ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/46

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅੰਦੋਲਨ ਦਾ ਸਿਲਸਿਲੇਵਾਰ ਵਿਕਾਸ

੪੫

ਤਕ ਪਹੁੰਚ ਗਈ। ਸੁਲਤਾਨ ਪੁਰ ਜ਼ਿਲੇ ਵਿਚ ਤਾਂ ਵਿਨੋਬਾ ਨੂੰ ਪੰਜ ਦਿਨਾਂ ਵਿਚ ਸਤਾਰਾਂ ਹਜ਼ਾਰ ਏਕੜ ਜ਼ਮੀਨ ਮਿਲੀ। ਇਸ ਤਰ੍ਹਾਂ ਵਿਨੋਬਾ ਦੀ ਉੱਤਰ ਪਰਦੇਸ਼ ਯਾਤਰਾ ਵਿਚ ਪਹਿਲੀ ਵੇਰ ਕਰਮਚਾਰੀਆਂ ਦੇ ਦਿਮਾਗ਼ ਵਿਚ ਇਸ ਗੱਲ ਦੀ ਸਪਸ਼ਟਤਾ ਹੋਈ ਕਿ ਜੇ ਪੂਰੀ ਮਿਹਨਤ ਕੀਤੀ ਜਾਵੇ, ਤਾਂ ਜ਼ਮੀਨ ਦੀ ਸਮੱਸਿਆ ਭੂਦਾਨ-ਯੱਗ ਨਾਲ ਹਲ ਹੋ ਸਕਦੀ ਹੈ। ਤੁਲਸੀਦਾਸ ਜੀ ਦੇ ਬਾਂਦਾ ਜ਼ਿਲੇ ਵਿਚ ਅਤੇ ਇਲਾਹਬਾਦ ਤੇ ਮਿਰਜ਼ਾਪੁਰ ਵਿਚ ਵਿਨੋਬਾ ਤੇ ਮਾਨੋ ਦਾਨ ਪੱਤਰਾਂ ਦੀ ਵਰਖਾ ਹੋਈ। ਕਾਨਪੁਰ ਜ਼ਿਲੇ ਵਿਚ ਦਾਖਲ ਹੁੰਦਿਆਂ ਹੀ ਵਿਨੋਬਾ ਨੂੰ ਏਨੀ ਜ਼ਮੀਨ ਮਿਲ ਗਈ, ਜਿੰਨੀ ਪਹਿਲੀ ਕਿਸ਼ਤ ਵਿਚ ਮੰਗੀ ਸੀ। ਕਾਨਪੁਰ ਸ਼ਹਿਰ ਦੇ ਨਾਗਰਿਕਾਂ ਨੇ ਉਨ੍ਹਾਂ ਨੂੰ ਦੋ ਹਜ਼ਾਰ ਜੋਗਾਂ ਬਲਦਾਂ ਦੀਆਂ ਦੇਣ ਦਾ ਵੀ ਵਾਹਦਾ ਕੀਤਾ। ਇਥੇ ਹੀ ਵਿਨੋਬਾ ਨੇ ਆਪਣੇ ਹੱਥੀਂ ਪਹਿਲੀ ਵਾਰ ਜ਼ਮੀਨ ਦੀ ਵੰਡ ਵੀ ਕੀਤੀ।

ਪਰ ਇਸ ਕਾਲ ਦੀ ਸਭ ਨਾਲੋਂ ਮਹੱਤਵ ਪੂਰਨ ਘਟਨਾਂ---"ਸਬੇ ਭੂਮੀ ਗੋਪਾਲ ਕੀ" ਚਿਕਾਰਥ ਕਰਨ ਵਾਲੀ--ਮੰਗਰੋਡ ਪਿੰਡ ਦੀ ਹੈ। ਇਥੋਂ ਦੇ ਸਾਰੇ ਭੂਮੀਧਾਰੀਆਂ ਨੇ ਆਪਣੀ ਸਾਰੀ ਜ਼ਮੀਨ ਭੂਟਾਨ-ਯੁੱਗ ਵਿਚ ਦੇ ਦਿਤੀ। ਉਸ ਪਿੰਡ ਦਾ ਜੀਵਨ ਹੁਣ ਨਵੀਂ ਬੁਨਿਆਦ ਤੇ ਸ਼ੁਰੂ ਹੋਇਆ। ਕੋਣ ਕਿੰਨੀ ਜ਼ਮੀਨ ਵਾਹੇਗਾ, ਕਿਸ ਨੂੰ ਕਿੰਨੀ ਉਪਜ ਮਿਲਣੀ ਚਾਹੀਦੀ ਹੈ, ਕਿਹੜਾ ਉਦਯੋਗ ਕੌਣ ਕਰੇਗਾ? ਇਹ ਸਾਰੇ ਪ੍ਰਸ਼ਨ ਪਿੰਡ ਦ੍ਰਿਸ਼ਟੀ ਨਾਲ ਸੋਚੇ ਜਾਣ ਲਗੇ। ਧੀ ਜੀ ਨੇ ਕਈ ਵੇਰਾਂ ਕਿਹਾ ਸੀ ਕਿ ਭਾਰਤ ਵਰਸ਼ ਤਾਂ ਉਹਦੇ ਲੱਖਾਂ ਪਿੰਡਾਂ ਵਿਚ ਫੈਲਿਆ ਹੋਇਆ ਹੈ। ਵਿਨੋਬਾ ਨੇ ਉਸੇ ਵਿਚਾਰ ਨੂੰ ਨਵੇਂ ਸ਼ਬਦਾਂ ਵਿਚ ਆਖਿਆ--ਦੇਸ਼ ਦੀ ਯੋਜਨਾਬੰਦੀ ਦਿੱਲੀ ਵਰਗੇ ਸ਼ਹਿਰ ਵਿਚ ਨਹੀਂ, ਮੰਗਰੋਠੇ ਜਿਹੇ ਦੇ ਪਿੰਡ ਵਿਚ ਹੋਣੀ ਚਾਹੀਦੀ ਹੈ। ਇਸ ਕਲਪਨਾ ਨੂੰ ਅਮਲੀ ਰੂਪ ਦੇਣ ਲਈ ਹੁਣ ਯੋਗ ਭੂਮਿਕਾ ਤਿਆਰ ਹੋ ਗਈ ਹੈ। ਭਾਰਤ ਦਾ ਕਿਸਾਨ ਹੁਣ ਜਾਗ੍ਰਤ ਹੋਣ ਲੱਗਾ ਹੈ, ਉਸ ਨੇ ਆਪਣੀ ਪਰੀਵਾਰਕ ਭਾਵਨਾ ਤਿਆਗ