ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/54

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅੰਦੋਲਨ ਦਾ ਸਿਲਸਿਲੇਵਾਰ ਵਿਕਾਸ

੫੩

ਦਾ ਸਾਧਨ ਬਣਿਆਂ। ਨੌਜਵਾਨਾਂ ਨੇ ਨਵੇਂ ਇਨਕਲਾਬ ਦੇ ਉਤਸ਼ਾਹ ਨਾਲ ਜੀਵਨ ਦਾਨ ਕੀਤਾ।

ਮਾਰਚ, ੧੯੫੪ ਦੇ ਬਾਅਦ ਬਿਹਾਰ ਵਿਚ ਸੱਤ ਲੱਖ ਏਕੜ ਜ਼ਮੀਨ ਮਿਲੀ। ਭੂਮੀ ਪਰਾਪਤੀ ਦੇ ਨਾਲ ਭੂਮੀ ਦੀ ਵੰਡ ਦੇ ਵਲ ਧਿਆਨ ਜਾਣਾ ਸੁਭਾਵਕ ਸੀ। ਦੇਸ਼ ਭਰ ਵਿਚ ਭੂਮੀ ਦੀ ਵੰਡ ਦਾ ਕੰਮ ਥਾਂ ਥਾਂ ਆਰੰਭ ਹੋਇਆ। ਭੂਮੀ ਪਰਾਪਤੀ ਦੇ ਅਤੇ ਭੂਮੀ ਦੀ ਵੰਡ ਦੇ ਹੁਣ ਤਕ ਦੇ ਅੰਕੜੇ ਇਸ ਪੁਸਤਕ ਦੇ ਅੰਤ ਵਿਚ ਦਿੱਤੇ ਗਏ ਹਨ।

੨੩ ਮਹੀਨਿਆਂ ਦੀ ਯਾਤ੍ਰਾ ਤੋਂ ਬਾਅਦ ਵਿਨੋਬਾ ਨੇ ਬਿਹਾਰ ਛਡਿਆ। ਭਾਵੇਂ ਉਨ੍ਹਾਂ ਦੇ ਉਥੇ ਰਹਿੰਦਿਆਂ ਹੀ ਭੂਮੀ ਸਮੱਸਿਆ ਪੂਰਨ ਤੌਰ ਤੇ ਹੱਲ ਨਹੀਂ ਹੋ ਸਕੀ, ਫਿਰ ਵੀ ਉਨ੍ਹਾਂ ਨੇ ਜਦੋਂ ਬਿਹਾਰ ਛਡਿਆ, ਤਾਂ ਵਾਤਾਵਰਨ ਅਜਿਹਾ ਬਣ ਚੁੱਕਾ ਸੀ ਕਿ ਜੇ ਸਾਰੇ ਕਰਮਚਾਰੀ ਉਹਦਾ ਯੋਗ ਲਾਭ ਉਠਾਉਂਦੇ, ਤਾਂ ਉਹਦੇ ਨਾਲ ਪਰਾਂਤ ਦੀ ਭੂਮੀ ਸਮੱਸਿਆ ਅਵੱਸ਼ ਹੀ ਹਲ ਹੋ ਸਕਦੀ ਸੀ। ਵਿਨੋਬਾ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਉਨ੍ਹਾਂ ਦਾ ਸੰਕਲਪ ਸਾਰੇ ਕਰਮਚਾਰੀਆਂ ਦਾ ਸੰਕਲਪ ਹੈ ਅਤੇ ਜਿਹੜਾ ਅੱਠ ਨੌਂ ਲੱਖ ਏਕੜ ਇਕੱਠਾ ਕਰਨਾ ਬਾਕੀ ਹੈ, ਉਹਨੂੰ ਪੂਰਾ ਕਰਨ ਦੀ ਜ਼ਿਮੇਂਵਾਰੀ ਬਿਹਾਰ ਦੇ ਕਰਮਚਾਰੀਆਂ ਨੇ ਲਈ।

ਬਿਹਾਰ ਵਿਚ ੩੨ ਲੱਖ ਏਕੜ ਜ਼ਮੀਨ ਇਕੱਠੀ ਕਰਨ ਦਾ ਸੰਕਲਪ ਸੀ। ਉਹਦੇ ਵਿਚੋਂ ੨੪ ਲੱਖ ਏਕੜ ਜ਼ਮੀਨ ਹੁਣ ਤਕ ਭੂਦਾਨ ਵਿਚ ਮਿਲ ਚੁੱਕੀ ਹੈ ਜੇ ਇਹ ਮੰਨ ਲਿਆ ਜਾਵੇ ਕਿ ਉਹਦੇ ਵਿਚੋਂ ੮ ਲਖ ਏਕੜ ਜ਼ਮੀਨ ਅਜਿਹੀ ਹੋਵੇਗੀ, ਜਿਸ ਦੀ ਸਿੱਧੀ ਵਰਤੋਂ ਖੇਤੀ ਲਈ ਨਹੀਂ ਹੋ ਸਕਦੀ, ਫਿਰ ਵੀ ਇਕ ਪਰਾਂਤ--ਜਿਹੜਾ ਕਦ ਵਿਚ ਤਥਾ ਜਨ-ਸੰਖਿਆ ਵਿਚ ਯੂਰਪ ਦੇ ਕਈ ਦੇਸ਼ਾਂ ਦੇ ਮੁਕਾਬਲੇ ਵਿਚ ਵਡਾ ਹੈ-- ਦੀ ਭੂਮੀ-ਸਮੱਸਿਆ ਕੇਵਲ ਮੰਗਣ ਨਾਲ ਹੀ ਅੱਧੀ ਹਲ ਹੋ ਸਕੀ, ਇਹ ਤਾਂ ਸਿੱਧੀ ਗੱਲ ਹੈ। ਇਹਦੇ ਵਿਚ ਸਮਝਾਉਣ ਯੋਗ ਗੱਲ ਤਾਂ ਇਹ ਹੈ ਕਿ ਹੁਣ ਵੀ ਬਿਹਾਰ ਦੇ ਕਰੀਬਨ ਅੱਧੇ ਪਿੰਡਾਂ ਵਿਚ ਭੂਦਾਨ