ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/44

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅੰਦੋਲਨ ਦਾ ਸਿਲਸਿਲੇਵਾਚ ਵਿਕਾਸ

੪੩

ਵਿਚ ਹਿੰਦੀ ਦੇ ਪਰਮੁਖ ਕਵੀਆਂ ਨੇ ਭੂਦਾਨ-ਯੱਗ ਵਿਚ ਆਪਣੀ ਲੇਖਣੀ ਦੁਆਰਾ ਸਹਾਇਤਾ ਕਰਨ ਦਾ ਬਚਨ ਦਿਤਾ। ਇਸ ਕਾਲ ਦੀਆਂ ਦੋ ਪਰਮੁਖ ਘਟਨਾਵਾਂ ਵਲ ਇਸ਼ਾਰਾ ਕਰਨਾ ਜ਼ਰੂਰੀ ਹੈ। ਪਹਿਲੀ ਵਿਨੋਬਾ ਦਾ ਦਿੱਲੀ ਨਿਵਾਸ ਅਤੇ ਦੂਜੀ ਘਟਨਾ ਮਥਰੇ ਦਾ ਕਰਮਚਾਰੀ ਸਮੇਲਨ। ਦਿੱਲੀ ਵਿਚ ਯੋਜਨਾਬੰਦੀ ਕਮਿਸ਼ਨ ਦੇ ਨਾਲ ਵਿਨੋਬਾ ਨੇ ਕਈ ਘੰਟੇ ਤਕ ਵਿਚਾਰ ਵਟਾਂਦਰਾ ਕੀਤਾ ਅਤੇ ਆਪਣੇ ਵਿਚਾਰ ਸਾਫ਼ ਸਾਫ਼ ਸ਼ਬਦਾਂ ਵਿਚ ਉਨਾਂ ਦੇ ਸਾਹਮਣੇ ਰਖੇ। ਉਸ ਸਮੇਂ ਬੇ ਰੁਜ਼ਗਾਰੀ ਦੇ ਸਵਾਲ ਤੇ ਵਿਨੋਬਾ ਨੇ ਜਿਹੜੇ ਸੁਝਾਵ ਦਿਤੇ ਸਨ, ਉਨ੍ਹਾਂ ਨੂੰ ਕੇਂਦਰੀ ਸਰਕਾਰ ਨੇ ਦੂਜੀ ਪੰਜ ਸਾਲਾ ਯੋਜਨਾ ਵਿੱਚ ਸਾਹਮਣੇ ਰਖ ਕੇ ਕੰਮ ਕਰਨ ਦਾ ਸੋਚਿਆ ਹੈ, ਐਸਾ ਕਿਹਾ ਜਾਂਦਾ ਹੈ।

ਮਥਰੋ ਦੇ ਸੰਮੇਲਨ ਵਿੱਚ ਉੱਤਰ ਪ੍ਰਦੇਸ਼ ਦੇ ਕਰਮਚਾਰੀਆਂ ਨੇ ਆਪਣੇ ਪਰਾਂਤ ਵਿੱਚ ਇਕ ਕਰੋੜ ਏਕੜ ਭੂਮੀ ਪਰਾਪਤੀ ਦੇ ਕੁਲ ਨਿਸ਼ਾਨੇ ਦੀ ਪਹਿਲੀ ਕਿਸ਼ਤ ਦੇ ਤੌਰ ਤੇ ਆਉਣ ਵਾਲੇ ਇਕ ਸਾਲ ਵਿੱਚ ਪੰਜ ਲੱਖ ਏਕੜ ਜ਼ਮੀਨ ਪਰਾਪਤ ਕਰਨ ਦਾ ਫ਼ੈਸਲਾ ਕੀਤਾ। ਇਕ ਨਿਸ਼ਚਿਤ ਹੱਦ ਤਕ ਅਤੇ ਨਿਸ਼ਚਿਤ ਢੰਗ ਨਾਲ ਜ਼ਮੀਨ ਪਰਾਪਤ ਕਰਨ ਦਾ ਇਹ ਪਹਿਲਾ ਪਰਸੰਗ ਸੀ।

ਸੇਵਪੁਰੀ-ਸੰਮੇਲਨ ਭੂਦਾਨ-ਯੱਗ ਦੀ ਦ੍ਰਿਸ਼ਟੀ ਨਾਲ ਬੜੇ ਮਹੱਤਵ ਦਾ ਸੀ। ਗਾਂਧੀ ਜੀ ਦੇ ਨਿਰਵਾਣ ਦੇ ਬਾਅਦ ਸਰਵੌਦਯ ਸਮਾਜ ਦੀ ਸਥਾਪਨਾ ਕੀਤੀ ਗਈ ਸੀ। ਹਰ ਸਾਲ ਇਕ ਵੇਰਾਂ ਸਰਵੌਦਯ-ਸੇਵਕ ਇਕੱਠੇ ਹੋ ਕੇ ਆਪਣੇ ਕੰਮ ਦੇ ਵਿਸ਼ੇ ਉਤੇ ਸਮੁਚਾ ਵਿਚਾਰ ਕਰਦੇ ਸਨ। ਇਸ ਪਰਕਾਰ ਦਾ ਇਹ ਤੀਜਾ ਸੰਮੇਲਨ ਸੀ। ਪਰ ਦੂਜੇ ਸੰਮੇਲਨਾਂ ਨਾਲੋਂ ਇਸ ਸੰਮੇਲਨ ਵਿੱਚ ਇਹ ਫਰਕ ਸੀ ਕਿ ਇਸ ਵੇਰਾਂ ਰਲਵੇਂ ਵਿਚਾਰ ਦੇ ਨਾਲ ਰਲਵਾਂ ਕੰਮ ਵੀ ਨਿਸ਼ਚਿਤ ਕੀਤਾ ਗਿਆ। ਸੇਵਾਪੁਰੀ ਵਿੱਚ ਸਰਵੌਦਯ ਸੰਮੇਲਨ ਦੇ ਸਕੱਤਰ ਸ੍ਰੀ ਸ਼ੰਕਰ ਰਾਓ ਦੇਵ ਨੇ ਇਕ ਮਹੱਤਵ ਪੂਰਨ ਖਿਆਲ ਪਰਗਟ ਕੀਤਾ ਜਿਸ ਦੇ ਵਿੱਚ ਦੇਸ਼ ਦੇ ਪੰਜ