ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/53

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੫੨

ਭੂਦਾਨ ਚੜ੍ਹਦੀ ਕਲਾ 'ਚ

ਮਿਲੀ। ਅਜਿਹੇ ਜ਼ਿਲਿਆਂ ਦਾ ਕੀ, ਜਿਥੇ ਜਨ ਸੰਖਿਆ ਵਧੇਰੇ ਹੈ ਅਤੇ ਜ਼ਮੀਨ ਘਟ ਹੈ। ਏਥੇ ਜ਼ਮੀਨ ਮਹਿੰਗੀ ਹੈ, ਮਾਲਕ ਛੋਟੇ ਛੋਟੇ ਹਨ ਅਤੇ ਭੂਮੀ-ਸਮੱਸਿਆ ਵੀ ਔਖੀ ਹੈ। ਵਿਨੋਬਾ ਨੇ ਗਯਾ ਜ਼ਿਲੇ ਨੂੰ ਆਪਣ ਪ੍ਰਯੋਗ ਖੇਤਰ ਬਣਾਇਆ। ਤਿੰਨ ਵੇਰ ਗਯਾ ਜ਼ਿਲੇ ਦਾ ਦੌਰਾ ਕੀਤਾ ਇਹ ਸਵੀਕਾਰ ਕਰਨਾ ਪਵੇਗਾ ਕਿ ਗਯਾ ਜ਼ਿਲੇ ਲਈ ਨੀਯਤ ਅੰਕੜ ਅਜੇ ਪੂਰਾ ਨਹੀਂ ਹੋਇਆ। ਫਿਰ ਵੀ ਸਮੱਸਿਆ ਹਲ ਹੋਕੇ ਰਹੇਗੀ, ਇਸ ਦੇ ਵਿਚ ਸ਼ੰਕਾ ਨਹੀਂ। ਇਹ ਜ਼ਰੂਰ ਹੈ ਕਿ ਕਰਮਚਾਰੀਆਂ ਨੂੰ ਮਿਹਨਤ ਨਾਲ ਨਿਸ਼ਚਾ ਪੂਰਬਕ ਕੰਮ ਵਿਚ ਲਗੇ ਰਹਿਣਾ ਹੋਵੇਗਾ।

ਬੋਧਗਯ ਦੇ ਸਰਵੌਦਯ-ਸੰਮੇਲਨ ਦੀ ਮੁਖ ਘਟਨਾ ਜੀਵਨਦਾਨ ਵਿਚ ਕਰਮਚਾਰੀਆਂ ਨੂੰ ਲਗਾਉਣ ਦੀ ਦਿਸ਼ਾ ਵਿਚ ਇਕ ਵੱਡਾ ਕੰਮ ਸੀ ਘਟਨਾ ਜਿੰਨੀ ਅਜੀਬ ਓਨੀ ਹੀ ਵਿਸ਼ਾਲ ਸੀ। ਸ੍ਰੀ ਜੈ ਪ੍ਰਕਾਸ਼ ਨਾਰਾਇਣ ਜਦੋਂ ਬੋਲਣ ਲਈ ਖੜੇ ਹੋਏ ਤਾਂ ਸ਼ਾਇਦ ਉਨ੍ਹਾਂ ਨੂੰ ਵੀ ਪਤਾ ਨਹੀਂ ਸੀ ਕਿ ਉਹ ਇਕ ਨਵੇਂ ਯੁੱਗ ਕਰਾਉਣ ਵਾਲੇ ਬਣ ਰਹੇ ਹਨ। ਇਸ ਕੰਮ ਲਈ ਪੂਰਾ ਜੀਵਨ ਸਮਰਪਨ ਕਰਨ ਵਾਲੇ ਕਰਮਚਾਰੀਆਂ ਦੀ ਮੰਗ ਕਰਦਿਆਂ ਹੋਇਆਂ ਸਭ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਆਪ ਨੂੰ ਹੀ ਅਰਪਨ ਕਰ ਦਿਤਾ---ਇਹ ਇਕ ਬਹੁਤ ਵੱਡੀ ਘਟਨਾ ਸੀ। ਦੇਸ਼ ਦਾ ਇਕ ਵੱਡਾ ਨੀਤੀਵਾਨ ਰਾਜਨੀਤੀ ਛਡ ਕੇ ਲੋਕਨੀਤੀ ਵਲ ਕਦਮ ਚੁਕੇ ਰਿਹਾ ਸੀ। ਵਾਤਾਵਰਨ ਵਿਚ ਇਕ ਬਿਜਲੀ ਦੀ ਲਹਿਰ ਜਿਹੀ ਦੌੜ ਗਈ। ਦੂਜੇ ਦਿਨ ਵਿਨੋਬਾ ਨੇ ਇਕ ਪੱਤਰ ਰਾਹੀਂ 'ਭੂਦਾਨ ਯੱਗਮੁਲਕ ਰਾਮ ਉਦਯੋਗ-ਪਰਧਾਨ ਅਹਿੰਸਾਤਮਿਕ ਸ਼ਾਂਤੀ ਲਈ ਆਪਣਾ ਜੀਵਨ ਸਮਰਪਨ ਕੀਤਾ। ਜਿਨ੍ਹਾਂ ਦਾ ਪੂਰਾ ਜੀਵਨ ਸੇਵਾ ਲਈ ਹੀ ਸੀ, ਉਨ੍ਹਾਂ ਨੇ ਵੀ ਆਪਣੇ ਕੰਮ ਨੂੰ 'ਭੂਦਾਨ-ਯੱਗ-ਮੁਲਕ' ਬਣਾਉਣ ਦਾ ਨਿਸ਼ਚਾ ਕੀਤਾ। ਆਪਣੀ ਸਾਰੀ ਸ਼ਕਤੀ ਇਸ ਕੰਮ ਤੇ ਕੇਂਦਿਰਤ ਕਰਨ ਦਾ ਸੰਕਲਪ ਕੀਤਾ। ਇਨ੍ਹਾਂ ਬਜ਼ੁਰਗਾਂ ਲਈ ਜੀਵਨ-ਦਾਨ-ਯਾਰੀ ਦੀ ਪਰਤਗਿਆ ਨੂੰ ਦੁਹਰਾਉਣਾ ਸ਼ਕਤੀ ਵਧਾਉਣ ਦਾ ਤਥਾ ਚਿੰਤ-ਸ਼ੁਧੀ</poem>