ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/60

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵੈਚਾਰਿਕ ਭੂਮਿਕਾ-੧

੫੯

ਤਾਂ ਸਾਗਰ ਜਿਹਾ ਹੈ। ਇਹ ਸਾਗਰ ਦੇ ਸਮਾਨ ਵਿਸ਼ਾਲ ਹੈ ਅਤੇ ਸਾਗਰ ਦੇ ਸਮਾਨ ਗਹਿਰਾ ਵੀ ਹੈ। ਸਾਨੂੰ ਇਸ ਦੀ ਵਿਸ਼ਾਲਤਾਂ ਅਤੇ ਗਹਿਰਾਈ ਦਾ ਵੀ ਅੰਦਾਜ਼ਾ ਲਗਾਉਣਾ ਚਾਹੀਦਾ ਹੈ।

ਵਿਨੋਬਾ ਨੇ ਭੂਦਾਨ ਯੱਗ ਨੂੰ 'ਪਰਜਾਸੂਯ ਯੱਗ' ਆਖਿਆ ਹੈ। ਪ੍ਰਾਚੀਨ ਪਰੰਪਰਾ ਨੂੰ ਆਧੁਨਿਕ ਮੰਗ ਦੇ ਨਾਲ ਜੋੜ ਦੇਣਾ ਵਿਨੋਬਾ ਦੀ ਖੂਬੀ ਹੈ। ਉਹਨਾਂ ਨੇ ਜਿਸ ਤਰ੍ਹਾਂ ਆਪਣੇ ਇਸ ਅੰਦੋਲਨ ਵਿਚ ਪ੍ਰਾਚੀਨ ਦਾਨ, ਯੱਗ ਅਤੇ ਤਪ ਆਦਿ ਦੀ ਪਰੰਪਰਾ ਨੂੰ ਆਧੁਨਿਕ ਬਹੁਤ ਜ਼ਰੂਰੀ ਭੁਖ ਦੀ ਸਮਸਿਆ, ਦੇ ਨਾਲ ਜੋੜ ਦਿਤਾ ਤੇ, ਉਸੇ ਤਰ੍ਹਾਂ ਇਸ ਪਰਜਾਸੁਯ ਯੁੱਗ ਵਿਚ ਰਾਜਸੂਯ ਯੱਗ ਦੀ ਪ੍ਰਾਚੀਨ ਪਰੰਪਰਾ ਨੂੰ ਪਰਜਾਤੰਤਰ ਦੀ ਅਜ ਦੀ ਵੀਚਾਰ ਧਾਰਾ ਦੇ ਨਾਲ ਜੋੜ ਕੇ ਇਕ ਅਨੋਖੀ ਸਮਾਨਤਾ ਬਣਾਈ ਹੈ। ਇਹ ਪਰਜਾਸੂਯ ਯੱਗ ਪਰਜਾ ਦੁਆਰਾ ਪਰਜਾ ਲਈ ਕੀਤਾ ਜਾਂਦਾ ਹੈ ਅਤੇ ਇਸ ਨਾਲ ਪਰਜਾ ਹੀ ਉਪਰ ਉਠਦੀ ਹੈ! ਇਸ ਲਈ ਭੂਦਾਨ ਯੱਗ ਨੂੰ ਪਰਜਾਸੂਯ ਯੱਗ ਦਾ ਨਾਂ ਵੀ ਦਿਤਾ ਜਾ ਸਕਦਾ ਹੈ।

'ਪਰਜਾਸੂਯ ਯੱਗ’ ਸ਼ਬਦ ਨੂੰ ਚੰਗੀ ਤਰ੍ਹਾਂ ਸਮਝਾਉਣ ਲਈ ਸਾਨੂੰ 'ਗੀਤਾ ਪਰਵਚਨ' ਪੜ੍ਹਨਾ ਚਾਹੀਦਾ ਹੈ। ਇਸ ਪੁਸਤਕ ਵਿਚ ਵਿਨੋਬਾ ਦਾ ਸੰਪੂਰਨ ਜੀਵਨ-ਦਰਸ਼ਨ ਗੀਤਾ ਦੇ ਆਧਾਰ ਤੇ ਦਿੱਤੇ ਗਏ ਪਰਵਚਨਾਂ ਦੇ ਰੂਪ ਵਿਚ ਦਿਤਾ ਗਿਆ ਹੈ। ਉਂਜ ਤਾਂ ਭੂਦਾਨ ਯੁੱਗ ਆਰੰਭ ਹੋਣ ਤੋਂ ਵੀਹ ਸਾਲ ਪਹਿਲਾਂ ਇਹ ਪਰਵਚਨ ਦਿਤੇ ਗਏ ਸਨ। ਪਰ ਵਿਨੋਬਾ ਮੰਨਦੇ ਹਨ ਕਿ ਜਿਹੜਾ ਇਸ ਪੁਸਤਕ ਨੂੰ ਪੜੇਗਾ, ਉਸ ਦੀ ਸਮਝ ਵਿਚ ਭੂਦਾਨ ਯੱਗ ਦੀ ਸਾਰੀ ਵਿਚਾਰ ਧਾਰਾ ਸਹਿਜੇ ਹੀ ਆ ਜਾਵੇਗੀ ਅਤੇ ਉਸ ਨੂੰ ਇਸ ਯੁੱਗ ਵਿਚ ਆਪਣਾ ਹਿਸਾ ਦੇਣ ਦੀ ਪਰੇਰਨਾ ਵੀ ਅਵੱਸ਼ ਮਿਲੇਗੀ। 'ਗੀਤਾ ਪਰਵਚਨ' ਦੇ ਸਤਾਰਵੇਂ ਅਧਿਆਇ ਵਿੱਚ ਵਿਨੋਬਾ ਨੇ 'ਯੱਗ' ਸ਼ਬਦ ਦੇ ਉਦੇਸ਼ ਦਸੇ ਹਨ। ਸ਼੍ਰਿਸ਼ਟੀ ਵਿਚ ਰਹਿਣ ਕਰ ਕੇ ਸ਼੍ਰਿਸ਼ਟੀ ਨੂੰ ਜਿਹੜੀ ਹਾਨੀ ਮਨੁਖ ਪਹੁੰਚਾਉਂਦਾ ਹੈ ਉਹ ਨੂੰ