ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/52

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅੰਦੋਲਨ ਦਾ ਸਿਲਸਿਲੇਵਾਰ ਵਿਕਾਸ

੫੧

ਦਿਆਂਗਾ।" ਵਿਨੋਬਾ ਨੇ ਕਿਹਾ, "ਤੁਹਾਡੇ ਕੋਲ ਖੁਦਕਾਸ਼ਤ ਦੀ ਜਿੰਨੀ ਜ਼ਮੀਨ ਹੈ, ਉਸ ਦਾ ਛੇਵਾਂ ਭਾਗ ਅਤੇ ਜਿੰਨੀ ਵਧਦੀ ਜ਼ਮੀਨ ਹੈ ਉਹ ਸਾਰੀ ਦੀ ਸਾਰੀ ਦੇ ਦਿਓ।" ਰਾਜਾ ਸਾਹਿਬ ਨੇ ਮਨਜ਼ੂਰ ਕਰ ਲਿਆ ਅਤੇ ਇਕ ਲੱਖ ਦੋ ਏਕੜ ਜ਼ਮੀਨ ਦੇ ਦਿੱਤੀ। ਮਹਾਤਮਾ ਬੁਧ ਦੀ ਜੈਅੰਤੀ ਦਾ ਉਹ ਪਵਿੱਤਰ ਦਿਨ ਸੀ। ਵਿਨੋਬਾ ਨੇ ਇਸ ਦਾਨ ਨੂੰ ਪੂਰਨ ਦਾਨ ਮਨਿਆਂ ਅਤੇ ਭਗਵਾਨ ਬੁਧ ਦੇ ਨਾਂ ਤੇ ਉਸ ਨੂੰ ਸੰਪ੍ਰਿਤ ਮੌਤ ਕੀਤਾ। ਦੋ ਹਫਤੇ ਹੋਰ ਬੀਤੇ। ਰਾਂਚੀ ਜ਼ਿਲੇ ਵਿਚ ਪਾਲਕੋਟ ਦੇ ਰਾਜੇ ਨੇ ਚੁਤਾਲੀ ਹਜ਼ਾਰ ਪੰਜ ਸੌ ਏਕੜ ਜ਼ਮੀਨ ਦਿੱਤੀ।
 
ਇਕ ਦਿਨ ਵਿਨੋਬਾ ਨੇ ਆਖਿਆ, "ਮੈਨੂੰ ਜਿਹੜਾ ਦਾਨ ਦਿੰਦਾ ਹੈ, ਉਸ ਨੂੰ ਮੈਂ ਵਿਸ਼ਨੂੰ ਸਮਝਦਾ ਹਾਂ। ਪਰ ਹੁਣ ਮੈਨੂੰ ਵਿਸ਼ਨੂੰ ਦਾ ਨਾਂ ਹਜ਼ਾਰਾਂ ਵੇਰਾਂ ਸੁਨਣ ਦੀ ਇੱਛਾ ਹੈ, ਇਸ ਲਈ ਇਕ ਦਿਨ ਵਿਚ ਮੈਨੂੰ ਇਕ ਹਜ਼ਾਰ ਦਾਨ ਪੱਤਰ ਚਾਹੀਦੇ ਹਨ।" ਵਿਨੋਬਾ ਨੂੰ ਕਈ ਵੇਰਾਂ ਵਿਸ਼ਨੂੰ ਦਾ ਹਜ਼ਾਰ ਵੇਰਾਂ ਵੀ ਨਾਂ ਸੁਣਾਇਆ ਗਿਆ। ਇਕ ਪਾਸੇ ਗਰੀਬਾਂ ਤੋਂ ਹਜ਼ਾਰਾਂ ਦਾਨ ਪੱਤਰ ਮਿਲਦੇ ਸਨ ਅਤੇ ਦੂਜੇ ਬੰਨੇ ਇਕ ਇਕ ਜ਼ਿਮੀਂਦਾਰ ਤੋਂ ਹਜ਼ਾਰਾਂ ਏਕੜ ਜ਼ਮੀਨ ਮਿਲਦੀ ਸੀ। ਇਸ ਤਰ੍ਹਾਂ ਇਨਕਲਾਬ ਨੇ ਦੋਵੇਂ ਮੋਰਚੇ ਸੰਭਾਲ ਰਖੇ ਸਨ। ਹਜ਼ਾਰੀ ਬਾਗ ਜ਼ਿਲੇ ਨੇ ਤਾਂ ਹੱਦ ਕਰ ਦਿੱਤੀ। ਉਥੋਂ ਦੀ ਕੁਲ ਵਾਹੀ ਯੋਗ ਜ਼ਮੀਨ ਤਕਰੀਬਨ ੧੮ ਲੱਖ ਏਕੜ ਹੈ। ਇਸ ਲਈ ਪੂਰੀ ਭੂਮੀ ਸਮੱਸਿਆ ਹਲ ਕਰਨ ਲਈ ਵਿਨੋਬਾ ਨੇ ੩ ਲੱਖ ਏਕੜ ਜ਼ਮੀਨ ਮੰਗੀ। ਮਤਲਬ ਇਹ ਸੀ ਕਿ ਜੇ ਓਨੀ ਜ਼ਮੀਨ ਪੂਰੀ ਹੋ ਜਾਏ, ਤਾਂ ਇਕ ਜ਼ਿਲੇ ਵਿਚ ਇਹ ਗੱਲ ਸਿੱਧ ਹੋ ਜਾਏਗੀ ਕਿ ਭੂਮੀ ਸਮੱਸਿਆ ਪਰੇਮ ਨਾਲ ਹੱਲ ਹੋ ਸਕਦੀ ਹੈ। ਹਜ਼ਾਰੀ ਬਾਗ ਜ਼ਿਲੇ ਨੇ ੭ ਲੱਖ ਏਕੜ ਜ਼ਮੀਨ ਦਾਨ ਵਿਚ ਦਿੱਤੀ। ਏਥੇ ਕੇਵਲ ਭੂਮੀ ਸਮੱਸਿਆ ਹਲ ਹੋਣ ਦੀ ਗਲ ਹੀ ਨਹੀਂ ਰਹੀ, ਸਗੋਂ ਇਹ ਵੀ ਸਿੱਧ ਹੋ ਗਿਆ ਕਿ ਏਥੇ ਹੋਰ ਭੂਮੀ ਹੀਨਾਂ ਨੂੰ ਵਸਾਉਣ ਦਾ ਕੰਮ ਵੀ ਹੋ ਸਕਦਾ ਹੈ। ਪਰ ਹਜ਼ਾਰੀ ਬਾਗ ਜ਼ਿਲੇ ਵਿਚ ਤਾਂ ਪੜਤੀ ਜ਼ਮੀਨ ਅਧਿਕ ਹੈ। ਇਸ ਲਈ ਏਥੇ ਵਧੇਰੇ ਜ਼ਮੀਨ