ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/65

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੬੪

ਭੂਦਾਨ ਚੜ੍ਹਦੀ ਕਲਾ 'ਚ

ਆਪਣਾ ਸਮਝ ਕੇ ਉਨ੍ਹਾਂ ਲਈ ਕੁਝ ਛਡਦਾ ਹੈ। ਮੋਹ ਵਿਚ ਅਸ਼ੁਧੀ ਹੈ, ਤਿਆਗ ਵਿਚ ਸ਼ੁਧੀ। ਆਪਣੇ ਹਿਰਦੇ ਦੇ ਤਾਰਾਂ ਨੂੰ ਹਿਰਦੇ ਨਾਰਾਇਣ ਦੇ ਤਾਰਾਂ ਨਾਲ ਜੋੜ ਕੇ ਉਹ ਆਪਣੇ ਸਰਵ ਉੱਤਮ ਜਜ਼ਬਿਆਂ ਨੂੰ ਪ੍ਰਗਟ ਕਰਦਾ ਹੈ।

"ਜਿਹੜਾ ਜ਼ਮੀਨ ਲੈਂਦਾ ਹੈ, ਉਹਦੀ ਚਿੱਤ-ਸ਼ੁਧੀ ਕਿਸ ਤਰ੍ਹਾਂ ਹੁੰਦੀ ਹੈ? ਮੁਫਤ ਵਿਚ ਜ਼ਮੀਨ ਮਿਲਣ ਨਾਲ ਉਹਦਾ ਲੋਭ ਵਧਣ ਦੀ ਸੰਭਾਵਨਾ ਹੈ ਨਾ? ਨਹੀਂ ਤਾਂ ਉਹ ਦੀਨ ਭਿਖਾਰੀ ਬਣੇਗਾ।" ਭੂਦਾਨ ਯੁੱਗ ਦੇ ਕੰਮ ਨੂੰ ਕੇਵਲ ਉਪਰ ਤੋਂ ਵੇਖਣ ਦੇ ਕਾਰਨ ਕਈ ਵਾਰ ਇਸ ਪ੍ਰਕਾਰ ਦੇ ਭੁਲੇਖੇ ਉਠਦੇ ਹਨ। ਪਰ ਅਸਲ ਵਿਚ ਅਜਿਹਾ ਨਹੀਂ ਹੈ। ਜ਼ਮੀਨ ਦੀ ਵੰਡ ਦੇ ਕੰਮ ਨੂੰ ਸਮਝ ਲੈਣ ਤੇ ਇਹ ਚੰਗੀ ਤਰ੍ਹਾਂ ਸਮਝ ਵਿਚ ਆ ਜਾਏਗਾ। ਏਥੋਂ ਅਸੀਂ ਏਨਾ ਸਮਝ ਲਈਏ ਕਿ ਭੂਮੀਦਾਨ-ਯੱਗ ਤੋਂ ਜ਼ਮੀਨ ਪ੍ਰਾਪਤ ਕਰਨ ਵਾਲੇ ਭੂਮੀ ਹੀਨਾਂ ਦੀ ਚਿੱਤ ਸ਼ੁਧੀ ਦੀ ਕੀ ਸੰਭਾਵਨਾ ਹੈ। ਜਿਹੜੇ ਪਰਾਧੀਨ ਹਨ, ਉਨ੍ਹਾਂ ਦੀ ਚਿੱਤ-ਸ਼ੁਧੀ ਦੀ ਗੁੰਜਾਇਸ਼ ਕਿਥੇ? ਦੂਜੇ ਦੀ ਜ਼ਮੀਨ ਤੇ ਕਮਾਈ ਕਰਨ ਵਾਲਾ ਅਕਸਰ ਬਹੁਤ ਜ਼ਿਆਦਾ ਕੰਮ ਦੇ ਬੋਝ ਨਾਲ ਚੁਰ ਮਨ ਦੇ ਭਾਵਾਂ ਨੂੰ ਚੁਪ ਚਾਪ ਦਬਾ ਕੇ ਬਹਿ ਜਾਂਦਾ ਹੈ। ਪਰ ਚਿੱਤ-ਸ਼ੁਧੀ ਸੰਜਮ ਵਿਚ ਹੈ, ਗੁਲਾਮੀ ਨਾਲ ਮਨ ਨੂੰ ਦਬਾਉਣ ਵਿਚ ਨਹੀਂ। ਵਰਤ ਵਿਚ ਜਿਹੜੀ ਸ਼ਕਤੀ ਹੈ, ਉਹ ਬਿਨਾਂ ਅੰਨ ਦੇ ਭੁਖੇ ਰਹਿਣ ਵਿਚ ਨਹੀਂ। ਭੂਮੀ-ਪ੍ਰਾਪਤੀ ਤਾਂ ਬੇਜ਼ਮੀਨਾਂ ਨੂੰ ਸਵੈ-ਅਭਿਮਾਨ ਦੇ ਨਾਲ ਨਾਲ ਖੜੇ ਹੋਣ ਦੀ ਹਿੰਮਤ ਦਿੰਦੀ ਹੈ। ਆਪਣੇ ਪੈਰਾਂ ਤੇ ਆਪ ਖੜੇ ਹੋਣ ਦੀ ਨਿਰਭੈਤਾਂ ਵਿਚ ਹੀ ਕਾਇਰਾਂ ਦੀ ਚਿੱਤ-ਸ਼ੁਧੀ ਹੈ। ਜੇ ਬੇਜ਼ਮੀਨਾਂ ਨੂੰ ਬਣੀ ਬਣਾਈ, ਪੱਕੀ ਪਕਾਈ ਰੋਟੀ ਦਿੱਤੀ ਜਾਂਦੀ, ਤਾਂ ਉਹ ਜ਼ਰੂਰ ਹੀ ਦੀਨ ਬਣਦਾ। ਪਰ ਭੂਮੀਦਾਨ-ਯੱਗ ਉਹਨੂੰ ਰੋਟੀ ਨਹੀਂ ਦਿੰਦਾ, ਰੋਟੀ ਕਮਾਉਣ ਦਾ ਸਾਧਨ ਦਿੰਦਾ ਹੈ। ਆਪਣੀ ਮਿਹਨਤ ਦਾ ਅੰਨ ਖਾਣ ਦਾ ਮੌਕਾ ਦਿੰਦਾ ਹੈ। ਜਿਹੜਾ ਭੂਮੀ ਹੀਣ ਮਜ਼ਦੂਰ ਦੂਜੇ ਦੀ ਜ਼ਮੀਨ ਤੇ ਮਿਹਨਤ ਕਰਨ ਤੋਂ