ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/64

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵੈਚਾਰਿਕ ਭੂਮਿਕਾ-੧

੬੩

ਗਰਾਮ-ਪਰਵਾਰ ਦੀ ਭਾਵਨਾ ਵਧਾਉਣਾ ਚਾਹੁੰਦੇ ਹਨ। "ਸਭੈ ਭੂਮੀ ਗੋਪਾਲ ਕੀ।" ਇਹਦਾ ਪਹਿਲਾ ਅਸੂਲ ਹੈ। "ਸਭੀ ਭੁਮੀ ਗਾਂਵ ਕੀ" ਇਹ ਮੰਨ ਕੇ ਤਿੰਨ ਸੌ ਤੋਂ ਵੱਧ ਪਿੰਡਾਂ ਨੇ ਆਪਣੀ ਪੂਰੀ ਜ਼ਮੀਨ ਦਾਨ ਵਿਚ ਦੇ ਕੇ ਪਹਿਲਾ ਕਦਮ ਚੁੱਕਿਆ ਹੈ। ਇਹਦੇ ਤੇ ਹੀ ਨਵੀਂ ਪੇਂਡੂ ਉਸਾਰੀ ਦੀ ਨੀਂਹ ਧਰੀ ਜਾਵੇਗੀ, ਨਵਾਂ ਮਨੁਖ ਬਣੇਗਾ ਅਤੇ ਫਿਰ ਨਵਾਂ ਸਮਾਜ ਬਣੇਗਾ। ਆਪਣੇ ਪਿੰਡ ਵਿਚ ਕੀ ਪੈਦਾ ਕਰਨਾ ਹੈ, ਕਿੰਨਾ ਬਾਹਰੋਂ ਲਿਆਉਣਾ ਹੈ, ਅਸੀਂ ਆਪਣੇ ਬੱਚਿਆਂ ਨੂੰ ਵਿਦਿਆ ਕਿਸ ਪਰਕਾਰ ਦੀ ਦੇਈਏ, ਅਰੋਗਤਾ, ਨਿਆਂ ਆਦਿ ਦਾ ਪ੍ਰਬੰਧ ਕਿਸ ਤਰਾਂ ਹੋਵੇ, ਸਾਰੀਆਂ ਗੱਲਾਂ ਇਸ ਨੀਂਹ ਦੇ ਅਧਾਰ ਤੇ ਸੋਚਾਂਗੇ ਅਤੇ ਉਨ੍ਹਾਂ ਤੇ ਅਮਲ ਕਰ ਕੇ ਵਿਕਾਸ ਪਰਾਪਤ ਕਰਾਂਗੇ।

ਯੁੱਗ ਦਾ ਦੂਜਾ ਉਦੇਸ਼ ਹੁੰਦਾ ਹੈ, ਵਾਤਾਵਰਨ ਦੀ ਸ਼ੁਧੀ। ਅੱਜ ਵੀ ਜਿਹੜੇ ਯੱਗ-ਹਵਨ ਆਦਿ ਚਲਦੇ ਹਨ, ਉਨ੍ਹਾਂ ਲਈ ਵੀ ਲੋਕਾਂ ਦੀ ਇਹ ਸ਼ਰਧਾ ਹੈ ਕਿ ਉਨ੍ਹਾਂ ਨਾਲ ਪਾਪ ਮੁਕਤੀ ਅਤੇ ਵਾਯੂ ਸ਼ੁਧੀ ਹੁੰਦੀ ਹੈ। ਬਨਾਸਪਤੀ ਘਿਉ ਦੇ ਡੱਬੇ ਸਾੜਨ ਨਾਲ ਜਿਹੜਾ ਧੂਆਂ ਪੈਦਾ ਹੁੰਦਾ ਹੈ, ਉਹਦੇ ਨਾਲ ਵਾਯੂ ਸ਼ੁਧੀ ਕੀ ਹੁੰਦੀ ਹੋਵੇਗੀ-ਇਹ ਅਸੀਂ ਨਹੀਂ ਦੱਸ ਸਕਦੇ। ਪਰ ਭੂਦਾਨ ਯੱਗ ਨਾਲ ਵਾਤਾਵਰਨ ਦੀ ਸ਼ੁਧੀ ਦੀ ਜਿਹੜੀ ਗਲ ਹੈ, ਉਹ ਹੈ ਅੰਦਰ ਦੀ ਸ਼ੁਧੀ ਦੀ ਗਲ। ਇਸ ਮੰਗ ਦੀ ਖੂਬੀ ਇਹ ਹੈ ਕਿ ਇਹਦੇ ਵਿਚ ਦੇਣ ਵਾਲੇ, ਲੈਣ ਵਾਲੇ ਅਤੇ ਦਵਾਉਣ ਵਾਲੇ ਤਿੰਨਾਂ ਦੀ ਚਿੱਤ-ਸ਼ੁਧੀ ਦੀ ਸੰਭਾਵਨਾ ਹੈ। ਸ਼ੁਧ ਨੀਯਤ ਨਾਲ ਦੇਣ ਵਾਲੇ ਦੀ ਚਿੱਤ-ਸ਼ੁਧੀ ਤਾਂ ਸਪਸ਼ਟ ਹੈ। ਉਹ ਭੋਗ ਵਲੋਂ ਮੂੰਹ ਮੋੜ ਕੇ ਤਿਆਗ ਵਲ ਅਗੇ ਵਧਦਾ ਹੈ। ਉਹ ਜਦੋਂ ਦਿੰਦਾ ਹੈ, ਤਾਂ ਭੂਮੀ ਨੂੰ ਮਾਂ ਸਮਝ ਕੇ ਭੂਮੀ ਪੁਤ੍ਰਾਂ ਨੂੰ ਉਹਦਾ ਹੱਕ ਦਿੰਦਾ ਹੈ। ਉਹ ਦੂਜਿਆਂ ਨੂੰ ਭਿਛਿਆ ਨਹੀਂ ਦਿੰਦਾ, ਖੁਦ ਪ੍ਰੇਮ ਅਤੇ ਮਿਹਨਤ ਵਿਚ ਵਿਸ਼ਵਾਸ ਦੀ ਸਿਖਿਆ ਲੈਂਦਾ ਹੈ। ਕਲ ਤਕ ਉਹ ਆਪਣੇ ਲਈ ਇਕੱਠਾ ਕਰਦਾ ਸੀ, ਅਜ ਉਹ ਦੂਜਿਆਂ ਨੂੰ