ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/48

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅੰਦੋਲਨ ਦਾ ਸਿਲਸਿਲੇਵਾਰ ਵਿਕਾਸ

੪੭

ਵਿਚ ਪਰਵੇਸ਼ ਕੀਤਾ। ੩੧ ਸਤੰਬਰ, ੧੯੫੪ ਦੇ ਦਿਨ ਬਿਹਾਰ ਯਾਤ੍ਰਾ ਪੂਰੀ ਕਰ ਕੇ ਉਹ ਬੰਗਾਲ ਵਲ ਰਵਾਨਾ ਹੋਏ! ਬਿਹਾਰ ਯਾਤ੍ਰਾਂ ਦੇ ਇਸ ਕਾਲ ਨੂੰ ਅਸ਼ਾਂ ਨੇ 'ਏਕਾਗ੍ਰ ਪ੍ਰਯੋਗ ਦਾ ਕਾਲ ਕਿਹਾ ਹੈ।

ਬਿਹਾਰ ਦੀ ਧਰਤੀ ਵਿਚ ਪੈਰ ਰਖਦਿਆਂ ਹੀ ਵਿਨੋਬਾ ਨੇ ਕਿਹਾ-"ਇਸ ਪ੍ਰਾਂਤ ਦੀ ਪੂਰੀ ਭੂਮੀ ਸਮਸਿਆ ਦਾ ਹਲ ਵੇਖਣਾ ਚਾਹੁੰਦਾ ਹਾਂ। ਅਜੇ ਉਨ੍ਹਾਂ ਨੂੰ ਪੂਰੀ ਚਾਰ ਏਕੜ ਜ਼ਮੀਨ ਵੀ ਨਹੀਂ ਮਿਲੀ ਸੀ। ਤਦ ਵੀ ਉਨ੍ਹਾਂ ਨੇ ਕਿਹਾ, "ਬਿਹਾਰ ਤੋਂ ਮੈਨੂੰ ੪੦ ਲਖ ਏਕੜ ਜ਼ਮੀਨ ਮਿਲਣੀ ਚਾਹੀਦੀ ਹੈ।" ਵਿਚਾਰ ਇਸ ਪ੍ਰਕਾਰ ਸੀ: ਉੱਤਰ ਪ੍ਰਦੇਸ਼ ਵਿਚ ਵਿਨੋਬਾ ਨੂੰ ਗਿਆਰਾਂ ਮਹੀਨਿਆਂ ਵਿਚ ੩ ਲਖ ਏਕੜ ਤੋਂ ਵਧੇਰੇ ਜ਼ਮੀਨ ਮਿਲੀ ਸੀ। ਵਿਨੋਬਾ ਨੇ ਸੋਚਿਆ ਕਿ ਜੇ ਇਸ ਪ੍ਰਕਾਰ ਮੈਂ ਇਕ ਪ੍ਰਾਂਤ ਤੋਂ ਦੂਜੇ ਪ੍ਰਾਂਤ ਜਾਂਦਾ ਰਹਾਂ, ਤਾਂ ਮੈਨੂੰ ਹਰ ਸਾਲ ਦੋ ਚਾਰ ਲਖ ਏਕੜ ਜ਼ਮੀਨ ਮਿਲਦੀ ਰਹੇਗੀ। ਇਸ ਚਾਲ ਨਾਲ ਜੇ ਭਾਰਤ ਦੀ ਭੂਮੀ ਸਮਸਿਆ ਹੱਲ ਹੋਣ ਵਾਲੀ ਹੈ ਤਾਂ ਪੂਰੀਆਂ ਸਮਸਿਆਵਾਂ ਹੱਲ ਹੋਣ ਵਿਚ ਸਦੀਆਂ ਲਗ ਜਾਣਗੀਆਂ। ਭੂਦਾਨ ਦੇ ਕੰਮ ਨੂੰ ਅਸਾਂ ਨੇ ਜਿਹੜਾ ਜ਼ਮਾਨੇ ਦੀ ਮੰਗ ਮੰਨਿਆ ਹੈ, ਉਹ ਕੰਮ ਫਿਰ ਜ਼ਮਾਨੇ ਤੋਂ ਪਛੜ ਜਾਵੇਗਾ। ਇਸ ਲਈ ਇਕ ਪ੍ਰਾਂਤ ਤੇ ਹੀ ਪੂਰੀ ਤਾਕਤ ਲਗਾ ਕੇ ਪੂਰੀ ਭੂਮੀ ਸਮਸਿਆ ਹੱਲ ਕਰਨ ਦੇ ਬਾਅਦ ਹੀ ਅਗੇ ਚਲਣ ਦਾ ਫੈਸਲਾ ਉਨਾਂ ਨੇ ਕੀਤਾ। ਹਿਸਾਬ ਲਗਾਇਆ ਗਿਆ। ਫੈਸਲਾ ਹੋਇਆ ਕਿ ਬਿਹਾਰ ਦੇ ਸਾਰੇ ਭੂਮੀ ਹੀਣਾਂ ਨੂੰ ਵਸਾਉਣ ਲਈ ੩੨ ਲਖ ਏਕੜ ਜ਼ਮੀਨ ਚਾਹੀਦੀ ਹੈ। ਚਾਣੀਡਲ ਦੇ ਸਰਵੋਦਯ ਸੰਮੇਲਨ ਵਿਚ ਵਿਨੋਬਾ ਨੇ ਆਪਣਾ ਨਿਸਚਾ ਇਕ ਵੇਰ ਫਿਰ ਪ੍ਰਗਟ ਕੀਤਾ।

ਭਾਵੇਂ ਚਾਣੀਡਲ-ਸੰਮੇਲਨ ਤੋਂ ਬਹੁਤ ਪਹਿਲਾਂ ਹੀ ਬਿਹਾਰ ਵਿਚ ਭੂਦਾਨ-ਯੁੱਗ ਦੀ ਕਾਫੀ ਧੂਮ ਮਚ ਗਈ ਸੀ, ਫਿਰ ਵੀ ਅਰੰਭ ਦੇ ਕਈ ਦਿਨ ਬਹੁਤ ਕਠਨਾਈ ਰਹੀ। ਵਿਨੋਬਾ ਨੇ ਕਿਹਾ—"ਜਿਹੜਾ ਖੂਹ ਪੁਟਦਾ ਹੈ, ਉਹਨੂੰ ਹਮੇਸ਼ਾ ਹੀ ਮਲਾਇਮ ਮਿੱਟੀ ਹੀ ਨਹੀਂ ਮਿਲਿਆ ਕਰਦੀ।