ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/47

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੪੬

ਭੂਦਾਨ ਚੜ੍ਹਦੀ ਕਲਾ ’ਚ

ਦਿਤੀ ਹੈ ਅਤੇ ਸਾਰੇ ਪਿੰਡ ਨੂੰ ਆਪਣਾ ਟੱਬਰ ਮੰਨਣ ਦਾ ਨਮੂਨਾ ਮੰਗਣ ਵਰਗੇ ਪਿੰਡ ਵਿਚ ਪੇਸ਼ ਕੀਤਾ ਹੈ। ਸੋਚਾਂਗੇ ਤਾਂ ਸਾਰੇ ਪਿੰਡ ਦੇ ਲਈ ਕੰਮ ਕਰਾਂਗੇ ਤਾਂ ਸਾਰੇ ਪਿੰਡ ਲਈ, ਇਸ ਪਰਕਾਰ ਸੁਆਰਥ ਵਿਆਪਕ ਹੋਣ ਲੱਗਾ।

ਗਰਾਮ ਸਵਰਾਜ ਦੇ ਵਲ ਮੰਗਰੋਠ ਨੇ ਉੱਨਤੀ ਸ਼ੁਰੂ ਕਰ ਦਿੱਤੀ ਹੈ। ਪਿੰਡ ਦੇ ਵਸਨੀਕਾਂ ਨੇ ਫ਼ੈਸਲਾ ਕੀਤਾ ਹੈ ਕਿ ਸਾਡੇ ਪਿੰਡ ਤੋਂ ਕੋਈ ਮੁਕਦਮਾ ਬਾਹਰ ਨਹੀਂ ਜਾਏਗਾ, ਪਿੰਡ ਦਾ ਨਿਆਂ ਅਸੀਂ ਪਿੰਡ ਵਿਚ ਹੀ ਕਰਾਂਗੇ। ਬਾਹਰ ਤੋਂ ਇਕ ਗਜ਼ ਕਪੜਾ ਵੀ ਨਾ ਮੰਗਾਉਣ ਦੀ ਪਰਤਿਗਿਆ ਉਨਾਂ ਨੇ ਕੀਤੀ ਹੈ। ਆਪਣੇ ਬੱਚਿਆਂ ਨੂੰ ਪੂਰੀ ਸਿਖਿਆ ਪੰਡ ਵਿਚ ਹੀ ਦੇਣ ਦਾ ਫੈਸਲਾ ਉਨ੍ਹਾਂ ਨੇ ਕੀਤਾ ਹੈ। ਪਿੰਡ ਵਾਲਿਆਂ ਨੇ ਆਪਣੇ ਉੱਦਮ ਨਾਲ ਇਕ ਨਹਿਰ ਪੁਟ ਕੇ ਖੇਤੀ ਲਈ ਪਾਣੀ ਦੀ ਸਮੱਸਿਆ ਨੂੰ ਕੁਝ ਹੱਦ ਤਕ ਹਲ ਕਰ ਲਿਆ ਹੈ। ਇਸ ਸਾਲ ਉਥੇ ਐਸੀ ਫਸਲ ਹੋਈ, ਜਿਹੋ ਜਿਹੀ ਕਿ ਪਿਛਲੇ ਪੰਜਾਹ ਸਾਲਾਂ ਵਿਚ ਵੀ ਨਹੀਂ ਹੋਈ ਸੀ।

ਸਮੂਹ ਗਰਾਮਦਾਨ ਤਾਂ ਸਰਦਵੋਯ ਦਾ ਪਹਿਲਾ ਕਦਮ ਹੀ ਹੈ। ਫਿਰ ਵੀ ਇਹ ਜ਼ਰੂਰੀ ਕਦਮ ਹੈ। ਭੂਮੀਦਾਨ ਯੁੱਗ ਅੰਦੋਲਨ ਨੇ ਹੁਣ ਇਹ ਸਿੱਧ ਕਰ ਦਿੱਤਾ ਹੈ ਕਿ ਸਾਡੀਆਂ ਸਮੱਸਿਆਵਾਂ ਦੀ ਜੜ੍ਹ ਵਿਚ ਜ਼ਮੀਨ ਦੀ ਸਮੱਸਿਆ ਹੈ। ਜਦੋਂ ਤਕ ਅਸੀਂ ਉਸ ਨੂੰ ਹਲ ਨਹੀਂ ਕਰਦੇ, ਤਦ ਤਕ ਕਿਸੇ ਰਚਨਾਤਮਿਕ ਕੰਮ ਲਈ ਵਾਤਾਵਰਨ ਨਹੀਂ ਬਣਦਾ।

੧੧ ਸਤੰਬਰ, ੧੯੫੨ ਦੇ ਦਿਨ ਵਿਨੋਬਾ ਨੇ ਇਹ ਪਰਤੱਗਿਆ ਕੀਤੀ ਕਿ ਜਦੋਂ ਤਕ ਭਾਰਤ ਦੀ ਭੂਮੀ ਸਮੱਸਿਆ ਹਲ ਨਹੀਂ ਹੁੰਦੀ, ਉਹ ਆਪਣੇ ਪਵਨਾਰ ਆਸ਼ਰਮ ਵਿਚ ਵਾਪਸ ਨਹੀਂ ਜਾਣਗੇ। ਉਨ੍ਹਾਂ ਨੇ ਹਨੂਮਾਨ ਦੇ ਸ਼ਬਦ ਯਾਦ ਦਿਲਵਾਏ, "ਰਾਮ ਕਾਜ ਸਾਧੇ ਬਿਨਾ ਮੋਹਿ ਕਹਾ ਵਿਸ਼ਰਾਮ।"

੧੪ ਸਤੰਬਰ, ੧੯੫੨ ਦੇ ਦਿਨ ਵਿਨੋਬਾ ਨੇ ਬਿਹਾਰ ਦੀ ਧਰਤੀ