ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/55

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੫੪

ਭੂਦਾਨ ਚੜ੍ਹਦੀ ਕਲਾ ’ਚ

ਸੇਵਕ ਅਪੜ ਹੀ ਨਹੀਂ ਸਕੇ ਹਨ। ਜੇ ਕਰਮਚਾਰੀ ਸਭ ਦੇ ਸਭ ਪਿੰਡਾਂ ਤਕ ਪਹੁੰਚ ਜਾਂਦੇ, ਤਾਂ ਹੋ ਸਕਦਾ ਹੈ ਕਿ ਭੂਦਾਨ ਰਾਹੀਂ ਬਿਹਾਰ ਦੀ ਭੂਮੀ-ਸਮੱਸਿਆ ਹਲ ਹੁੰਦੀ।

ਇਕ ਤੋਂ ੨੫ ਜਨਵਰੀ ਤਕ ਬੰਗਾਲ ਵਿਚ ਯਾਤ੍ਰਾ ਕਰ ਕੇ ਵਿਨੋਬਾ ੨੬ ਜਨਵਰੀ, ੧੯੫੪ ਵਾਲੇ ਦਿਨ ਉਤਕਲ ਆਏ। ਵਿਨੋਬਾ ਦੇ ਪਹੁੰਚਣ ਤੋਂ ਪਹਿਲਾਂ ਹੀ ਉਤਕਲ ਵਿਚ ਕਾਫ਼ੀ ਕੰਮ ਹੋ ਚੁਕਾ ਸੀ। ਅਜਿਹੇ ਸਭ ਪਰਾਂਤਾਂ ਵਿਚ ਜਿਥੇ ਕਿ ਵਿਨੋਬਾ ਨਹੀਂ ਗਏ ਸਨ-ਉਤਕਲ ਸਭ ਨਾਲੋਂ ਅਗੇ ਸੀ। ਬਿਹਾਰ ਦੇ ਬਾਅਦ ਉੜੀਸਾ ਵਿਚ ਹੀ ਸਭ ਨਾਲੋਂ ਵਧੇਰੇ ਦਾਨ ਦਿਤੇ ਸਨ ਅਤੇ ਗਰਾਮਦਾਨ ਵਿਚ ਤਾਂ ਉੜੀਸਾ ਬਿਹਾਰ ਨਾਲੋਂ ਵੀ ਅਗੇ ਸੀ।

ਵਿਨੋਬਾ ਦੇ ਉਤਕਲ ਵਿਚ ਪ੍ਰਵੇਸ਼ ਕਰਦੇ ਸਮੇਂ ਉੜੀਸਾ ਵਿਚ 'ਭਾਗਰਾਸ਼' ਕਾਨੂੰਨ ਆਇਆ। ਉਸ ਕਾਨੂੰਨ ਨਾਲ ਮਧ ਸ਼ਰੇਣੀ ਦੇ ਲੋਕ ਨਾਖੁਸ਼ ਸਨ। ਭੂਟਾਨ ਅੰਦੋਲਨ ਤੇ ਵੀ ਇਹਦਾ ਅਸਰ ਪਿਆ। ਸ਼ੁਰੂ ਸ਼ੁਰੂ ਵਿਚ ਵਿਨੋਬਾ ਨੂੰ ਉੜੀਸਾ ਵਿਚ ਘਟ ਜ਼ਮੀਨ ਮਿਲੀ। ਪਰ ਪੁਰੀ ਸਮੇਲਨ ਦੇ ਬਾਅਦ ਉਥੇ ਭੂਦਾਨ ਦਾ ਹੜ੍ਹ ਜਿਹਾ ਆਇਆ।

ਕੋਰਾਪੂਟ ਜ਼ਿਲੇ ਨੇ ਵਿਨੋਬਾ ਦੇ ਭੂਮੀ-ਕਰਾਂਤੀ ਦੇ ਸਵਪਨ ਨੂੰ ਸੱਚਾ ਬਣਾ ਦਿਤਾ। ਵਿਨੋਬਾ ਨੇ ਪਰਾਂਤ ਦਾ ਦੂਜਾ ਦੌਰਾ ਕਰ ਕੇ ਸਾਰੀ ਸ਼ਕਤੀ ਕੋਰਾਪੁਟ ਤੇ ਲਗਾਈ। ਵਰਖਾ ਰੁਤ ਸੀ। ਕੋਰਾਪੂਟ ਵਿਚ ਵਰਖਾ ਵਿਚ ਕੋਈ ਨਹੀਂ ਜਾਂਦਾ ਸੀ। ਸਖਤ ਬਾਰਸ਼, ਪਹਾੜੀ ਨਦੀਆਂ ਦੇ ਹੜ੍ਹ ਅਤੇ ਮਲੇਰੀਆ ਕਿਸੇ ਸਫ਼ੈਦਪੋਸ਼ ਲਈ ਕੋਰਾਪੂਟ ਜਾਣਾ ਅਸੰਭਵ ਕਰ ਦੇਂਦੇ ਸਨ। ਪਰ ਵਿਨੋਬਾ ਉਸੇ ਵਰਖਾ ਰੁਤ ਵਿਚ ਚਾਰ ਮਹੀਨੇ ਕੋਰਾਪੂਟ ਘੁਮੇ। ਉਤਕਲ ਦੇ ਰਚਨਾਤਮਿਕ ਕਰਮਚਾਰੀਆਂ ਨੇ ਵੀ ਆਪਣੀ ਪੂਰੀ ਤਾਕਤ ਉਥੇ ਲਗਾ ਦਿਤੀ। ਦੋ ਸੌ ਕਰਮਚਾਰੀ ਲੱਗ ਪਏ। ਗਰਾਮਦਾਨ ਦੀ ਧਾਰਾ ਵਗ ਤੁਰੀ। ਕਰਮਚਾਰੀ ਬੀਮਾਰ ਹੁੰਦੇ ਸਨ, ਹਸਪਤਾਲ ਜਾਂਦੇ ਸਨ, ਪਰ ਓਥੋਂ ਛੁਟੀ ਪਾਉਂਦਿਆਂ ਹੀ ਤੁਰੰਤ ਆਪਣੇ ਕਾਰਜ ਖੇਤਰ