ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/69

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੬੮

ਭੂਦਾਨ ਚੜ੍ਹਦੀ ਕਲਾ 'ਚ

ਭਾਵ ਸਥਾਪਤ ਕਰਨਾ, ਪਰੀਵਾਰ ਭਾਵਨਾ ਨੂੰ ਵਿਆਪਕ ਕਰਦਿਆ ਹੋਇਆਂ "वसुधैव कृृटुमबकम्" (ਸਾਰੀ ਧਰਤੀ ਹੀ ਕੁਟੰਬ ਹੈ) ਵਲ ਪਹਿਲ ਕਦਮ ਚੁਕਣਾ ਹੈ, ਪਰ ਭੂਦਾਨ ਯੱਗ ਵਿਚ ਜਿਹੜੀ ਫਲ ਪਰਾਪਤ ਕਰਨੀ ਹੈ। ਉਹ ਕੇਵਲ ਭੂਮੀ ਦੀ ਦੁਬਾਰਾ ਵੰਡ ਨਾਲ ਹੀ ਮੁਕੰਮਲ ਨਹੀਂ ਹੋ ਜਾਂਦੀ। ਭੂਦਾਨ ਯੱਗ ਦੇ ਪਿਛੇ ਮੂਲ ਵਿਚਾਰ ਸਾਮਯਯੋਗ ਦਾ ਹੈ ਸਾਮਯਯੋਗ ਤਥਾ ਭੁਦਾਨ ਅੰਦੋਲਨ ਦੇ ਰਾਜਨੀਤਕ ਤਥਾ ਸਾਂਸਕ੍ਰਿਤ ਪਾ ਦੀ ਅਗੇ ਇਕ ਅਧਿਆਇ ਵਿਚ ਚਰਚਾ ਹੋਵੇਗੀ। ਏਥੇ ਅਸੀਂ ਕੇਵਲ ਇਕ ਹੀ ਸ਼ਬਦ ਦੀ ਚਰਚਾ ਕਰਾਂਗੇ, ਜਿਸ ਨੂੰ ਕਿ ਵਿਨੋਬਾ ਘੜੀ ਮੁੜ ਇਸਤੇਮਾਲ ਕਰਦੇ ਹਨ, ਜਿਸ ਨੂੰ ਗਾਂਧੀ ਜੀ ਵੀ ਅਕਸਰ ਆਪਣੇ ਸੁਪਨਿਆਂ ਦੇ ਸਵਰਾਜ ਦਾ ਚਿਤਰ ਖਿਚਣ ਲਈ ਇਸਤੇਮਾਲ ਕਰਦੇ ਸਨ।

ਇਹ ਸ਼ਬਦ ਹੈ 'ਰਾਮ ਰਾਜ'। ਕੁਝ ਲੋਕਾਂ ਨੂੰ ਰਾਮ ਰਾਜ ਸ਼ਬਦ ਵਿਚ ਪਰਾਚੀਨਤਾ ਦੀ ਬੂ ਆਉਂਦੀ ਹੈ। ਕੁਝ ਨੂੰ ਸੰਪਰਦਾਇਕਤਾ ਦੀ ਪਰ ਸਾਨੂੰ ਇਹ ਨਹੀਂ ਭੁਲਣਾ ਚਾਹੀਦਾ ਕਿ ਸਾਡੇ ਭਾਰਤ ਦੀ ਆਮ ਜਨਤਾ 'ਰਾਮ ਰਾਜ' ਸ਼ਬਦ ਨੂੰ ਜਨ ਤੰਤਰ, ਗਣਤੰਤਰ, ਸਮਾਜਵਾਦੀ ਤੰਤਰ ਆਦਿ ਸ਼ਬਦਾਂ ਨਾਲੋਂ ਜ਼ਿਆਦਾ ਚੰਗੀ ਤਰ੍ਹਾਂ ਜਾਣਦੀ ਹੈ। ਗਾਂਧੀ ਜੀ ਦੇਸ਼ ਦੀ ਨਬਜ਼ ਨੂੰ ਪਛਾਣਦੇ ਸਨ ਅਤੇ ਜਨਤਾ ਦੀ ਸਮਝ ਵਿੱਚ ਆਉਣ ਵਾਲੀ ਭਾਸ਼ਾ ਵਿਚ ਬੋਲਦੇ ਸਨ। ਭੂਦਾਨ ਯੱਗ ਨੇ ਜਿਹੜਾ ਵੀ, ਪਰਾਪਤ ਕਰਨਾ ਹੈ, ਉਸ ਨੂੰ ਵਿਨੋਬਾ ਨੇ 'ਰਾਮ ਰਾਜ' ਕਿਹਾ ਹੈ। ਤੁਲਸੀ ਦਾਸ ਜੀ ਦੇ ਸ਼ਬਦਾਂ ਵਿਚ ਉਸ ਰਾਮ ਰਾਜ ਦੀ ਵਿਆਖਿਆ ਵੇਖੋ। ਉਹਨਾਂ ਨੇ 'ਪਰਾਧੀਨ ਸੁਪਨੇ ਸੁਖ ਨਾਹੀਂ' ਦਾ ਜਿਹੜਾ ਮਹਾਂ ਮੰਤਰ ਵਿਤਾ, ਉਸ ਨੂੰ ਦੇਸ਼ ਵਾਸੀਆਂ ਨੇ ਕੰਠ ਕਰ ਲਿਆ। ਇਸ ਮੰਤਰ ਵਿਚ ਸਾਡੇ ਦੇਸ਼ ਦੀ ਪਹਿਲੀ ਮੰਗ ਸੁਤੰਤਰਤਾ ਦੀ ਆਵਾਜ਼ ਗੂੰਜ ਉਠੀ। ਉਸੇ ਤਰ੍ਹਾਂ ਗੋਸੁਆਮੀ ਜੀ ਨੇ ਰਾਮ ਰਾਜ ਦਾ ਵਰਨਣ ਇਹਨਾਂ