ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/49

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੪੮

ਭੂਦਾਨ ਚੜ੍ਹਦੀ ਕਲਾ ’ਚ

ਕਦੀ ਕਦੀ ਸਖਤ ਚਟਾਨਾਂ ਦੇ ਥਲਿਓਂ ਜਿਹੜਾ ਪਾਣੀ ਨਿਕਲਦਾ ਹੈ। ਉਹ ਓਨਾ ਹੀ ਮਿੱਠਾ ਅਤੇ ਮਧੁਰ ਹੁੰਦਾ ਹੈ, ਜਿਨੀਆਂ ਕਿ ਉਹ ਚਟਾਨ ਕਠੋਰ ਹੁੰਦੀਆਂ ਹਨ। ਉਹਨੀ ਦਿਨੀਂ ਸਭਾਵਾਂ ਵਡੀਆਂ ਵਡੀਆਂ ਹੁੰਦੀਆ ਸਨ। ਦੱਸ ਹਜ਼ਾਰ ਤੋਂ ਲੈ ਕੇ ਤੀਹ ਹਜ਼ਾਰ ਤਕ ਲੋਕਾਂ ਦੀ ਭੀੜ ਅਕਸਰ ਰਿਹਾ ਕਰਦੀ ਸੀ। ਕਈ ਕੋਹਾਂ ਤੋਂ ਦਰਸ਼ਨ ਕਰਨ ਵਾਲਿਆਂ ਦਾ ਤਾਂਤ ਲੱਗਾ ਰਹਿੰਦਾ ਸੀ। ਪਰ ਦਾਨ ਬੜੇ ਘਟ ਮਿਲਦੇ ਸਨ। ਕਦੀ ਕਦੀ ਤ ਵਿਨੋਬਾ ਨੂੰ ਦਿਨ ਭਰ ਵਿਚ ਦੋ ਚਾਰ ਏਕੜ ਜ਼ਮੀਨ ਹੀ ਮੁਸ਼ਕਲ ਨਾ ਮਿਲਦੀ ਸੀ। ਜ਼ਮੀਨ ਮਹਿੰਗੀ ਸੀ, ਨਹਿਰ ਦਾ ਕੰਢਾ ਸੀ, ਵਡੇ ਵਡੇ ਜ਼ਮੀਨ ਦੇ ਮਾਲਕ ਨਹੀਂ ਸਨ, ਜਿਹੜੇ ਸਨ ਉਹ ਵੀ ਵਿਨੋਬਾ ਤੋਂ ਦੂਰ ਦੌੜਦੇ ਸਨ। ਕਰਮਚਾਰੀ ਬਾਹਰ ਨਿਕਲਣਾ ਨਹੀਂ ਚਾਹੁੰਦੇ ਸਨ। ਹਾਲਤ ਗੰਭੀਰ ਹੁੰਦੀ ਜਾਂਦੀ ਸੀ। ਪਰ ਵਿਨੋਬਾ ਘੁੰਮਦੇ ਹੀ ਰਹੇ-ਅਤੇ ਲਗਾਤਾਰ ਘੁੰਮਦੇ ਹੀ ਰਹੇ। ਸਮੁੰਦਰ ਦੀਆਂ ਲਹਿਰਾਂ ਚਟਾਨਾਂ ਨਾਲ ਟਕਰਾਉਂਦੀਆਂ ਅਤੇ ਟੁੱਟ ਜਾਂਦੀਆਂ, ਫਿਰ ਉਠਦੀਆਂ, ਵਾਰ ਵਾਰ ਟਕਰਾਉਂਦੀਆਂ ਅਤੇ ਟੁਟਦੀਆਂ ਰਹਿੰਦੀਆਂ। ਇਸ ਤਰ੍ਹਾਂ ਆਖਰ ਲਗਾਤਾਰ ਉਠਣ ਟਕਰਾਉਣ ਟੁਟਣ ਅਤੇ ਫਿਰ ਉਠਣ ਦੇ ਕੰਮ ਨੇ ਚਟਾਨਾਂ ਨੂੰ ਟੁਕੜੇ ਟੁਕੜੇ ਕਰ ਹੀ ਦਿੱਤਾ। ਪਹਿਲਾਂ ਛੋਟੇ ਕਿਸਾਨਾਂ ਨੇ ਦਾਨ ਦਿੱਤਾ। ਕਿਸੇ ਨੇ ਏਕੜ ਦਿੱਤਾ ਕਿਸੇ ਨੇ ਬਿਘਾ ਦਿੱਤਾ, ਕਿਸੇ ਨੇ ਕੁਝ ੧.[1]ਕਠੇ ਦਿਤੇ ਅਤੇ ਕਿਸੇ ਨੇ ਕੁਝ ੨.[2]ਧੁੂਰ ਧੂਰ ਹੀ ਦਿਤੇ ਸਹੀ। ਪਰ ਲੋਕ ਸੋਚਣ ਲਗੇ, ਇਸ ਕੱਠੇ ਕੱਠੇ ਦੇ ਦਾਨ ਨਾਲ ਕੀ ਹੋਵੇਗਾ? ਛੋਟੇ ਲੋਕਾਂ ਤੋਂ ਦਾਨ ਕਿਉਂ ਲਿਆ ਜਾਂਦਾ ਹੈ? ਇਸ ਸਵਾਲ ਤੇ ਅਗੇ ਚਲਕੇ ਅਸੀਂ ਵਿਸਥਾਰ ਨਾਲ ਚਰਚਾ, ਕਰਾਂਗੇ। ਫਿਰ ਏਥੇ ਇਕ ਕਾਰਨ ਦਾ ਜ਼ਿਕਰ ਕਰ ਲਈਏ। ਛੋਟਿਆਂ ਦੇ 'ਦਾਨਾਂ ਤੋਂ ਵੱਡਿਆਂ ਨੂੰ ਪਰੇਰਨਾ ਮਿਲਦੀ ਹੈ। ਜਿਸ ਤਰ੍ਹਾਂ ਕਿ ਉਪਰ ਕਿਹਾ ਗਿਆ ਹੈ-ਛੋਟੇ ਛੋਟੇ ਕਿਸਾਨਾਂ ਨੇ ਹਜ਼ਾਰਾਂ ਦੀ ਗਿਣਤੀ ਵਿਚ ਜਿਹੜੇ ਦਾਨ ਦਿਤੇ, ਉਨਾਂ ਛੋਟੇ ਛੋਟੇ 'ਦਾਨਾਂ ਨਾਲ ਜਿਹੜਾ ਵਾਤਾਵਰਨ


  1. ੧. ਪੰਜ ਹਥ ਅਤੇ ਚਾਰ ਉਂਗਲਾਂ ਦਾ ਇਕ ਨਾਪ
  2. ੨. ਬਿਸਵੇ ਦਾ ਵੀਹਵਾਂ ਹਿਸਾ