ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/66

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵੈਚਾਰਿਕ ਭੂਮਿਕਾ-੧

੬੫

ਜੀਅ ਚੁਰਾਉਂਦਾ ਹੈ, ਉਹਨੂੰ ਭੂਦਾਨ-ਯੱਗ ਸ਼ਰਮ ਅਥਵਾ ਮਿਹਨਤ ਵਿਚ ਵਿਸ਼ਵਾਸ਼ ਰਖਣ ਦੀ ਸਿੱਖਿਆ ਦਿੰਦਾ ਹੈ। ਉਹਦੀ ਮਿਹਨਤ ਤੋਂ ਜਿਹੜਾ ਅੰਨ ਪੈਦਾ ਹੁੰਦਾ ਹੈ, ਉਹ ਸੰਸਕ੍ਰਿਤ ਕਵੀ ਦੇ 'ਧਰਮਜਾਨ ਕੁਸੁਮਾਨ' (ਪਸੀਨੇ ਨਾਲ ਪੈਦਾ ਹੋਏ ਫੁਲ) ਦੇ ਵਾਂਗ ਦਸਾਂ ਦਿਸ਼ਾਵਾਂ ਨੂੰ ਸੁਗੰਧਤ ਕਰਦਾ ਹੈ। ਸਚਾਈ ਦਾ ਸਭ ਤੋਂ ਰੋਮਾਂਚਕਾਰੀ ਦਰਸ਼ਨ ਉਦੋਂ ਹੁੰਦਾ ਹੈ। ਜਦੋਂ ਜ਼ਮੀਨ ਵੰਡੀ ਜਾਂਦੀ ਹੈ, ਜਦੋਂ ਜ਼ਮੀਨ ਥੋੜੀ ਰਹਿੰਦੀ ਹੈ, ਤਾਂ ਭੂਮੀ ਹੀਣਾਂ ਤੋਂ ਫੈਸਲਾ ਕਰਵਾਇਆ ਜਾਂਦਾ ਹੈ ਕਿ ਕੌਣ ਜ਼ਮੀਨ ਛਡੇਗਾ ਅਤੇ ਕੌਣ ਜ਼ਮੀਨ ਲਵੇਗਾ। ਜਦੋਂ ਭੂਮੀ ਹੀਣ ਲੋਕ ਪੰਚ ਬਣਦੇ ਹਨ ਤਾਂ ਉਨ੍ਹਾਂ ਦੇ ਮੂੰਹੋਂ ਪਰਮੇਸ਼ਵਰ ਦੀ ਬਾਣੀ ਨਿਕਲ ਜਾਂਦੀ ਹੈ। ਪੰਦਰਾਂ ਮਿੰਟ ਪਹਿਲਾਂ ਜਿਹੜਾ ਆਦਮੀ ਇਹ ਕਹਿੰਦਾ ਸੀ ਕਿ ਸਾਨੂੰ ਜ਼ਮੀਨ ਮਿਲੇ, ਅਸੀਂ ਉਹਦੇ ਤੇ ਕਾਸ਼ਤ ਕਰਾਂਗੇ-ਉਹੋ ਹੀ ਫਿਰ ਕਹਿੰਦਾ ਹੈ ਕਿ ਸਾਨੂੰ ਜ਼ਮੀਨ ਜ਼ਰੂਰ ਚਾਹੀਦੀ ਹੈ, ਪਰ ਸਾਡੇ ਨਾਲੋਂ ਜ਼ਿਆਦਾ ਲੋੜ ਉਹਦੀ ਹੈ, ਪਹਿਲਾਂ ਉਹਨੂੰ ਦਿਉ। ਜਦੋਂ ਸਾਰੀ ਦੁਨੀਆਂ ਵਿਚ ਪਹਿਲਾਂ ਮੈਨੂੰ, ਫਿਰ ਉਹਨੂੰ ਦੀ ਆਵਾਜ਼ ਸੁਣਾਈ ਦਿੰਦੀ ਹੈ, ਤਦ ਭੂਦਾਨ-ਯੱਗ ਵਿਚ ਵਿਨੋਬਾ ਬੇਜ਼ਮੀਨਾਂ ਦੇ ਮੂੰਹੋਂ 'ਪਹਿਲਾਂ ਉਹਨੂੰ, ਫਿਰ ਮੈਨੂੰ' ਦੀ ਆਵਾਜ਼ ਕਢਵਾਉਂਦੇ ਹਨ। ਮਨ ਦੀ ਸ਼ੁਧੀ ਦੀ ਇਸ ਤੋਂ ਵਧੀਆ ਮਿਸਾਲ ਕੋਈ ਹੋਰ ਨਹੀਂ ਹੋ ਸਕਦੀ।

ਜਿਹੜੇ ਸੇਵਕ ਭੂਮੀਦਾਨ-ਯੱਗ ਵਿਚ ਜ਼ਮੀਨ ਦਵਾਉਣ ਦਾ ਕੰਮ ਕਰਦੇ ਹਨ, ਉਨ੍ਹਾਂ ਦੀ ਚਿੱਤ-ਸ਼ੁਧੀ ਦੀ ਸੰਭਾਵਨਾ ਦੇਣ ਵਾਲੇ ਅਤੇ ਲੈਣ ਵਾਲੇ ਦੀ ਚਿੱਤ-ਸ਼ੁਧੀ ਨਾਲੋਂ ਕਿਤੇ ਅਧਿਕ ਹੈ। ਭੂਟਾਨ-ਯੱਗ ਦੀ ਸਭ ਨਾਲੋਂ ਵਡੀ ਵਿਸ਼ੇਸ਼ਤਾ ਇਹ ਹੈ ਕਿ ਉਹਦੇ ਵਿਚ ਯਾਤਰੀ ਦੀ ਉੱਨਤੀ ਹਰ ਰੋਜ਼ ਹੁੰਦੀ ਰਹਿੰਦੀ ਹੈ। ਯਾਤਰੀ ਦਾ ਭਾਵ ਏਥੇ ਵਿਨੋਬਾ ਨਹੀਂ ਹੈ। ਵਿਨੋਬਾ ਤਾਂ ਭੂਮੀਦਾਨ-ਯੱਗ ਤੋਂ ਪਹਿਲਾਂ ਵੀ ਹਰ ਰੋਜ਼ ਉੱਨਤੀ ਦੇ ਕੰਮ ਕਰਦੇ ਰਹੇ ਹਨ। ਪਰ ਅਸੀਂ ਤਾਂ ਉਨ੍ਹਾਂ ਸੈਂਕੜੇ ਪ੍ਰਸਿਧ ਅਤੇ ਗੈਰ-ਪ੍ਰਸਿਧ ਸੇਵਕਾਂ ਦਾ ਜ਼ਿਕਰ ਕਰ ਰਹੇ ਹਾਂ, ਜਿਹੜੇ ਦੇਸ਼