ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/59

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੫੮

ਭੂਦਾਨ ਚੜ੍ਹਦੀ ਕਲਾ ’ਚ

ਅਧ ਭੁਖਾ ਜਾਂ ਕਾਲ ਦੀ ਸੀਮਾ ਤੇ ਰਹਿਣ ਵਾਲਾ ਬਣਦਾ ਜਾ ਰਿਹਾ ਹੈ। ਇਸ ਹਾਲਤ ਦੇ ਕਈ ਕਾਰਨਾਂ ਵਿਚੋਂ ਇਕ ਪ੍ਰਮੁੱਖ ਕਾਰਨ ਇਹ ਵੀ ਹੈ ਕਿ ਅਸਾਂ ਨੇ ਜਲ, ਅਗਨੀ, ਹਵਾ ਅਤੇ ਆਕਾਸ਼ ਵਾਂਗ ਪ੍ਰਿਥਵੀ ਨੂੰ ਵੀ ਆਜ਼ਾਦ ਨਹੀਂ ਰਖਿਆ ਹੈ। ਜਿਸ ਨੇ ਸਾਹ ਲੈਣਾ ਹੈ ਉਹ ਹਵਾ ਲੈਂਦਾ ਹੈ। ਜਿਸ ਨੂੰ ਪਿਆਸ ਲਗੇ ਉਹ ਪਾਣੀ ਪੀਂਦਾ ਹੈ ਏਸੇ ਤਰ੍ਹਾਂ ਜਿਸ ਨੂੰ ਭੁਖ ਲਗੇ ਉਸ ਨੂੰ ਰੋਟੀ ਮਿਲਣੀ ਚਾਹੀਦੀ ਹੈ। ਇਹ ਤਦ ਹੀ ਹੋ ਸਕੇਗਾ, ਜੇ ਧਰਤੀ ਤੇ ਕੰਮ ਕਰਨ ਦੀ ਇਛਿਆ ਰਖਣ ਵਾਲੇ ਹਰ ਵਿਅਕਤੀ ਨੂੰ ਕੰਮ ਕਰਨ ਦਾ ਅਵਸਰ ਮਿਲੇ। ਅੱਜ ਦੀ ਜਿਹੜੀ ਅਸਮਾਨ ਵੰਡ ਹੈ ਉਸ ਨੂੰ ਸਮਾਨ ਕਰਨ, ਜਿਸ ਪਿਥਵੀ ਨੂੰ ਅਸਾਂ ਵੇਦ ਕਾਲ ਵਿਚ ਮਾਂ ਕਿਹਾ ਹੈ, ਉਸ ਦਾ ਅਜ ਮਨੁਖ ਸਵਾਮੀ ਬਣਨਾ ਚਾਹੁੰਦਾ ਹੈ। ਮਾਂ ਜਦੋਂ ਤਕ ਦਾਸੀ ਰਹੇਗੀ ਪੁਤਰ ਸੁਖੀ ਨਹੀਂ ਹੋਵੇਗਾ। ਹਵਾ ਕਦੀ ਇਹ ਨਹੀਂ ਕਹਿੰਦੀ ਕਿ ਮੈਂ ਛੋਟੇ ਬਚੇ ਦੇ ਫੇਫੜੇ ਵਿਚ ਨਹੀਂ ਜਾਵਾਂਗੀ। ਨਦੀ ਕਦੀ ਇਹ ਨਹੀਂ ਕਹਿੰਦੀ ਕਿ ਮੈਂ ਸ਼ੇਰ ਨੂੰ ਹੀ ਪਾਣੀ ਪਿਆਂਵਾਂਗੀ, ਬੱਕਰੀ ਨੂੰ ਨਹੀਂ। ਸੂਰਜ ਦੀਆਂ ਕਿਰਨਾਂ ਕਦੀ ਇਹ ਨਹੀਂ ਕਹਿੰਦੀਆਂ ਕਿ ਅਸੀਂ ਰਾਜ ਮਹਿਲਾਂ ਵਿਚ ਹੀ ਪਰਵੇਸ਼ ਕਰਾਂਗੀਆਂ, ਝੌਪੜੀਆਂ ਵਿਚ ਨਹੀਂ। ਕਿਉਂਕਿ ਇਹ ਜਲ, ਹਵਾ, ਅਗਨੀ, ਭਗਵਾਨ ਦੀਆਂ ਦਾਤਾਂ ਹਨ, ਇਸ ਲਈ ਇਹ ਸਭ ਵਾਸਤੇ ਸਮਾਨ ਹਨ। ਏਸੇ ਤਰ੍ਹਾਂ ਭੂਮੀ ਵੀ ਭਗਵਾਨ ਦੀ ਦਾਤ ਹੋਣ ਦੇ ਕਾਰਨ ਹਰ ਵਾਹਕ ਨੂੰ ਮਿਲਣੀ ਚਾਹੀਦੀ ਹੈ। ਹਰ ਇਕ ਭੂਮੀ-ਪੁਤਰ ਦਾ ਆਪਣੀ ਮਾਂ ਤੋਂ ਸਮਾਨ ਅਧਿਕਾਰ ਹੈ। ਭੂਦਾਨ ਵਿਚ ਜਿਹੜੀ ਭੂਮੀ ਮੰਗਣ ਦਾ ਅਤੇ ਵੰਡਣ ਦਾ ਕੰਮ ਹੈ, ਉਸ ਦੇ ਪਿਛੇ ਇਹੋ ਹੀ ਮੁਖ ਵੀਚਾਰ ਹੈ। ਭੂਦਾਨ ਯੱਗ ਭੂਮੀ ਦੀ ਨਿਆਂ ਪੂਰਬਕ ਵੰਡ ਦੀ ਮੰਗ ਹੈ। ਹਰ ਮਨੁਖ ਵਿਚ ਲੁਕੀ ਹੋਈ ਸਜਣਤਾ ਨੂੰ ਜਗਾ ਕੇ ਨਿਆਂ ਦੀ ਸਥਾਪਨਾ ਕਰਨ ਦਾ ਇਹ ਕੰਮ ਹੈ।

ਇਹ ਤਾਂ ਹੋਇਆ ਭੂਦਾਨ ਯੱਗ ਦਾ ਨਿਸ਼ਾਨਾਂ। ਭੂਦਾਨ ਦਾ ਕੰਮ