ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/58

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
:੩:

ਵੈਚਾਰਿਕ-ਭੂਮਿਕਾ-੧

ਵੈਦਿਕ ਰਿਸ਼ੀ ਨੇ ਪ੍ਰਿਥਵੀ ਨੂੰ ਪਰਣਾਮ ਕਰਦਿਆਂ ਹੋਇਆਂ ਆਖਿਆ-"ਮਾਤਾ ਭੂਮੀ: ਪੁਤਰੋਹੰ ਪ੍ਰਿਥਵੀਆ"-ਪ੍ਰਿਥਵੀ ਮਾਤਾ ਹੈ ਅਤੇ ਮੈਂ ਉਸ ਦਾ ਪੁਤਰ ਹਾਂ। ਪ੍ਰਿਥਵੀ, ਜਲ, ਅਗਨੀ, ਹਵਾ ਅਤੇ ਆਕਾਸ਼, ਇਨ੍ਹਾਂ ਪੰਜਾਂ ਤੱਤਾਂ ਦਾ ਬਣਿਆ ਹੋਇਆ ਇਹ ਸਰੀਰ ਉਹਨਾਂ ਦੇ ਹੀ ਆਧਾਰ ਤੇ ਟਿਕਦਾ ਹੈ। ਸ਼੍ਰਿਸ਼ਟੀ ਦੀ ਰਚਨਾ ਹੀ ਇਸ ਪਰਕਾਰ ਦੀ ਹੈ ਕਿ ਮਨੁਖ ਨੂੰ ਜਿਸ ਚੀਜ਼ ਦੀ ਜਿੰਨੀ ਵਧੇਰੇ ਲੋੜ ਹੁੰਦੀ ਹੈ ਉਨੀ ਹੀ ਜ਼ਿਆਦਾ ਮਾਤਰਾ ਵਿਚ ਉਹ ਕੁਦਰਤ ਵਿਚ ਮਿਲਦੀ ਹੈ। ਹਵਾ ਅਤੇ ਆਕਾਸ਼ ਦੇ ਬਿਨਾਂ ਮਨੁਖ ਪਲ ਭਰ ਵੀ ਜੀਊਂਦਾ ਨਹੀਂ ਰਹਿ ਸਕਦਾ। ਕੁਦਰਤ ਨੇ ਉਹ ਚੀਜ਼ਾਂ ਵੀ ਏਨੀ ਬਹੁਲਤਾ ਵਿਚ ਦਿਤੀਆਂ ਹਨ ਕਿ ਕਿਸੇ ਨੂੰ ਉਹਨਾਂ ਦੀ ਘਾਟ ਅਨੁਭਵ ਨਹੀਂ ਹੁੰਦੀ।

ਮਨੁਖ ਦੀਆਂ ਜ਼ਰੂਰੀ ਲੋੜਾਂ ਵਿਚ ਪਾਣੀ ਅਤੇ ਅੰਨ ਵੀ ਦੋ ਵਸਤੂਆਂ ਹਨ। ਆਮ ਤੌਰ ਤੇ ਜਲ ਵੀ ਇੰਨੀ ਮਾਤਰਾ ਵਿਚ ਮਿਲਦਾ ਹੈ ਕਿ ਹਰ ਕਿਸੇ ਨੂੰ ਲੋੜ ਅਨੁਸਾਰ ਮਿਲ ਜਾਂਦਾ, ਰਿਹਾ ਸਵਾਲ ਅੰਨ ਦਾ। ਜਲ,ਅਗਨੀ,ਹਵਾ ਅਤੇ ਆਕਾਸ਼ ਵਾਂਗ ਅੰਨ ਵੀ ਹਰ ਵਿਅਕਤੀ ਨੂੰ ਕਾਫੀ ਮਾਤਰਾ ਵਿਚ ਮਿਲਣਾ ਚਾਹੀਦਾ ਹੈ। ਭੋਜਨ ਤੇ ਮਨੁਖ ਦਾ ਜਨਮ ਤੋਂ ਹੀ ਅਧਿਕਾਰ ਹੈ, ਪਰ ਮਨੁਖ ਦਾ ਇਹ ਅਧਿਕਾਰ ਮਨੁਖ ਦੁਆਰਾ ਹੀ ਖੋਹਿਆ ਜਾਂਦਾ ਹੈ। ਵਿਗਿਆਨੀ ਅੱਜ ਵੀ ਕਹਿੰਦੇ ਹਨ ਕਿ ਪ੍ਰਿਥਵੀ ਤੇ ਏਨੀਆਂ ਖਾਸ ਵਸਤਾਂ ਹਨ ਕਿ ਅਜ ਜਿੰਨੀ ਆਬਾਦੀ ਹੈ, ਉਸ ਨਾਲੋਂ ਕਈ ਗੁਣਾਂ ਵਧ ਜਾਣ ਤੇ ਵੀ ਉਹ ਘਟਣ ਵਾਲੀਆਂ ਨਹੀਂ ਹਨ, ਪਰ ਫਿਰ ਵੀ ਦੁਨੀਆਂ ਦੀ ਕੁਲ ਆਬਾਦੀ ਵਿਚੋਂ ਤਿੰਨ ਚੌਥਾਈ ਹਿਸਾ