ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/50

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅੰਦੋਲਨ ਦਾ ਸਿਲਸਿਲੇਵਾਰ ਵਿਕਾਸ

੪੬

ਪੈਦਾ ਹੋਇਆ, ਉਸ ਦੇ ਨੈਤਿਕ ਦਬਾਓ ਨਾਲ ਵਡੇ ਵਡੇ ਲੋਕਾਂ ਦੀਆਂ ਅੱਖਾਂ ਵੀ ਖੁਲੀਆਂ। ਜਦੋਂ ਯੱਗ ਕੀਤਾ, ਤਦ ਲੱਖ ਲੱਖ ਲੋਕਾਂ ਨੇ ਅਗਨੀ ਨੂੰ ਡੇਟਾ ਦਿੱਤੀ ਅਤੇ ਜਦੋਂ ਦਾਨ ਮਿਲੇ. ਤਦ ਵੀ ਲੱਖ ਲੱਖ ਏਕੜਾਂ ਦੇ ਦਾਨ ਮਿਲੇ।

੧.'ਚਾਣਿਡਲ-ਸਮੇਲਣ' ਤੋਂ ਪਹਿਲਾਂ ਬਿਹਾਰ ਵਿਚ ਦੋ ਵਡੀਆਂ ਮਹੱਤਵ ਪੂਰਨ ਘਟਨਾਵਾਂ ਹੋਈਆਂ। ਪਟਨਾ ਵਿਚ ਵਿਨੋਬਾ ਨੇ ਸੰਪਤੀ-ਦਾਨ ਯੁੱਗ ਦਾ ਅਰੰਭ ਕੀਤਾ। ਜ਼ਮੀਨ ਦੇ ਨਾਲ ਸੰਪਤੀ ਦੀ ਵੰਡ ਦੀ ਕਲਪਨਾ ਤਾਂ ਪਹਿਲਾਂ ਤੋਂ ਹੀ ਸੀ, ਪਰ ਨਵੇਂ ਭੂਮੀ-ਹੀਨਾਂ ਨੂੰ ਵਸਾਉਣ ਦੀ ਲੋੜ ਸੰਪਤੀ ਦਾਨ ਦੇ ਅਰੰਭ ਦਾ ਕਾਰਨ ਬਣੀ। ਇਸ ਯੁੱਗ ਦਾ ਪ੍ਰਾਰੰਭ ਵੀ ਬੇ ਜ਼ਮੀਨਾਂ ਦੀ ਸਮੱਸਿਆ ਦੇ ਨਾਲ ਹੀ ਜੁੜਿਆ ਹੋਇਆ ਹੈ। 'ਨਿਧੀ' ਦਾ ਨਾਂ ਸੁਣਦਿਆਂ ਹੀ 'ਨਿਧਨ' ਦਾ ਸਿਮਰਨ ਕਰਨ ਵਾਲੇ ਅਤੇ ਟਰਸਟ ਦੀ ਗੱਲ ਸੁਣਦਿਆਂ ਹੀ ਡਿਸਟਰਸਟ (ਅਵਿਸ਼ਵਾਸ਼) ਕਰਨ ਵਾਲੇ ਵਿਨੋਬਾ ਨੇ ਇਹ ਕੋਈ ਨਵਾਂ 'ਫੰਡ' ਸ਼ੁਰੂ ਨਹੀਂ ਕੀਤਾ ਸਗੋਂ ਜਿਸ ਤਰ੍ਹਾਂ ਭੂ ਦਾਨ ਯੁੱਗ ਵਿਚ ਉਤਪਾਦਕਾਂ ਦੀ ਮਾਲਕੀ ਦਾ ਸੰਕੇਤ ਅਰਥਾਤ ਇਸ਼ਾਰਾ ਸੀ, ਉਸੇ ਤਰ੍ਹਾਂ ਸੰਪਤੀ ਦਾਨ ਯੁੱਗ ਵਿਚ ਅਸਤੇਯ ਅਤੇ ਅਪਰੀਗ੍ਰਹਿ ਦੇ ਸਮਾਜੀ ਕਰਨ ਦਵਾਰਾ ਅਰਥ-ਸ਼ੁਚਿਤਵ ਦਾ ਸੰਕੇਤ ਸੀ। ਹਰ ਇਕ ਦਾਤਾ ਆਪਣਾ ਹਿਸਾਬ ਆਪਣੇ ਆਪ ਰਖੇਗਾ ਅਤੇ ਆਪਣੀ ਕਮਾਈ ਵਿਚ ਸਮਾਜ ਦੀ ਕਮਾਈ ਦਾ ਹਿੱਸਾ ਸਵੀਕਾਰ ਕਰਦਿਆਂ ਹੋਇਆਂ ਇਕ ਨਿਸਚਤ ਹਿੱਸਾ-ਨਿਸਚਿਤ ਰਕਮ ਨਹੀਂ-ਵਿਨੋਬਾ ਦੀ ਸੂਚਨਾ ਅਨੁਸਾਰ ਖੁਦ ਖਰਚ ਕਰੇਗਾ, ਇਹ ਉਹਦਾ ਕੰਮ ਹੈ। ਇਹਦੇ ਵਿਚ ਧੰਨ ਇਕੱਠਾ ਕਰਨ ਦੀ ਯੋਜਨਾ ਨਹੀਂ ਹੈ। ਇਹ ਸੀ ਪਹਿਲੀ ਮਹੱਤਵ ਪੂਰਨ ਘਟਨਾ।

ਦੂਜੀ ਮਹੱਤਵ ਪੂਰਨ ਘਟਨਾ ਸੀ। ਸ੍ਰੀ ਜੈਪ੍ਰਕਾਸ਼ ਨਾਰਾਇਣ ਦਾ ਇਸ ਅੰਦੋਲਨ ਵਿਚ ਪਰਵੇਸ਼। ਸਾਲਾਂ ਤੋਂ ਉਹ ਆਤਮ-ਪੜਤਾਲ ਕਰ ਰਹੇ ਸਨ। ਗਾਂਧੀ ਜੀ ਦਾ 'ਟਰਸਟੀਸ਼ਿਪ' ਦਾ ਅਮਲੀ ਸਰੂਪ ਉਨ੍ਹਾਂ ਨੂੰ