ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/45

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੪੪

ਭੂਦਾਨ ਚੜ੍ਹਦੀ ਕਲਾ ’ਚ

ਲੱਖ ਪਿੰਡਾਂ ਵਿੱਚ ਇਕ ਜ਼ਮੀਨ ਦੇ ਬਿਨਾਂ ਟੱਬਰ ਵਸਾਉਣ ਦੇ ਹਿਸਾਬ ਨਾਲ ਇਕ ਸਾਲ ਵਿਚ ਪੰਜੀਹ ਲੱਖ ਏਕੜ ਜ਼ਮੀਨ ਭੂਟਾਨ-ਯੱਗ ਵਿੱਚ ਪਰਾਪਤ ਕਰਨ ਦੀ ਗੱਲ ਆਖੀ ਗਈ ਸੀ। ਦੇਸ਼ ਦੇ ਬਹੁਤਿਆਂ ਰਾਜਾਂ ਵਿੱਚ ਆਪਣੇ ਆਪਣੇ ਪਰਦੇਸ਼ ਲਈ ਜ਼ਮੀਨ ਪਰਾਪਤ ਕਰਨ ਦਾ ਨਿਸ਼ਾਨਾ ਨਿਯਤ ਕੀਤਾ ਗਿਆ ਇਸ ਕੰਮ ਨੂੰ ਬਾਕਾਇਦਾ ਚਲਾਉਣ ਲਈ ਕਈ ਪਰਦੇਸ਼ਾਂ ਵਿੱਚ ਭੁਦਾਨ- ਸਮਿਤੀਆਂ ਦੀ ਸਥਾਪਨਾ ਹੋਈ। ਵਿਨੋਬਾ ਨੇ ਕਿਹਾ—"ਹੁਣ ਮੇਰੀਆਂ ਹਜ਼ਾਰਾਂ ਬਾਹਵਾਂ ਹੋ ਗਈਆਂ ਹਨ। ਜਿਹੜਾ ਕੰਮ ਵਿਨੋਬਾ ਇਕੱਲਾ ਕਰਦਾ ਸੀ, ਉਹ ਕੰਮ ਹੁਣ ਦੇਸ਼ ਦੇ ਕੋਨੇ ਕੋਨੋ ਵਿਚ ਹਜ਼ਾਰਾਂ ਲੋਕ ਆਪਣੀ ਆਪਣੀ ਸ਼ਕਤੀ ਅਨੁਸਾਰ ਕਰਨਗੇ।"

ਭੂਦਾਨ-ਅੰਦੋਲਨ ਵਿਚ ਇਹ ਇਕ ਨਵਾਂ ਪਰਵਾਹ ਸੀ। ਅੰਦੋਲਨ ਹੁਣ ਹਿਰਦੇ-ਪਰਵੇਸ਼ ਦੀ ਅਵਸਥਾ ਤੋਂ ਨਿਕਲ ਕੇ ਜਨ-ਅੰਦੋਲਨ ਬਣ ਦੁਕਾ ਸੀ। ਦੇਸ਼ ਭਰ ਵਿਚ ਨਵੀਂ ਹਵਾ ਦਾ ਸੰਚਾਰ ਹੋਣ ਲੱਗਾ। ਜਿਥੇ ਵਿਨੋਬਾ ਦਾ ਨਾਂ ਤਕ ਵੀ ਕੋਈ ਨਹੀਂ ਸੀ ਜਾਣਦਾ, ਉਥੇ ਵੀ ਭੁਦਾਨਯੁੱਗ ਵਿਚ ਹਿਸੇ ਪੈਣ ਲਗੇ। ਸ਼ੰਕਰ ਰਾਉ ਜੀ ਦੇਵ, ਸ੍ਰੀ ਕ੍ਰਿਸ਼ਨ ਦਾਸ ਜੀ, ਜਾਜੂ, ਧੀਰੇਂਦਰ, ਮਜ਼ਮਦਾਰ, ਦਾਦਾ ਧਰਮ ਅਧਿਕਾਰੀ ਜਿਹੇ ਵਿਚਾਰਕ ਅਤੇ ਤਕੜੇ ਵਿਅਕਤੀਆਂ ਨੇ ਆਵਾਜ਼ ਦੇਸ਼ ਦੇ ਕੋਨੇ ਕੋਨੇ ਵਿਚ ਪਹੁੰਚਾਈ। ਦੇਸ਼ ਨੇ ਪਹਿਲੀ ਵਾਰ ਇਹ ਅਨੁਭਵ ਕੀਤਾ ਕਿ ਗਾਂਧੀ ਜੀ ਦੀ ਅਹਿੰਸਾ ਫਿਰ ਇਕ ਵਾਰ ਸਜੀਵ ਅਤੇ ਰੂਪਮਾਨ ਹੋ ਉਠੀ ਹੈ।

ਉੱਤਰ-ਪਰਦੇਸ਼ ਵਿਚ ਵਿਨੋਬਾ ਨੂੰ ਪੈਰ ਪੈਰ ਤੇ ਜ਼ਮੀਨ ਮਿਲਣ ਲਗੀ। ਤਿਲੰਗਾਨਾ ਵਿਚ ਵਿਨੋਬਾ ਨੂੰ ਰੋਜ਼ਾਨਾ ਦੋ ਸੌ ਏਕੜ ਜ਼ਮੀਨ ਮਿਲਦੀ ਸੀ। ਸੇਵਾਪੁਰੀ ਵਿਚ ਆ ਕੇ ਇਹ ਔਸਤ ਤਿੰਨ ਸੌ ਏਕੜ ਪ੍ਰਤੀ ਦਿਨ ਤਕ ਅਪੜ ਗਈ। ਫਿਰ ਇਹ ਚਾਲ ਹੌਲੀ ਹੌਲੀ ਵਧਦੀ ਗਈ। ਜਦੋਂ ਇਹ ਰੋਜ਼ਾਨਾ ਔਸਤ ਚਾਰ ਪੰਜ ਸੌ ਏਕੜ ਤਕ ਪਹੁੰਚੀ, ਤਾਂ ਲੋਕਾਂ ਨੂੰ ਹੈਰਾਨੀ ਹੋਣ ਲੱਗੀ। ਫਿਰ ਤਾਂ ਇਹ ਗਿਣਤੀ ਔਸਤਨ ਹਜ਼ਾਰ ਏਕੜ