ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/72

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵੈਚਾਰਿਕ ਭੂਮਿਕਾ-੨

੭੧

ਕਿ ਜ਼ਮੀਨ ਨੂੰ ਪ੍ਰਾਪਤ ਕਰਨ ਦੇ ਇਸ ਢੰਗ ਦੇ ਬਾਰੇ ਵਿਚ ਏਨੇ ਵੱਡੇ ਵੱਡੇ ਦੁਆਵੇ ਕਰਨ ਦਾ ਕੀ ਮਤਲਬ।

ਪਰ ਗਹਿਰਾਈ ਨਾਲ ਸੋਚਿਆਂ ਸਾਨੂੰ ਪਤਾ ਲਗੇਗਾ ਕਿ ਇਨ੍ਹਾਂ ਹੀ ਤਿੰਨਾਂ ਦਾ ਦਆਵਿਆਂ ਵਿਚ ਭੂਦਾਨ-ਯੱਗ ਦੀ ਵੈਚਾਰਿਕ-ਭੂਮਿਕਾ ਸਪਸ਼ਟ ਹੋ ਜਾਂਦੀ ਹੈ। ਆਓ ਆਪਾਂ ਇਨ੍ਹਾਂ ਦਾਅਵਿਆਂ ਤੇ ਵਿਚਾਰ ਕਰੀਏ। ਵਿਨੋਬਾ ਆਪਣੀ ਅਪੀਲ ਵਿਚ ਕਹਿੰਦੇ ਹਨ ਕਿ "ਮੇਰਾ ਇਸ ਕੰਮ ਲਈ ਤੀਹਰਾ ਦਾਅਵਾ ਹੈ। ਇਕ ਤਾਂ ਇਹ ਕਿ ਇਹ ਭਾਰਤੀ ਸੰਸਕ੍ਰਿਤੀ ਦੇ ਅਨਕੂਲ ਹੈ। ਦੂਜਾ ਇਸ ਦੇ ਵਿਚ ਸਮਾਜਕ ਅਤੇ ਆਰਥਕ ਇਨਕਲਾਬ ਦੇ ਬੀਜ ਹਨ ਅਤੇ ਤੀਜਾ ਇਸ ਦੇ ਨਾਲ ਦੁਨੀਆਂ ਵਿਚ ਸ਼ਾਂਤੀ ਸਥਾਪਨਾ ਲਈ ਮਦਦ ਮਿਲ ਸਕਦੀ ਹੈ।"

ਕੀ ਇਹ ਕੰਮ ਭਾਰਤੀ ਸੰਸਕ੍ਰਿਤੀ ਦੇ ਅਨਕੂਲ ਹੈ? ਕੀ ਉਪਨਿਸ਼ਦਾਂ, ਗੀਤਾ, ਵਰਨ ਆਸ਼ਰਮ-ਵਿਵਸਥਾ, ਸੰਤਾਂ ਦੀ ਪਰੰਪਰਾ ਦੇ ਅਨਕੂਲ ਹੈ? ਹਾਂ, ਵੇਦ ਨੇ ਸਾਨੂੰ ਸਿਖਾਇਆ ਕਿ ਜ਼ਮੀਨ ਸਾਡੀ ਮਾਂ ਹੈ, ਉਸ ਮਾਤਾ ਦਾ ਪੁਤਰ ਅੱਜ ਉਹਦਾ ਸਵਾਮੀ ਬਣਨਾ ਚਾਹੁੰਦਾ ਹੈ। ਉਪਨਿਸ਼ਦਾਂ ਨੇ ਸਾਨੂੰ ਸਿਖਾਇਆ:-

ਈਸ਼ਵਰ ਕਾ ਆਵਾਸ ਯਹਿ ਸਾਰਾ ਜਗਤ
ਜੀਵਨ ਯਹਾਂ ਜੋ ਕੁਛ ਉਸੀ ਸੇ ਵਿਆਪਤ ਹੈ।
ਅਤਏਵ ਕਰਕੇ ਤਿਆਗ ਉਸ ਕੇ ਨਾਮ ਸੇ।
ਤੂ ਭੋਗਤਾ ਜਾ ਵਹਿ ਜੋ ਤੁਝੇ ਪ੍ਰਾਪਤ ਹੈ।

ਉਪਨਿਸ਼ਦ ਦੇ ਇਸ ਮੰਤਰ ਨੂੰ ਆਧੁਨਕ ਜੀਵਨ ਵਿਚ ਲਾਗੂ ਕਰਨ ਦਾ ਯਤਨ ਭੂਦਾਨ-ਯੱਗ ਹੈ। ਇਸ ਦੇ ਵਿਚ ਸੰਪਤੀ ਨੂੰ ਈਸ਼ਵਰ ਦੀ ਦਾਤ ਮਨਿਆ ਹੈ ਅਤੇ "ਤਯੁਕਤੇਨ ਭੂੰਜੀਥਾ"-ਤਿਆਗ ਕਰਕੇ ਭੋਗਣਾ ਜਿਹਦੀ ਨੀਤੀ ਬਣ ਜਾਂਦਾ ਹੈ। ਗੀਤਾ ਤੱਤਵ ਗਿਆਨ ਦੇ ਆਧਾਰ ਤੇ ਤਾਂ ਵਿਨੋਬਾ ਦਾ ਪੂਰਾ ਜੀਵਨ ਹੀ ਖੜਾ ਹੈ। ਉਨ੍ਹਾਂ ਦੀ ਤਪੱਸਿਆ ਦੇ ਫਲ ਰੂਪ ਸੁਝਿਆ ਹੋਇਆ ਇਹ ਯੱਗ ਹਰ ਤਰ੍ਹਾਂ ਨਾਲ ਗੀਤਾ ਦੇ ਆਦੇਸ਼ ਦੇ