ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/51

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੫o

ਭੂਟਾਨ ਚੜ੍ਹਦੀ ਕਲਾ ’ਚ

ਇਸ ਕੰਮ ਵਿਚ ਦਿਖ ਗਿਆ। ਚਾਂਡਲ ਵਿਚ ਜਦੋਂ ਵਿਨੋਬਾ ਜੀ ਮਲੇਰੀਏ ਨਾਲ ਬੀਮਾਰ ਸਨ, ਜੀਵਨ ਮਰਨ ਦੇ ਵਿਚਾਲੇ ਉਨ੍ਹਾਂ ਦੀ ਨਈਆ ਡੋਲ ਰਹੀ ਸੀ, ਤਾਂ ਸ੍ਰੀ ਜੈਪ੍ਰਕਾਸ਼ ਨਾਰਾਇਣ ਦਾ ਇਹ ਕਹਿਣਾ ਕਿ ਤੁਸੀਂ ਚਿੰਤਾ ਨਾ ਕਰੇ, ਅਸੀਂ ਤੁਹਾਡਾ ਕੰਮ ਉਠਾ ਲਵਾਂਗੇ, ਇਕ ਨਵੀਂ ਆਸ ਦੀ ਕਿਰਨ ਬਣ ਗਿਆ। ਗਯਾ ਜ਼ਿਲੇ ਤੋਂ ਵਿਨੋਬਾ ਪਹਿਲਾਂ ਇਕ ਲੱਖ ਏਕੜ ਦੀ ਮੰਗ ਕਰ ਚੁਕੇ ਸਨ। ਉਥੇ ਪਿੰਡ ਵਿਚ ਸ੍ਰੀ ਜੈ ਪ੍ਰਕਾਸ਼ ਨਰਾਇਣ ਸੰਚਾਰ ਕਰ ਰਹੇ ਸਨ। ਛੋਟੇ ਛੋਟੇ ਕਿਸਾਨਾਂ ਨੇ ਸੈਂਕੜਿਆਂ ਹਜ਼ਾਰਾਂ ਦੀ ਗਿਣਤੀ ਵਿਚ ਦਾਨ ਦਿੱਤਾ। ਕਈਆਂ ਨੇ ਆਪਣਾ ਸਭ ਕੁਝ ਸਮਰਪਣ ਕੀਤਾ।

ਚਾਂਡਲ ਦਾ ਸਰੋਵਦਯ ·ਸਮੇਲਨ ਭੂਦਾਨ ਯੁੱਗ ਇਤਹਾਸ ਵਿਚ ਹਮੇਸ਼ਾ ਉਘਾ ਰਹੇਗਾ। ਅਗਲੇ ਹੀ ਦਿਨ ਰਾਮਗੜ੍ਹ ਦੇ ਰਾਜੇ ਨੇ ਇਕ ਲੱਖ ਏਕੜ ਜ਼ਮੀਨ ਥਾਂ ਦਾਨ ਦਿਤਾ ਸੀ। ਵਡੇ ਜ਼ਿਮੀਂਦਾਰਾਂ ਦੇ ਸਹਿਯੋਗ ਦਾ ਨਵਾਂ ਯੁਗ ਅਰੰਭ ਹੋਇਆ। ਏਸੇ ਸਮੇਲਨ ਵਿਚ ਵਿਨੋਬਾ ਦੇ ਪਰਵਚਨ ਨੇ ਰਚਨਾਤਮਕ ਕਰਮਚਾਰੀਆਂ ਦੀ ਵਿਚਾਰਕ-ਭੂਮਿਕਾ ਸਪਸ਼ਟ ਕਰ ਦਿੱਤੀ। ਉਨ੍ਹਾਂ ਦੇ ਇਸ ਭਾਸ਼ਣ ਨੂੰ ਤਾਂ ਲੋਕਾਂ ਨੇ ਸਰਵੋਦਯ ਦਾ ਘੋਸ਼ਣਾ ਪੱਤਰ ਆਖਿਆ।

ਚਾਂਡਲ ਦੇ ਬਾਅਦ ਭੂਦਾਨ ਦਾ ਅਜਿਹਾ ਹੜ੍ਹ ਆਇਆ ਜਿਹੋ ਜਿਹਾ ਕਿ ਪਹਿਲਾਂ ਕਦੀ ਨਹੀਂ ਆਇਆ ਸੀ। ਪਲਾਮੂ ਜ਼ਿਲੇ ਵਿਚ ਰੰਕਾ ਦੇ ਰਾਜਾ ਵਿਨੋਬਾ ਦੇ ਨਾਲ ਘੁਮੇ। ਉਨ੍ਹਾਂ ਨੇ ਪਹਿਲਾਂ ਦੋ ਹਜ਼ਾਰ ਪੰਜ ਸੌ ਏਕੜੇ ਦਾ ਅਤੇ ਫਿਰ ਬਾਰਾਂ ਹਜ਼ਾਰ ਏਕੜ ਦਾ ਦਾਨ ਦਿੱਤਾ ਸੀ। ਇਹ ਦਾਨ ਕਰਮਚਾਰੀਆਂ ਦੇ ਮੰਗਣ ਉਪਰ ਦਿੱਤਾ ਸੀ। ਜਦੋਂ ਵਿਨੋਬਾ ਨੇ ਪੁਛਿਆ,"ਤੁਸਾਂ ਅਜਿਹਾ ਕਿਉਂ ਕੀਤਾ?" ਉਨ੍ਹਾਂ ਨੇ ਕਿਹਾ, "ਜੀਹਨੇ ਜਿੰਨਾਂ ਮੰਗਿਆ, ਉਸ ਨੂੰ ਓਨਾ ਦਿੱਤਾ।" ਵਿਨੋਬਾ ਨੇ ਫਿਰ ਕਿਹਾ-"ਹੁਣ ਮੈਂ ਤੁਹਾਡੇ ਕੋਲ ਆਇਆ ਹਾਂ ਮੈਨੂੰ ਕਿੰਨਾ ਦਿਓਗੇ?"

"ਮੇਰੇ ਕੋਲ ਜਿੰਨੀ ਜ਼ਮੀਨ ਹੈ, ਉਹਦੇ ਵਿਚੋਂ ਜਿੰਨੀ ਮੰਗੋ ਓਨੀ ਹੀ,