ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/61

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੬੦

ਭੂਦਾਨ ਚੜ੍ਹਦੀ ਕਲਾ ’ਚ

ਪੂਰਾ ਕਰਨਾ-ਇਹ ਯੁੱਗ ਦਾ ਪਹਿਲਾ ਉਦੇਸ਼ ਹੈ। ਦੂਜਾ ਹੈ ਸ਼ੁਧੀ ਕਰਨ-ਅਸੀਂ ਖੂਹ ਦੀ ਵਰਤੋਂ ਕਰਦੇ ਹਾਂ। ਉਸ ਦੇ ਆਸ ਪਾਸ ਜਿਹੜੀ ਥਾਂ ਖਰਾਬ ਹੋ ਜਾਂਦੀ ਹੈ, ਉਸ ਨੂੰ ਸਾਫ ਕਰਨਾ-ਇਹ ਯੱਗ ਦਾ ਦੂਜਾ ਉਦੇਸ਼ ਹੈ। ਹਾਨੀ ਪੂਰੀ ਕਰਨ ਅਤੇ ਸਫਾਈ ਕਰਨ ਦੇ ਨਾਲ ਹੀ ਕੁਝ ਪਰਗਟ ਨਿਰਮਾਣ ਕਰਨਾ-ਇਹ ਯੁੱਗ ਦਾ ਤੀਜਾ ਉਦੇਸ਼ ਹੈ।

ਹੁਣ ਅਸੀਂ ਇਹ ਵੇਖੀਏ ਕਿ 'ਗੀਤਾ ਪਰਵਚਨ' ਦੀ ਇਸ ਵਿਆਖਿਆ ਦੇ ਅਨੁਸਾਰ ਭੂਦਾਨ ਯੱਗ ਵਿਚ ਇਹ ਦੋਵੇਂ ਉਦੇਸ਼ ਕਿਸ ਪਰਕਾਰ ਪੂਰੇ ਉਤਰਦੇ ਹਨ। ਅਰਥਾਤ ਇਸ ਦੇ ਨਾਲ ਦੇਸ਼ ਦੇ ਕਿਹੜੇ ਘਾਟੇ ਦੀ ਪੂਰਤੀ ਹੁੰਦੀ ਹੈ। ਕਿਹੜਾ ਸ਼ੁਧੀਕਰਨ ਹੁੰਦਾ ਹੈ ਅਤੇ ਕਿਹੜਾ ਨਵ-ਨਿਰਮਾਣ, ਅਥਵਾ ਫਲ ਪਰਾਪਤ ਹੁੰਦਾ ਹੈ।

ਅਜ ਸਾਡੇ ਪਿੰਡਾਂ ਦਾ ਘਾਟਾ ਚਲ ਰਿਹਾ ਹੈ। ਸਾਡੀ ਰੂਮ ਲਖਸ਼ਮੀ ਅਜ ਨਾਸਤਕ ਹੁੰਦੀ ਜਾ ਰਹੀ ਹੈ। ਅਜ ਤੋਂ ਵੀਹ ਸਾਲ ਪਹਿਲਾਂ ਪਿੰਡਾਂ ਵਿਚ ਜਿੰਨੇ ਉਦਯੋਗ ਧੰਦੇ ਸਨ, ਹੌਲੀ ਹੌਲੀ ਉਹ ਮਿਟਦੇ ਜਾ ਰਹੇ ਹਨ। ਪੁਤਲੀ ਘਰ ਦੀਆਂ ਚਿਮਨੀਆਂ ਜਿਉਂ ਜਿਉਂ ਉੱਚੀਆਂ ਹੁੰਦੀਆਂ ਜਾ ਰਹੀਆਂ ਹਨ, ਕਪੜਾ ਬੁਣਨ ਵਾਲਿਆਂ ਦੀਆਂ ਝੌਪੜੀਆਂ ਤਿਉਂ ਤਿਉਂ ਨੀਵੀਆਂ ਹੁੰਦੀਆਂ ਜਾ ਰਹੀਆਂ ਹਨ। ਦੇਸ਼ ਦਾ ਮੁਖ ਸਵਾਲ ਬੇਰੁਜ਼ਗਾਰੀ ਦਾ ਹੈ। ਮੁਸ਼ਕਲ ਇਹ ਹੈ ਕਿ ਜਿਸ ਨੂੰ ਭੁਖ ਹੈ ਉਸ ਦੇ ਕੋਲ ਅੰਨ ਨਹੀਂ, ਅਤੇ ਜਿਸ ਕੋਲ ਅੰਨ ਹੈ ਉਸ ਦੇ ਕੋਲ ਭੁਖ ਨਹੀਂ ਹੈ। ਤੇਲ ਕਢਣ ਦੀਆਂ ਮਿੱਲਾਂ ਖੜੀਆਂ ਹੁੰਦੀਆਂ ਹਨ ਤਾਂ ਤੇਲ ਦੇ ਕੋਹਲੂ ਬੰਦ ਹੋ ਜਾਂਦੇ ਹਨ। ਜੁਤੀਆਂ ਬਨਾਉਣ ਦੇ ਕਾਰਖਾਨੇ ਖੁਲਦੇ ਹਨ ਤਾਂ ਮੋਚੀਆਂ ਦਾ ਧੰਦਾ ਜਾਂਦਾ ਰਹਿੰਦਾ ਹੈ। ਏਥੇ ਤਕ ਕਿ ਅਜ ਕਲ ਕੁਝ ਇਹੋ ਜਿਹੇ ਕਾਰਖਾਨੇ ਵੀ ਬਣ ਗਏ ਹਨ ਜਿਥੇ ਇਕੋ ਵੇਲੇ ਕਈ ਕੁੜਤਿਆਂ ਦੀ ਸਿਲਾਈ ਹੋ ਸਕਦੀ ਹੈ। ਇਹ ਸਭਾਵਕ ਹੈ ਕਿ ਜਿਥੇ ਇਕੋ ਵਾਰੀ ਕਈ ਕੁੜਤੇ ਸੀਤੇ ਜਾਣਗੇ, ਉਥੇ ਇਕ ਵੇਰਾਂ ਕਈ ਦਰਜ਼ੀ ਵੀ ਬੇਕਾਰ ਹੋਣਗੇ। ਇਕ ਬੰਨੇ ਜਿਥੇ ਆਬਾਦੀ ਵਧਣ