ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/74

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵੈਚਾਰਿਕ ਭੂਮਿਕਾ-੨

੭੩

ਭਾਰਤੀ ਸੰਸਕ੍ਰਿਤੀ ਵਿਚ ਸਮਾਜ ਰਚਨਾ ਦੇ ਲਈ, ਜਿਸ ਵਰਨ ਆਸ਼ਰਮ ਵਿਵਸਥਾ ਦੀ ਕਲਪਨਾ ਕੀਤੀ ਗਈ ਸੀ-ਭੂਦਾਨ-ਯੱਗ ਉਸ ਕਲਪਨਾ ਦੇ ਵੀ ਅਨੁਕੂਲ ਹੈ। ਚੌਹਾਂ ਵਰਨਾਂ ਬ੍ਰਾਹਮਣ, ਕਸ਼ਤਰੀ, ਵੈਸ਼ ਅਤੇ ਸ਼ੂਦਰ ਵਿਚੋਂ ਵੈਸ਼ ਨੂੰ ਛੱਡ ਕੇ ਬਾਕੀ ਤਿੰਨਾਂ ਲਈ ਸੰਪਤੀ ਸੰਗ੍ਰਹਿ ਦੀ ਕਲਪਨਾ ਹੀ ਨਹੀਂ ਹੈ। ਵੈਸ਼ਾਂ ਲਈ ਵੀ ਬ੍ਰਹਮਚਰਯ ਆਸ਼ਰਮ, ਵਾਨਪ੍ਰਸਤ ਆਸ਼ਰਮ ਅਤੇ ਸਨਿਆਸ ਆਸ਼ਰਮ ਵਿੱਚ ਸੰਪਤੀ ਦੇ ਸੰਗ੍ਰਹਿ ਅਥਵਾ ਇਕੱਠਾ ਕਰਨ ਦੀ ਨਿਖੇਧੀ ਕੀਤੀ ਗਈ ਹੈ। ਗ੍ਰਿਹਸਥ ਆਸ਼ਰਮ ਵਿੱਚ ਵੀ ਸੰਪਤੀ ਸੰਗ੍ਰਹਿ ਦੀ ਆਗਿਆ ਦੂਜੇ ਵਰਨਾਂ ਦੇ ਪਾਲਣ ਪੋਸਣ ਲਈ ਹੀ ਹੈ। ਗ੍ਰਿਹਸਥ ਆਸ਼ਰਮ ਦਾ ਆਦਰਸ਼ ਤਾਂ ਜਲਦੀ ਨਾਲ ਅਤੇ ਸਹਿਜ ਸੁਭਾ ਵਾਨਪ੍ਰਸਥ ਆਸ਼ਰਮ ਤਕ ਜਾਣ ਦਾ ਹੀ ਹੈ। ਭਾਰਤੀ ਸੰਤਾਂ ਨੇ ਵੀ ਕਈ ਸਦੀਆਂ ਤੋਂ ਇਹੋ ਹੀ ਤਿਆਗ ਦੀ ਬਾਣੀ ਕਹੀ ਹੈ। ਸੰਤ ਸ਼ਰੋਮਣੀ ਕਬੀਰ ਸਾਹਿਬ ਕਹਿੰਦੇ ਹਨ:--

"ਪਾਣੀ ਬਾੜੋ ਨਾਵ ਮੇਂ ਘਰ ਮੇਂ ਬਾੜੋ ਦਾਮ,
ਦੋਨੋ ਹਾਥ ਉਲੀਚੀਏ ਯਿਹੀ ਸਿਆਨੋ ਕਾਮ।"

ਕਬੀਰ ਸਾਹਿਬ ਦੀ ਇਹ ਉਪਮਾ ਤਾਂ ਵਿਨੋਬਾ ਜੀ ਨੂੰ ਬਹੁਤ ਹੀ ਪਿਆਰੀ ਲਗਦੀ ਹੈ। ਵਾਰ ਵਾਰ ਇਸ ਉਪਮਾ ਨੂੰ ਵਿਸਥਾਰ ਨਾਲ ਸਮਝਾਉਂਦਿਆਂ ਹੋਇਆ ਉਹਨੂੰ ਆਪ ਪਾਉਗੇ। ਇਸੇ ਪਰਕਾਰ ਗੋਸੁਆਮੀ ਤੁਲਸੀ ਦਾਸ ਦੇ "ਸਬੈ ਭੂਮੀ ਗੋਪਾਲ ਕੀ" ਅਤੇ "ਸੰਪਤੀ ਸਭ ਰਘੂਪਤੀ ਕੈ ਆਹੀਂ", ਭੂਦਾਨ ਯੱਗ ਅਤੇ ਸੰਪਤੀਦਾਨ ਯੁੱਗ ਦੇ ਮੂਲ ਮੰਤਰ ਬਣ ਗਏ ਹਨ। ਤਾਂ ਕੀ ਵਿਨੋਬਾ ਇਨ੍ਹਾਂ ਸੰਤਾਂ ਦੀ ਬਾਣੀ ਦੀ ਰੱਟ ਇਕ ਵੇਰਾਂ ਹੋਰ ਲਗਾ ਰਹੇ ਹਨ? ਇਹ ਸੱਚ ਹੈ ਕਿ ਵਿਨੋਬਾ ਜੀ ਸੰਤਪਰੰਪਰਾ ਦੇ ਹਨ, ਇਸ ਲਈ ਕਈ ਵੇਰਾਂ ਆਪ ਉਹਨਾਂ ਦੀ ਬਾਣੀ ਵਿੱਚ ਪੁਰਾਣੇ ਸੰਤਾਂ ਦੀ ਬਾਣੀ ਹੀ ਸੁਣੋਗੇ। ਪਰ ਵਿਨੋਬਾ ਜੀ ਦੀ ਬਾਣੀ ਵਿੱਚ ਇਕ ਵਿਸ਼ੇਸ਼ਤਾ ਹੈ, ਜਿਹੜੀ ਕਿ ਗਾਂਧੀ ਜੀ ਦੀ ਬਾਣੀ ਵਿੱਚ ਸੀ। ਸੱਤਯ, ਅਹਿੰਸਾ, ਅਸਤੇਯ ਅਤੇ ਅਪਰੀਗ੍ਰਹਿ ਆਦਿ ਇਨ੍ਹਾਂ ਸੰਤਾਂ ਦੀ ਬਾਣੀ