ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/75

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੭੪

ਭੂਦਾਨ ਚੜ੍ਹਦੀ ਕਲਾ ’ਚ

ਦੇ ਨਿੱਜੀ ਗੁਣ ਦੇ ਰੂਪ ਵਿੱਚ ਵਿਖਾਈ ਦਿੰਦੇ ਸਨ, ਉਨ੍ਹਾਂ ਦਾ ਗਾਂਧੀ ਜੀ ਅਤੇ ਵਿਨੋਬਾ ਨੇ ਸਮਾਜਕ ਕੀਮਤਾਂ ਵਿੱਚ ਪਰੀਵਰਤਨ ਕੀਤਾ। ਇਸ ਤਰ੍ਹਾਂ ਜਦੋਂ ਵਿਅਕਤੀਗਤ ਗੁਣ ਸਮਾਜਿਕ ਕੀਮਤਾਂ ਬਣ ਜਾਂਦੇ ਹਨ, ਤਾਂ ਉਨ੍ਹਾਂ ਵਿੱਚ ਸਮਾਜਿਕ ਕਲਿਆਣ ਦੀ ਸ਼ਕਤੀ ਆਉਂਦੀ ਹੈ। ਸੱਤਯ, ਅਹਿੰਸਾ ਨਿੱਜੀ ਗੁਣ ਸਨ, ਲੋਕ ਆਪਣੇ ਨਿਜੀ ਜੀਵਨ ਵਿੱਚ ਉਨ੍ਹਾਂ ਤੇ ਅਮਲ ਕਰਨਾ ਜ਼ਰੂਰੀ ਸਮਝਦੇ ਸਨ। ਪਰ ਰਾਸ਼ਟਰ-ਰਾਸ਼ਟਰ ਦੇ ਵਿਚਾਲੇ ਝੂਠਾ ਵਤੀਰਾ ਧਾਰਨ ਕਰਨਾ ਰਾਜਨੀਤਕ ਵਿਸ਼ੇਸ਼ਤਾ ਸਮਝੀ ਜਾਂਦੀ ਸੀ ਅਤੇ ਹਿੰਸਾ ਨੂੰ ਯੁਧ ਦੇ ਨਾਂ ਨਾਲ ਪੂਜ ਕੇ ਕਵੀ ਉਹਦੇ ਤੇ ਮਹਾਂਕਾਵ ਲਿਖਦੇ ਸਨ। ਪਰ ਗਾਂਧੀ ਜੀ ਦੇ ਸਤਿਆਗ੍ਰਹਿ ਨੇ ਸੱਤਯ-ਅਹਿੰਸਾ ਨੂੰ ਸਮਾਜਿਕ ਬਣਾਇਆ ਅਤੇ ਉਹਦੇ ਵਿੱਚ ਮਹਾਨ ਬਿਸ਼ ਸਾਮਰਾਜ ਨਾਲ ਟੱਕਰ ਲੈਣ ਦੀ ਤਾਕਤ ਆਈ। ਗਾਂਧੀ ਜੀ ਨੇ ਸਤਿਆਗ੍ਰਹਿ ਦੁਆਰਾ ਨਿਡਰ ਹੋ ਕੇ ਜਿਹੜੀ ਸੇਵਾ ਕੀਤੀ, ਉਹੋ ਸੇਵਾ ਵਿਨੋਬਾ ਭੂਦਾਨ-ਯੱਗ ਦੁਆਰਾ ਲੋਭ ਖਤਮ ਕਰ ਕੇ ਕਰ ਰਹੇ ਹਨ। ਅਪਰੀਗ੍ਰਹਿ ਅਤੇ ਅਸਤੇਯ ਦੇ ਗੁਣਾ ਦੇ ਸਮਾਜਿਕ ਪ੍ਰਯੋਗ ਦਾ ਆਸ਼ਾ ਇਹ ਹੈ ਕਿ ਜਿਸ ਤਰ੍ਹਾਂ ਸਮਾਜ ਵਿੱਚ ਚੋਰੀ ਨੂੰ ਗੁਨਾਹ ਮੰਨਿਆ ਜਾਂਦਾ ਹੈ, ਉਸੇ ਤਰ੍ਹਾਂ ਨਾਜਾਇਜ਼ ਧੰਨ ਇਕੱਠਾ ਕਰਨ ਨੂੰ ਵੀ ਸਮਾਜਕ ਗੁਨਾਹ ਸਮਝੋ। ਜਿਹੜੀ ਕਾਂਚਨ ਮੁਕਤੀ ਸਵਾਮੀ ਰਾਮਕ੍ਰਿਸ਼ਨ ਨੇ ਆਪਣੇ ਨਿਜੀ ਜੀਵਨ ਵਿਚ ਸਫਲ ਕੀਤੀ, ਉਹਨੂੰ ਵਿਨੋਬਾ ਦੇ ਸੁਪਨਿਆਂ ਦਾ ਸਾਮਯਯੋਗੀ ਸਮਾਜ ਸਮਾਜਕ ਜੀਵਨ ਵਿਚ ਸਫਲ ਕਰੇਗਾ।

ਕੀ ਵੇਦ, ਕੀ ਉਪਨਿਸ਼ਦ, ਕੀ ਗੀਤਾ, ਕੀ ਸੰਤ, ਸਾਰਿਆਂ ਦੇ ਮੂੰਹ ਤੋਂ ਜਿਹੜਾ ਅਪਰੀਗ੍ਰਹਿ ਦਾ ਮੰਤਰ ਨਿਕਲਿਆ, ਉਹਦਾ ਸਮਾਜਕ ਸਰੂਪ ਅਜ ਭੂਦਾਨ-ਯੱਗ ਦੇ ਰੂਪ ਵਿਚ ਅਸੀਂ ਵੇਖ ਰਹੇ ਹਾਂ। ਵਾਸਤਵ ਵਿਚ ਵਿਨੋਬਾ ਦੇ ਮੂੰਹੋਂ ਅਜ ਭਾਰਤੀ ਸੰਸਕ੍ਰਿਤੀ ਉੱਚੀ ਆਵਾਜ਼ ਵਿਚ ਬੋਲ ਰਹੀ ਹੈ।

ਭੂਦਾਨ-ਯੱਗ ਦੇ ਬਾਰੇ ਵਿਚ ਵਿਨੋਬਾ ਦਾ ਦੂਜਾ ਦਾਵਾ ਇਹ ਹੈ ਕਿ