ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/68

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵੈਚਾਰਿਕ ਭੂਮਿਕਾ-੧

੬੭

ਰਹੀ, ਦਬੀ ਪਈ ਹੈ। ਕਾਰਨ ਲਭਣ ਦਾ ਕੰਮ ਸੇਵਕ ਦਾ ਹੈ। ਜੇ ਉਹ ਨਹੀਂ ਲਭ ਸਕਦਾ ਤਾਂ ਕਿਸੇ ਹੋਰ ਵਿਚ ਨਹੀਂ ਆਪਣੇ ਵਿਚ ਹੀ ਉਹ ਲਭੇਗਾ। ਏਸੇ ਨਾਲ ਉਸ ਦੀ ਚਿਤ-ਸ਼ੁਧੀ ਹੋਵੇਗੀ। ਬਿਲਕੁਲ ਅਨਜਾਣ ਕੋਨੇ ਤੋਂ ਹੀ ਜੇ ਅਚਾਨਕ ਕਿਤੇ ਮਾਨਵਤਾ ਦੀ ਥੋੜੀ ਜਿਹੀ ਝਾਕੀ ਮਿਲੀ, ਤਾਂ ਸੇਵਕ ਦੇ ਮਨ ਵਿਚ ਅਜਿਹਾ ਵਿਸ਼ਵਾਸ਼ ਪੈਦਾ ਹੁੰਦਾ ਹੈ, ਜਿਹੜਾ ਉਸ ਦੇ ਜੀਵਨ ਤੇ ਗਹਿਰਾ ਅਸਰ ਪਾਉਂਦਾ ਹੈ। ਮਾਨਵਤਾ ਦਾ ਦਰਸ਼ਨ ਉਸ ਦੇ ਨੇੜੇ ਹੋਣਾ ਉਸ ਨੂੰ ਮਾਨਵ ਬਣਨ ਅਤੇ ਬਨਾਉਣ ਵਿਚ ਬਹੁਤ ਸਹਾਇਕ ਸਿਧ ਹੁੰਦੇ ਹਨ। ਕਿਸੇ ਮਨੁਖ ਅੰਦਰ ਉਸ ਦੇ ਸਦਗੁਣਾਂ ਅਥਵਾ ਚੰਗੇ ਗੁਣਾਂ ਰਾਹੀਂ ਪਰਵੇਸ਼ ਕਰਨਾ ਸੇਵਕ ਨੂੰ ਖੁਦ ਚੰਗੇ ਗੁਣਾਂ ਦੀ ਧਾਰਨਾ ਲਈ ਪਰੇਰਨਾ ਕਰਦਾ ਹੈ। ਇਸ ਤੋਂ ਇਲਾਵਾ ਸੇਵਕ ਨੂੰ ਇਸ ਯੁੱਗ ਵਿਚ ਚਿਤ-ਬੁਧੀ ਲਈ ਹੋਰ ਅਵਸਰ ਮਿਲਣਗੇ। ਰੋਜ਼ ਅਨੇਕਾਂ ਲੋਕਾਂ ਨਾਲ ਮਿਲਦਿਆਂ ਰਹਿਣ ਦੇ ਕਾਰਨ ਸਹਿਜੇ ਹੀ ਉਸ ਦੇ ਵਿਚ ਨਿਮਰਤਾ, ਧੀਰਜ ਆਦਿ ਗੁਣਾਂ ਵਾ ਵਿਕਾਸ ਹੁੰਦਾ ਹੈ। ਗਰੀਬਾਂ ਨਾਲ ਹਮਦਰਦੀ ਰੱਖਣ ਵਾਲੇ ਕੰਮ ਨੂੰ ਚੁੱਕਣ ਦੇ ਕਦਮ ਤੋਂ ਉਸ ਨੂੰ ਸਹਿਜੇ ਹੀ ਸਾਦਗੀ ਦੀ ਪਰੇਰਨਾ ਮਿਲਦੀ ਹੈ। ਪੈਦਲ ਯਾਤਰਾ ਆਦਿ ਦੇ ਸਾਧਨਾਂ ਦੇ ਕਾਰਨ ਉਸ ਦਾ ਮਿਹਨਤ ਵਿਚ ਵਿਸ਼ਵਾਸ਼ ਅਤੇ ਮਨ ਦੀ ਇਕਾਗਰਤਾ ਅਤੇ ਸ਼ਾਂਤੀ ਵਧਦੀ ਹੈ।

ਭੂਦਾਨ ਯੱਗ ਵਿਚ ਦੇਣ ਵਾਲਿਆਂ, ਲੈਣ ਵਾਲਿਆਂ ਅਤੇ ਦਿਵਾਉਣ ਵਾਲਿਆਂ, ਸਭ ਦੀ ਚਿੱਤ-ਸ਼ੁਧੀ ਹੁੰਦੀ ਹੈ। ਇਸ ਸ਼ੁਧੀ ਦੀ ਲਾਗ ਦੂਜਿਆਂ ਨੂੰ ਵੀ ਲਗੇ ਬਿਨਾਂ ਨਹੀਂ ਰਹਿੰਦੀ। ਇਸ ਤਰ੍ਹਾਂ ਯੱਗ ਦਾ ਦੂਜਾ ਕੰਮ, ਵਾਤਾਵਰਨ ਸ਼ੁਧੀ ਭੂਮੀਦਾਨ ਯੁੱਗ ਵਿਚ ਉੱਤਮ ਰੀਤੀ ਨਾਲ ਸਿਰੇ ਚੜ੍ਹਦਾ ਹੈ।

ਯੱਗ ਦਾ ਦੂਜਾ ਲਾਭ ਹੈ, ਫਲ ਪਰਾਪਤੀ। ਭੂਦਾਨ ਯੱਗ ਤੋਂ ਜਿਹੜਾ ਫਲ ਪਰਾਪਤ ਕਰਨਾ ਹੈ, ਉਸ ਦਾ ਫੌਰੀ ਸਰੂਪ ਤਾਂ ਸਪਸ਼ਟ ਹੈ-ਗ੍ਰਾਮ ਦੀ ਸਾਰੀ ਜ਼ਮੀਨ ਦਾ ਗ੍ਰਾਮੀਕਣ ਕਰਨਾ, ਪਿੰਡਾਂ ਵਿਚ ਪ੍ਰੇਮ