ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/70

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵੈਚਾਰਿਕ ਭੂਮਿਕਾ-੧

੬੯

ਪੰਗਤੀਆਂ ਵਿਚ ਕੀਤਾ ਹੈ:

"ਬੈਰ ਨਾ ਕਰਹਿ ਬਾਹੁ ਨ ਕੋਈ,ਰਾਮ ਪ੍ਰਤਾਪ ਵਿਸ਼ਮਤਾ ਖੋਈ।"

ਇਸ ਪਦ ਦੇ ਪਹਿਲੇ ਅਧੇ ਹਿਸੇ ਦਾ ਅਰਥ ਜੇ ਫਰਾਂਸੀਸੀ ਇਨਕਲਾਬ ਦੀ ਭਾਸ਼ਾ ਵਿਚ ਕੀਤਾ ਜਾਵੇ ਤਾਂ 'ਭਾਈਚਾਰਾ' ਹੋਵੇਗਾ ਅਤੇ ਦੂਜੇ ਅਧੇ ਦੇ ਹੋਵੇਗਾ 'ਸਮਾਨਤਾ'। ਇਸ ਪਰਕਾਰ ਉਸ ਇਨਕਲਾਬ ਦੇ ਭਾਸ਼ਾ ਵਿਚ ਰਾਮ ਰਾਜ ਦਾ ਮਤਲਬ ਹੁੰਦਾ ਹੈ, ਸੁਤੰਤਰਤਾ, ਸਮਾਨਤਾ ਅਤੇ ਭਾਈਚਾਰਾ। ਫਰਾਂਸ ਦੇਸ਼ ਨੇ ਇਹ ਤਿੰਨੇ ਸ਼ਬਦ ਦਿਤੇ। ਪਰ ਉਹਨਾਂ ਦੇ ਇਨਕਲਾਬ ਤੋਂ ਸਿਰਫ ਇਕ ਹੀ ਚੀਜ਼ ਸਿਧ ਹੋਈ, ਸੁਤੰਤਰਤਾ। ਸਮਾਨਤਾ ਅਤੇ ਭਾਈਚਾਰਾ ਪਿਛੇ ਰਹਿ ਗਏ। ਇਸ ਦੇ ਬਾਅਦ ਦੁਨੀਆਂ ਨੇ ਇਕ ਦੂਜਾ ਇਨਕਲਾਬ ਵੇਖਿਆ-ਰੂਸ ਦਾ, ਜਿਸ ਦੇ ਵਿਚ ਸਮਾਨਤਾ ਕੁਝ ਹਦ ਤਕ ਸਿੱਧੀ ਹੋਈ। ਪਰ ਭਾਈਚਾਰਾ ਉਸ ਤੋਂ ਦੂਰ ਰਿਹਾ ਅਤੇ ਸੁਤੰਤਰਤਾ ਕੁਚਲੀ ਗਈ, ਪਰ ਅੱਜ ਸਾਡੇ ਦੇਸ਼ ਵਿਚ ਜਿਹੜਾ ਇਨਕਨਾਬ ਆ ਰਿਹਾ ਹੈ। ਉਸ ਦਾ ਆਰੰਭ ਹੀ ਬਾਪੂ ਜੀ ਨੇ ਭਾਈਚਾਰੇ ਤੋਂ ਕੀਤਾ। ਭਾਈਚਾਰੇ ਰਾਹੀਂ ਹੀ ਉਹਨਾਂ ਨੇ ਸੁਤੰਤਰਤਾ ਦੀ ਪਰਾਪਤੀ ਕੀਤੀ-ਵਿਨੋਬਾ ਉਹਨਾਂ ਦੇ ਕਦਮਾਂ ਤੇ ਚਲ ਕੇ ਸੁਤੰਤਰਤਾ ਨੂੰ ਕਾਇਮ ਰੱਖਣਾ ਚਾਹੁੰਦੇ ਹਨ ਅਤੇ ਸਮਾਨਤਾ ਕਾਇਮ ਕਰਨਾ ਚਾਹੁੰਦੇ ਹਨ। ਇਸ ਪਰਕਾਰ ਅਸੀਂ ਵੇਖਦੇ ਹਾਂ ਕਿ ਭੂਦਾਨ ਯੱਗ ਦੁਨੀਆਂ ਦੇ ਇਤਿਹਾਸ ਦੀ ਇਕ ਅਨੋਖੀ ਘਟਨਾ ਬਣ ਜਾਂਦੀ ਹੈ। ਅਸਲ ਵਿਚ ਅਸੀਂ ਵੇਖਦੇ ਹਾਂ ਕਿ ਪ੍ਰੇਮ ਪੂਰਤ ਇਨਕਲਾਬ ਰਾਹੀਂ ਵਿਨੋਬਾ ਨੇ ਅਹਿੰਸਾ ਦੀ ਦਿਸ਼ਾ ਵਿਚ ਸੰਸਾਰ ਨੂੰ ਇਕ ਦਮ ਹੋਰ ਅਗੇ ਵਧਾਇਆ ਹੈ। ਬੁਧ, ਮਹਾਂਵੀਰ, ਈਸਾ ਨੇ ਜਗਤ ਨੂੰ ਅਹਿੰਸਾ ਵਖਾਈ, ਪਰ ਉਹ ਅਹਿੰਸਾ ਵਿਅਕਤੀਗਤ ਖੇਤਰ ਤਕ ਸੀਮਤ ਸੀ। ਗਾਂਧੀ ਜੀ ਨੇ ਇਕ ਕਦਮ ਅਗੇ ਚੁਕਿਆ, ਉਹਨਾਂ ਨੇ ਰਾਜਨੀਤਕ ਖੇਤਰ ਵਿਚ ਅਹਿੰਸਾ ਦਾ ਪ੍ਰਵੇਸ਼ ਸਤਿਆਗ੍ਰਹਿ ਦੁਆਰਾ ਕਰਵਾਇਆ। ਅਜ ਉਸੇ ਅਹਿੰਸਾ ਦਾ ਪਰਵੇਸ਼ ਆਰਥਕਤਾ ਦੇ ਖੇਤਰ ਵਿਚ ਭੂਦਾਨ ਯੱਗ ਦੁਆਰਾ ਕਰਵਾ ਰਹੇ ਹਨ।