨ ਹੋਇਆ। ਸਾਗਰ ਤੋਂ ਸੇਵਾਪੁਰੀ ਤਕ ਦੀ ਵਿਨੋਬਾ ਦੀ ਯਾਤਾ ਨੂੰ ਅਸੀਂ ਜਨ ਹਿਰਦਯ ਪਰਵੇਸ਼ ਕਾਲ ਆਖਿਆ ਹੈ । ਇਨ੍ਹਾਂ ਛੇ ਮਹੀਨਿਆਂ ਵਿਚ ਭੂਟਾਨ ਦਿੰਦਿਆਂ ਸਮੇਂ ਦੇਣ ਵਾਲਿਆਂ ਅਤੇ ਉਹਨੂੰ ਪਰਾਪਤ ਕਰਨ ਵਾਲਿਆਂ ਦੇ ਜੀਵਨ ਨੂੰ ਪਵਿੱਤਰ ਕਰਣ ਵਾਲੇ ਜਿੰਨੇ ਪਰਸੰਗ ਹੋਏ, ਉਨੇ ਸ਼ਾਇਦ ਹੋਰ ਕਿਸ ਕਾਲ ਵਿਚ ਨਹੀਂ ਹੋਏ । ਛੋਟੇ ਛੋਟੇ ਲੋਕਾਂ ਦਾ ਦਿਲੋਂ ਪਰਭਾਵਤ ਹੋ ਕੇ ਦਾਨ ਦੇਣਾ, ਆਪਣੀ ਸਾਰੀ ਦੀ ਸਾਰੀ ਸੰਪਤੀ ਨਿਛਾਵਰ ਕਰ ਦੇਣਾ ਹਿਰਦਯ ਪਰੀਵਰਤਨ ਦੇ ਅਲੌਕਿਕ ਨਮੂਨੇ ਪੇਸ਼ ਕਰਦੇ ਹਨ। ਇਨ੍ਹਾਂ ਪਵਿੱਤਰ ਕਰਨ ਵਾਲੇ ਪਰਸੰਗਾਂ ਵਿਚੋਂ ਇਕ ਇਕ ਦਾ ਮਹੱਤਵ ਪੁਰਾਣਾਂ ਦੇ ਕਿਸੇ ਪਰਸੰਗ ਤੋਂ ਘਟ ਨਹੀਂ ਹੈ। ਗੋਹੇ ਤੋਂ ਅੰਨ ਕਢਣ ਵਾਲਾ ਮੰਗਰੁ ਹਰੀਜਨ, ਜੀਹਨੇ ਆਪਣੀ ਪੂਰੀ ਦੀ ਪੂਰੀ ੨੧ ਡੈਸੀਮਲ ਜ਼ਮੀਨ ਦੇ ਦਿਤੀ, ਨੈਨੀਤਾਲ ਦੀ ਉਹ ਬੁਢੜੀ, ਜਿਹੜੀ ਆਪਣੀ ਥੋੜੀ ਜਿਹੀ ਜ਼ਮੀਨ ਦੇਣ ਲਈ ਰਾਤ ਭਰ ਪਾਲੇ ਵਿਚ ਬੈਠੀ ਰਹੀ, ਉਹ ਬੁਢਾ ਰਾਮ ਚਰਨ, ਜਿਸ ਨੂੰ ਅੱਖੀ ਨਹੀਂ ਦਿਸਦਾ ਸੀ, ਪਰ ਜਿਸ ਨੂੰ ਗਿਆਨ ਦਾ ਪਰਕਾਸ਼ ਸੀ ਕਿਸੇ ਤੋਂ ਬੈਲਗੱਡੀ ਚਲਵਾ ਕੇ ਆਇਆ ਅਤੇ ਰਾਤ ਨੂੰ ਆਪਣੀ ਜ਼ਮੀਨ ਦੇ ਗਿਆ, ਇਹ ਇਕ ਪ੍ਰਸੰਗ ਸਾਨੂੰ ਵਿਦੁਰ ਦੇ ਸਾਗ, ਭੀਲਣੀ ਦੇ ਬੇਰਾਂ ਅਤੇ ਸੁਦਾਮਾ ਦੇ ਚੌਲਾਂ ਦੀ ਯਾਦ ਦਿਵਾ ਦਿੰਦਾ ਹੈ। ਉਹਨੀਂ ਦਿਨੀਂ ਵਿਨੋਬਾ ਪਿੰਡ ਪਿੰਡ ਅਤੇ ਘਰ ਘਰ ਅਪੜਦੇ ਸਨ। ਉਸ ਸਮੇਂ ਉਨ੍ਹਾਂ ਦੇ ਪਿਛੇ ਅਜ ਜਿਹੀ ਅਪਾਰ ਭੀੜ ਨਹੀਂ ਰਹਿੰਦੀ ਸੀ। ਇਸ ਲਈ ਉਹ ਲੋਕਾਂ ਦੇ ਦਿਲਾਂ ਤਕ ਪਹੁੰਚ ਕੇ ਵਿਅਕਤੀਗਤ ਰੂਪ ਵਿਚ ਉਨ੍ਹਾਂ ਦੇ ਹਿਰਦਯ ਵਿਚ ਸਥਿਤ ਰਾਮ ਨੂੰ ਜਗਾ ਸਕਦੇ ਸਨ।

ਜਨ-ਹਿਰਦੇ ਦੇ ਨਾਲ ਕਵੀ-ਹਿਰਦਾ ਵੀ ਜਾਗ ਉਠਿਆ। ਝਾਂਸੀ