ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/73

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੭੨

ਭੂਦਾਨ ਚੜ੍ਹਦੀ ਕਲਾ 'ਚ

ਅਨਕੂਲ ਹੈ। ਏਸੇ ਲਈ ਤਾਂ ਵਿਨੋਬਾ ਆਪਣੀ ਸ਼ਰਧਾ ਵਾਰ ਵਾਰ ਪ੍ਰਗਟ ਕਰਦੇ ਹਨ ਕਿ ਜਿਹੜਾ "ਗੀਤਾ ਪਰਵਚਨ" ਪੜ੍ਹੇਗਾ ਅਤੇ ਸਮਝੇਗਾ, ਉਹ ਜ਼ਰੂਰ ਦਾਨ ਦੇਵੇਗਾ। ਗੀਤਾ ਦੀ ਆਦਰਸ਼ ਮੂਰਤੀ ਸਥਿਤ ਪ੍ਰਗਯ (ਗਿਆਨ ਹੁੰਦਿਆਂ ਵੀ ਨਿਰਲੇਪ ਰਹੋ) ਦੇ ਲਛਣਾ ਦਾ ਅਰੰਭ "ਮਨੋਗਤ ਸਭੀ ਕ੍ਰਾਮ ਤਜ ਦੇ ਜਬ ਪਾਰਥ ਜੋ" ਤੋਂ ਹੁੰਦਾ ਹੈ ਅਤੇ ਉਸ ਦਾ ਪੂਰਾ ਵਰਨਣ ਕਰਨ ਦੇ ਬਾਅਦ ਵੀ "ਸਰਵ ਕਾਮ ਪਰਿਤਿਆਗੀ ਵਿਚਰੇ ਨਰ ਨਿ ਸਪ੍ਰਟਹ" ਨਾਲ ਭਗਵਾਨ ਪਰਕਰਣ ਪੂਰਾ ਕਰਦੇ ਹਨ। ਭੂਦਾਨ-ਯੱਗ ਕਾਮਨਾ ਛੱਡਣ ਦਾ ਕੰਮ ਨਹੀਂ ਤਾਂ ਹੋਰ ਕੀ ਹੈ? ਵਧੇਰੇ ਕੀ ਆਖੀਏ? ਭੂਦਾਨ-ਯੱਗ ਦੀ ਸਾਰੀ ਪਰੀਭਾਸ਼ਾ ਹੀ ਵਿਨੋਬਾ ਨੇ ਗੀਤਾ ਤੋਂ ਲਈ ਹੈ। ਦਾਨ, ਯੱਗ, ਤੱਪ, ਤਿਨੇ ਹੀ ਗੀਤਾ ਦੇ ਪਵਿਤਰ ਸ਼ਬਦ ਹਨ। ਸਾਮਯਯੋਗ ਸ਼ਬਦ ਵੀ ਵਿਨੋਬਾ ਨੇ ਗੀਤਾਂ ਤੋਂ ਬਣਾਇਆ ਹੈ। *[1]ਗੀਤਾ ਦੇ ਛੇਵੇਂ ਅਧਿਆਏ ਸ਼ਲੋਕ ੨੯ ਤੋਂ ੩੨ ਵਿਚ ਸਾਮਯ-ਯੋਗੀ ਦਾ ਪੂਰਨ ਦਰਸ਼ਨ ਹੈ ਅਤੇ ਫਿਰ ੩੩ ਵੇਂ ਸ਼ਲੋਕ ਵਿਚ ਸਾਮਯ ਤੋਂ ਸਿੱਧ ਹੋਣ ਵਾਲੇ ਯੋਗ ਦੇ ਬਾਰੇ ਵਿਚ ਪ੍ਰਸ਼ਨ ਪੁਛਦੇ ਹਨ।


  1. *ਆਤਮਾ ਕੋ ਸਰਵ ਭੂਤੋਂ ਮੇਂ_ਆਤਮਾ ਮੇਂ ਸਰਵ ਭੂਤ ਭੀ ਦੇਖਤਾ ਯੋਗ ਯੁਕਤ ਆਤਮਾ ਸਪਦਰਸ਼ੀ ਸਭੀ ਕਹੀਂ॥੨੯॥ ਮੁਝੇ ਜੋ ਸਭ ਮੇਂ ਦੇਖੇ, ਸਭ ਕੋ ਮੁਝ ਮੇਂ ਤਥਾ, ਮੁਝੇ ਨਾ ਵਹਿ ਅਪਰਾਪਤ, ਮੈਂ ਅਮਰਾਪਤ ਨਹੀਂ ਉਸੇ॥੩੦॥ ਸਰਵ ਭੂਤ ਸਥ ਮੁਝ ਕੇ ਜੋ ਯੋਗੀ ਏਕ ਹੋ ਭਜੇ, ਮੁਝ ਮੇਂ ਬਰਤਤਾ ਹੈ ਸੋ ਸਵਰਥਾ ਬਰਤਤਾ ਹੁਆ॥੩੧॥ ਆਤਮੋਪਮ ਸਭੀ ਕੋ ਜੋ ਸਰਵਤ੍ਰ ਸਮਬੁਧ ਸੇ, ਸੁਖ ਹੋ ਦੁਖ ਹੋ ਦੇਖੋ, ਯੋਗੀ ਪਰਮ ਹੈ ਵਹੀ॥੩੨॥

    ਗੀਤਾ ਸੰਵਾਦ, ਅਧਿਆਏ-੬