ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/76

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵੈਚਾਰਿਕ ਭੂਮਿਕਾ-੨

੭੫

ਇਹਦੇ ਵਿਚ ਆਰਥਕ ਅਤੇ ਸਮਾਜਕ ਇਨਕਲਾਬ ਦੇ ਬੀਜ ਹਨ। ਇਸ ਗੱਲ ਨੂੰ ਸਮਝਾਉਣ ਤੋਂ ਪਹਿਲਾਂ ਸਾਨੂੰ ਇਹ ਵੇਖ ਲੈਣਾ ਚਾਹੀਦਾ ਹੈ ਕਿ ਸਾਡੀ ਆਰਥਕ ਸਮੱਸਿਆ ਕੀ ਹੈ? ਇਹੋ ਨਾ ਕਿ ਜਿਸ ਨੂੰ ਭੁਖ ਹੈ ਉਸ ਦੇ ਕੋਲ ਅੰਨ ਨਹੀਂ ਅਤੇ ਜਿਸ ਦੇ ਕੋਲ ਅੰਨ ਹੈ ਉਸ ਨੂੰ ਭੁੱਖ ਨਹੀਂ। ਇਹ ਸਮੱਸਿਆ ਸਾਡੇ ਆਰਥਕ ਢੰਗ ਨੇ ਖੜੀ ਕੀਤੀ ਹੈ। ਸਾਡੀ ਆਰਥਕਤਾ ਪੂੰਜਵਾਦੀ ਅਥਵਾ ਸਰਮਾਏਦਾਰੀ ਦੀ ਹੈ, ਜੀਹਦਾ ਸਿਧਾਂਤ ਹੈ। ਕਿ ਹਰ ਇਕ ਵਿਅਕਤੀ ਆਪਣੇ ਹੀ ਭਲੇ ਨੂੰ ਸੋਚੇ ਤਾਂ ਸਮਾਜ ਦੀ ਉੱਨਤੀ ਆਪਣੇ ਆਪ ਹੋ ਜਾਵੇਗੀ। ਪੂੰਜੀਵਾਦ, ਜ਼ਿਆਦਾ ਤੋਂ ਜ਼ਿਆਦਾ ਕੰਮ ਅਤੇ ਘਟ ਤੋਂ ਘਟ ਦਾਮ, ਦੇ ਸਿਧਾਂਤ ਨੂੰ ਮੰਨਦਾ ਹੈ। ਉਪਰੋਕਤ ਸੂਤਰ ਦਾ ਪਰਣਾਮ ਇਹ ਆਉਂਦਾ ਹੈ ਕਿ ਸਮਾਜ ਦਾ ਹਰ ਇਕ ਵਿਅਕਤੀ ਆਪਣੀ ੨ ਉੱਨਤੀ, ਆਪਣੀ ਅਵਸਥਾ, ਬੁਧੀ ਅਤੇ ਸ਼ਕਤੀ ਅਨੁਸਾਰ ਘਟ ਤੋਂ ਘਟ ਕੰਮ ਕਰ ਕੇ ਵਧ ਤੋਂ ਵਧ ਦਾਮ ਕਮਾਉਣ ਦੀ ਦ੍ਰਿਸ਼ਟੀ ਨਾਲ ਕਰਦਾ ਹੈ। ਇਹਦਾ ਨਤੀਜਾ ਇਹ ਹੁੰਦਾ ਹੈ ਇਕ ਦੂਜੇ ਦੇ ਸੁਆਰਥ ਟਕਰਾਉਂਦੇ ਹਨ। ਜੀਹਦੇ ਵਿਚ ਮੇਰੀ ਉੱਨਤੀ ਹੋਵੇ, ਹੋ ਸਕਦਾ ਹੈ ਉਹਦੇ ਵਿਚ ਤੁਹਾਨੂੰ ਹਾਨੀ ਹੋਵੇ ਡਾਕਟਰ ਦੀ ਉੱਨਤੀ ਜੇ ਪੈਸਾ ਕਮਾਉਣ ਨਾਲ ਹੁੰਦੀ ਹੈ ਅਤੇ ਮਰੀਜ਼ਾਂ ਦੀ ਗਿਣਤੀ ਅਨੁਸਾਰ ਉਹਦੀ ਆਮਦਨ ਵਧਦੀ ਹੈ, ਤਾਂ ਉਹਦਾ ਸੁਆਰਥ ਇਸੇ ਵਿਚ ਹੈ ਕਿ ਵਧ ਤੋਂ ਵਧ ਲੋਕ ਬੀਮਾਰ ਹੋਣ। ਮਰੀਜ਼ ਦਾ ਸੁਆਰਥ ਬੀਮਾਰ ਨਾ ਹੋਣ ਵਿਚ ਹੈ ਅਤੇ ਡਾਕਟਰ ਦਾ ਸੁਆਰਥ ਦੁਜਿਆਂ ਦੀ ਬੀਮਾਰੀ ਵਿਚ ਹੈ। ਇਨ੍ਹਾਂ ਦੋਹਾਂ ਦੇ ਸੁਆਰਥ ਆਪੋ ਵਿਚ ਟਕਰਾਉਂਦੇ ਹਨ, ਇਕ ਦਾ ਅਵਸਰ ਦੂਜੇ ਦੀ ਆਫ਼ਤ ਅਤੇ ਇਕ ਦੀ ਆਫਤ ਦੂਜੇ ਦਾ ਅਵਸਰ ਹੈ। ਇਹੋ ਹੀ ਪੂੰਜ਼ੀਵਾਦ ਦੀ ਵਡੀ ਘਾਟ ਹੈ ਜਿਹੜੀ ਕਿ ਇਹਨੂੰ ਖ਼ਤਮ ਕਰੇਗੀ। ਪੂੰਜੀਵਾਦ ਨੂੰ ਖਤਮ ਕਰਨ ਲਈ ਕਿਸੇ ਬਾਹਰੀ ਕਾਰਨ ਦੀ ਲੋੜ ਨਹੀਂ ਰਹੇਗੀ। ਉਹ ਆਪਣੀ ਅੰਦਰਲੀ ਕਮਜ਼ੋਰੀ ਦੇ ਕਾਰਨ ਹੀ ਖ਼ਤਮ ਹੋਵੇਗਾ। ਸਾਡੇ ਸਾਹਮਣੇ ਸਵਾਲ ਇਹ ਹੈ ਕਿ ਜਿਹੜਾ ਪੂੰਜੀਵਾਦੀ ਸਮਾਜ ਰਚਨਾ