ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/67

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੬੬

ਭੂਦਾਨ ਚੜ੍ਹਦੀ ਕਲਾ 'ਚ

ਦੇ ਕੋਨੇ ਕੋਨੇ ਵਿਚ ਵਿਨੋਬਾ ਦੇ ਨਾਲ ਕਦਮ ਮਿਲਾ ਕੇ ਚਲ ਰਹੇ ਹਨ। ਇਹ ਸਚ ਹੈ ਕਿ ਯਾਤਰੂਆਂ ਦੀ ਇਸ ਯਾਤ੍ਰਾ ਵਿਚ ਨਾਜਾਇਜ਼ ਪ੍ਰਸਿਧੀ ਸਫਲਤਾ ਦੇ ਕਾਰਨ ਪੈਦਾ ਹੋਣ ਵਾਲੇ ਹਉਮੇ ਭਾਵ, ਪੱਖਵਾਦ ਦੇ ਦਲਦਲ ਵਿਚ ਫਸਣ ਦੀ ਸੰਭਾਵਨਾ, ਮਾਨ ਪ੍ਰਾਪਤ ਕਰਨ ਦੀ ਚੇਸ਼ਟ ਵਿਚ ਸਚਾਈ ਤੋਂ ਹਟਣ ਦੀ ਕਾਹਲੀ ਆਦਿ ਖਤਰੇ ਵੀ ਹਨ। ਪਰ ਇਨ੍ਹਾਂ ਤੋਂ ਸੁਰਖਿਅਤ ਰਹਿਣ ਦੀਆਂ ਨਿੱਗਰ ਕੰਧਾਂ ਵੀ ਕਾਫੀ ਹਨ। ਇਨ੍ਹਾਂ ਮਾਨਯੋਗ ਸੇਵਕਾਂ ਦੇ ਰਾਹ ਵਿਚ ਸਦਾ ਸਫਲਤਾ ਦੇ ਫੁਲ ਹੀ ਨਹੀਂ ਵਿਛੇ ਰਹਿੰਦੇ। ਉਨ੍ਹਾਂ ਨੂੰ ਅਕਸਰ ਅਸਫਲਤਾ ਦੇ ਕੰਡਿਆਂ ਨੂੰ ਮਿਧ ਕੇ ਅਗੇ ਲੰਘਣਾ ਪੈਂਦਾ ਹੈ। ਪ੍ਰਸਿਧਤਾ ਦੀ ਗਲ ਤਾਂ ਦੂਰ ਰਹੀ, ਸੇਵਕ ਕਦੀ ਕਦੀ, ਹਫਤਿਆਂ ਤਕ ਚਿੱਠੀ, ਅਖਬਾਰ, ਰੇਲ, ਮੋਟਰ ਆਦਿ ਸਾਰੀਆਂ ਚੀਜ਼ਾਂ ਤੋਂ ਵਿਛੜਿਆ ਹੋਇਆ ਦਰ ਦਰ ਭਟਕਦਾ ਫਿਰਦਾ ਰਹਿੰਦਾ ਹੈ। ਉਹਦਾ ਨਾਂ ਵੀ ਕੋਈ ਨਹੀਂ ਜਾਣਦਾ, ਉਨ੍ਹਾਂ ਨੂੰ ਖਾਣਾ ਵੀ ਮੁਸ਼ਕਲ ਨਾਲ ਹੀ ਨਸੀਬ ਹੁੰਦਾ ਹੈ। ਨਿਰਪੱਖ ਜਨਤੰਤਰ ਦੇ ਵਿਚਾਰ ਦੇ ਸੰਦੇਸ਼ ਦਾ ਪ੍ਰਚਾਰਕ ਹੋਣ ਦੇ ਕਾਰਨ ਉਹਦੇ ਤੋਂ ਉਲਟ ਖਿਆਲ ਰਖਣ ਵਾਲੇ ਬੁਧੀਮਾਨ ਲੋਕ ਉਹਦੇ ਨਾਲ ਤਣੇ ਰਹਿੰਦੇ ਹਨ। ਜ਼ਮੀਨ ਦੀ ਵੰਡ ਦਾ ਮੌਕਾ ਸਾਹਮਣੇ ਆ ਜਾਣ ਵੇਲੇ ਇਹ ਵੀ ਪਰੀਖਿਆ ਹੋ ਜਾਂਦੀ ਹੈ ਕਿ ਉਸ ਨੇ ਜ਼ਮੀਨ ਦੀ ਪ੍ਰਾਪਤੀ ਵਿਚ ਕਿੰਨੀ ਕੁ ਸੱਚੀ ਭਾਵਨਾ ਰੱਖੀ ਹੈ।

ਸੇਵਕ ਦੀ ਚਿੱਤ-ਸ਼ੁਧੀ ਦਾ ਨਿਰਭਰ ਅਸਲ ਵਿਚ ਉਸ ਖਿਆਲ ਤੇ ਹੈ ਜਿਸ ਦੇ ਅਧਾਰ ਤੇ ਕਿ ਉਹਨੇ ਇਹ ਕੰਮ ਚੁਕਿਆ ਹੈ। ਵਿਨੋਬਾ ਦੇ ਕਥਨ ਅਨੁਸਾਰ ਜੇ ਉਸ ਨੇ ਸਾਰੇ ਜੀਵਾਂ ਦੇ ਹਿਰਦੇ ਵਿਚ ਸੁੱਤੇ ਹੋਏ ਰਾਮ ਨੂੰ ਜਗਾਉਣ ਦਾ ਖਿਆਲ ਰਖਿਆ ਹੈ, ਤਾਂ ਉਸ ਦੀ ਚਿਤ ਸ਼ੁਧੀ ਜ਼ਰੂਰੀ ਹੋਵੇਗੀ। ਉਹ ਇਸ ਸ਼ਰਧਾ ਅਥਵਾ ਖਿਆਲ ਨੂੰ ਲੈ ਕੇ ਚਲਦਾ ਹੈ ਕਿ ਹਰ ਮਨੁਖ ਵਿਚ ਭਲਾਈ ਪਈ ਹੋਈ ਹੈ। ਅਜ, ਕਲ ਦੇ ਸਮਾਜਕ, ਵਾਤਾਵਰਨ ਅਤੇ ਵਰਤਮਾਨ ਆਰਥਕ ਅਵਸਥਾ ਦੇ ਕਾਰਨ ਉਹ ਸਾਹਮਣੇ ਨਹੀਂ ਆ