ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/71

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

:੪:

ਵੈਚਾਰਿਕ ਭੂਮਿਕਾ--੨

ਕਦੀ ਕਦੀ ਵਿਨੋਬਾ ਜੀ ਅਜਿਹੀ ਗਲ ਕਹਿ ਦਿੰਦੇ ਹਨ ਕਿ ਲੋਕਾਂ ਨੂੰ ਧੱਕਾ ਜਿਹਾ ਲਗਦਾ ਹੈ। ਕੁਝ ਪੜ੍ਹੇ ਲਿਖੇ ਆਖੇ ਜਾਣ ਵਾਲੇ ਲੋਕ ਤਾਂ ਵਿਨੋਬਾ ਦੇ ਸ਼ਬਦਾਂ ਵਿਚ ਅਭਿਮਾਨ ਦੀ ਧੁਨੀ ਵੀ ਸੁਣਦੇ ਹਨ। ਪਰ ਉਨ੍ਹਾਂ ਦੇ ਇਕ ਇਕ ਬਚਨ ਦੇ ਪਿਛੇ ਭਾਰੀ ਤਪੱਸਿਆ ਅਤੇ ਡੂੰਘੇ ਵਿਚਾਰਾਂ ਦਾ ਬਲ ਹੁੰਦਾ ਹੈ। ਜਦੋਂ ਜੜ੍ਹ ਅਤੇ ਚੇਤਨ ਸ਼ਬਦਾਂ ਨੂੰ ਸਮਝਾਉਂਦਿਆਂ ਹੋਇਆਂ ਵਿਨੋਬਾ ਨੇ ਇਹ ਕਿਹਾ, "ਜੜ੍ਹ ਭਾਵੇਂ ਕਿੰਨਾ ਮਹਾਨ ਹੋਵੇ ਅਤੇ ਚੇਤਨ ਭਾਵੇਂ ਕਿੰਨਾ ਛੋਟਾ ਹੋਵੇ, ਫਿਰ ਵੀ ਚੇਤਨ ਦੀ ਮਹੱਤਤਾ ਜੜ੍ਹ ਨਾਲੋਂ ਜ਼ਿਆਦਾ ਹੈ, ਹਿਮਾਲੀਆ ਮਹਾਨ ਹੈ ਪਰ ਜੜ ਹੈ, ਵਿਨੋਬਾ ਛੋਟਾ ਹੈ ਪਰ ਚੇਤਨ ਹੈ, ਵਿਨੋਬਾ ਚਾਹੇ ਤਾਂ ਹਿਮਾਲਾ ਨੂੰ ਉੱਤਰ ਤੋਂ ਦੱਖਣ ਵਿਚ ਸੁਟ ਸਕਦਾ ਹੈ, ਤਦ ਇਹ ਸੁਣ ਕੇ ਲੋਕ ਹੱਕੇ ਬੱਕੇ ਰਹਿ ਗਏ। ਪਰ ਵਿਨੋਬਾ ਦੇ ਦੂਜੇ ਵਾਕ ਨੇ ਇਸ ਵਾਕ ਦਾ ਜਦੋਂ ਭਾਵ ਅਰਥ ਸਮਝਾਇਆ, ਤਾਂ ਲੋਕਾਂ ਵਿਚ ਨਵੀਂ ਚੇਤਨਾ ਪੈਦਾ ਹੋ ਗਈ। ਮੁਕਾਬਲਾ ਹਿਮਾਲੀਆ ਅਤੇ ਵਿਨੋਬਾ ਦਾ ਨਹੀਂ, ਜੜ੍ਹ ਅਤੇ ਚੇਤਨ ਦਾ ਹੈ। ਉਨ੍ਹਾਂ ਨੇ ਕਿਹਾ-ਵਿਨੋਬਾ ਚੇਤਨ ਹੈ, ਕੱਲ ਉਹ ਤਿੱਬਤ ਵਿਚ ਚਲਾ ਜਾਏ; ਤਾਂ ਹਿਮਾਲੀਆ ਆਪਣੇ ਆਪ ਦੱਖਣ ਵਿਚ ਚਲਾ ਜਾਏਗਾ। ਪਰ ਜੇ ਹਿਮਾਲੀਆ ਚਾਹਵੇ ਵੀ ਤਾਂ ਵੀ ਉਹ ਟਸ ਤੋਂ ਮਸ ਨਹੀਂ ਹੋ ਸਕਦਾ। ਭਾਸ਼ਾ ਚਮਤਕਾਰੀ ਸੀ, ਪਰ ਉਹਦੇ ਪਿਛੇ ਡੂੰਘੇ ਵਿਚਾਰ ਵੀ ਸਨ।

ਅਕਬਰ ਪੁਰ (ਉਤਰ ਪ੍ਰਦੇਸ਼) ਤੋਂ ਵਿਨੋਬਾ ਨੇ ਭਾਰਤ ਵਾਸੀਆਂ ਦੇ ਨਾਂ ਇਕ ਅਪੀਲ ਲਿਖੀ ਸੀ। ਉਸ ਅਪੀਲ ਵਿਚ ਉਨ੍ਹਾਂ ਨੇ ਭੂਦਾਨ ਯੱਗ ਲਈ ਤਿੰਨ ਦਾਅਵੇ ਕੀਤੇ ਸਨ। ਇਹ ਤਿੰਨੇ ਦਾਅਵੇ ਅਜਿਹੇ ਹਨ, ਜਿਨਾਂ ਨੂੰ ਪੜ੍ਹਦਿਆਂ ਪਹਿਲੀ ਵਾਰ ਤਾਂ ਇਹ ਵਿਚਾਰ ਆ ਹੀ ਜਾਂਦਾ ਹੈ