ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/63

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੬੨

ਭੂਦਾਨ ਚੜ੍ਹਦੀ ਕਲਾ ’ਚ

ਇਹ ਸਾਡੇ ਪਿੰਡਾਂ ਦਾ ਦੂਜੀ ਪਰਕਾਰ ਦਾ ਘਾਟਾ ਹੋ ਰਿਹਾ ਹੈ।

ਤੀਜਾ ਘਾਟਾ ਰਾਜ਼ ਲਖਸ਼ਮੀ ਦਾ ਹੈ। ਜਨ-ਤੰਤਰ ਅਤੇ ਮਜ਼ਬ ਕੇਂਦਰਿਤ ਸਰਕਾਰ, ਇਹ ਦੋਵੇਂ ਚੀਜ਼ਾਂ ਇਕੱਠੀਆਂ ਇਕੋ ਵਾਰੀ ਨਹੀਂ ਸਕਦੀਆਂ। ਸੱਚੇ ਲੋਕ ਰਾਜ ਵਿਚ ਤਾਂ ਸ਼ਕਤੀ ਦਾ ਅਕੇਂਦਰੀ ਕਰਨ ਹੋਣਾ ਚਾਹੀਦਾ ਹੈ। ਜਦੋਂ ਜਨ ਤੰਤਰ ਦੀਆਂ ਛੋਟੀਆਂ ਛੋਟੀਆਂ ਇਕਾਈਆਂ ਵਿਚ ਸੁਤੰਤਰ ਤਾਕਤ ਹੋਵੇਗੀ, ਤਦ ਹੀ ਉਹ ਸਹੀ ਅਰਥਾਂ ਵਿਚ ਜਨ ਤੰਤਰ ਅਖਵਾ ਸਕਣਗੀਆਂ ਅਜ ਸਾਡੇ ਦੇਸ਼ ਵਿਚ ਘਟ ਤੋਂ ਘਟ ਤਾਕਤ ਪਿੰਡਾਂ ਦੇ ਕੋਲ ਹੈ।

ਭੂਦਾਨ-ਯੱਗ ਸਾਡੇ ਪੇਂਡੂ ਜੀਵਨ ਦੇ-ਉਸੇ ਪੇਂਡੂ ਜੀਵਨ ਦੇ ਜਿਹੜਾ ਭਾਰਤ ਦੇ ੧/੧੦ ਹਿੱਸੇ ਦਾ ਜੀਵਨ ਹੈ--ਉਪਰ ਦਸੇ ਤਿੰਨ ਤਰ੍ਹਾਂ ਦੇ ਘਾਟੇ ਨੂੰ ਰੋਕਣ ਲਈ ਹੈ। ਜਿਹੜੇ ਬੇਜ਼ਮੀਨੇ ਹਨ, ਉਨ੍ਹਾਂ ਨੂੰ ਭੂਦਾਨ ਵਿਚ ਜ਼ਮੀਨ ਦਿਤੀ ਜਾਂਦੀ ਹੈ। ਇਸ ਪਰਕਾਰ ਉਨ੍ਹਾਂ ਨੂੰ ਕੰਮ ਕਰਨ ਲਈ ਹਮੇਸ਼ਾ ਲਈ ਸਾਧਨ ਮਿਲ ਜਾਂਦਾ ਹੈ। ਅਜ ਜਿਹੜੇ ਸੱਚ-ਮੁਚ ਕਿਰਸਾਣੇ ਮਜ਼ਦੂਰ ਹਨ ਉਨ੍ਹਾਂ ਨੂੰ ਕੰਮ ਕਰਨ ਦਾ ਅਵਸਰ ਮਿਲਦਾ ਹੈ। ਅਜ ਬੇਜ਼ਮੀਨ ਮਜ਼ਦੂਰ ਹੀ ਸਾਡੇ ਦੇਸ਼ ਵਿਚ ਸਭ ਤੋਂ ਬਹੁਤੇ ਗ਼ਰੀਬ, ਸਭ ਨਾਲੋਂ ਬਹੁਤੇ ਦਬੇ ਅਤੇ ਲਿਤਾੜੇ ਹੋਏ ਹਨ। ਉਨ੍ਹਾਂ ਨੂੰ ਆਜ਼ਾਦ ਕੀ ਮਿਲ ਜਾਣ ਕਾਰਨ ਉਨ੍ਹਾਂ ਵਿਚ ਨਵਾਂ ਜੀਵਨ ਆਉਂਦਾ ਹੈ ਅਤੇ ਉਨ੍ਹਾਂ ਨੂੰ ਨਵੀਂ ਤਾਕਤ ਮਿਲਦੀ ਹੈ।

ਜੰਜੀਰ ਦੀ ਮਜ਼ਬੂਤੀ ਉਨੀ ਹੀ ਸਮਝੀ ਜਾਂਦੀ ਹੈ ਜਿੰਨੀ ਕਿ ਉਹਦੀ ਸਭ ਤੋਂ ਕਮਜ਼ੋਰ ਕੁੜੀ ਦੀ ਹੁੰਦੀ ਹੈ। ਭੂਦਾਨ ਰਾਹੀਂ ਅਸੀਂ ਦੇਸ਼ ਦੀ ਸਭ ਤੋਂ ਕਮਜ਼ੋਰ ਕੁੜੀ ਨੂੰ ਤਾਕਤਵਰ ਬਣਾਉਂਦੇ ਹਾਂ। ਇਸ ਨਾਲ ਸਾਰੇ ਦੇਸ਼ ਦੀ ਤਾਕਤ ਵਧਦੀ ਹੈ। ਇਸ ਵਧਦੀ ਹੋਈ ਤਾਕਤ ਵਿਚੋਂ ਜਿਹੜਾ ਵਾਤਾਵਰਨ ਪੈਦਾ ਹੁੰਦਾ ਹੈ, ਉਸ ਵਿਚੋਂ ਗਰਾਮ ਉਦਯੋਗ, ਨਵੀਂ ਤਾਲੀਮ ਆਦਿ ਦੇਸ਼ ਦੀ ਉਸਾਰੀ ਦੇ ਕੰਮਾਂ ਲਈ ਰਾਹ ਖੁਲ੍ਹਦੇ ਹਨ। ਭੂਦਾਨ ਯੱਗ ਨਾਲ ਵਿਨੋਬਾ ਨਿਜੀ ਪਰਵਾਰ ਦੀ ਭਾਵਨਾ ਨੂੰ ਵਿਆਪਕ ਬਣਾ ਕੇ