ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/77

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੭੬

ਭੂਦਾਨ ਚੜ੍ਹਦੀ ਕਲ 'ਚ

ਆਪਣੀਆਂ ਅੰਦਰੂਨੀ ਕਮਜ਼ੋਰੀਆਂ ਦੇ ਕਾਰਨ ਆਤਮ ਹੱਤਿਆ ਕਰਨ ਵਾਲਾ ਹੈ, ਉਸ ਆਤਮ-ਘਾਤੀ ਸਮਾਜ ਰਚਨਾ ਨਾਲ ਅਸੀਂ ਕਿਉਂ ਜੁੜੇ ਰਹੀਏ? ਜੇ ਅਸੀਂ ਇਸ ਸਮਾਜਿਕ ਆਤਮ ਹੱਤਿਆ ਤੋਂ ਬਚਣਾ ਚਾਹੁੰਦੇ ਹਾਂ, ਤਾਂ ਸਾਨੂੰ ਇਹ ਸਮਾਜ ਰਚਨਾ ਹੀ ਬਦਲਣੀ ਪਵੇਗੀ। ਅਜ ਦੀ ਸਮਾਜ ਰਚਨਾ ਦੀਆਂ ਕੀਮਤਾਂ ਵਿਚ ਮੁਢੋਂ ਹੀ ਤਬਦੀਲੀ, ਕਰਨੀ ਹੋਵੇਗੀ ਅਤੇ ਅਜਿਹੀਆਂ ਨਵੀਆਂ ਕੀਮਤਾਂ ਕਾਇਮ ਕਰਨੀਆਂ ਹੋਣਗੀਆਂ ਜਿਸ ਨਾਲ ਕੋਈ ਕਿਸੇ ਦਾ ਬੁਰਾ ਨਾਂ ਮੰਗੇ, ਜਿਥੇ ਵਿਅਕਤੀ ਅਤੇ ਸਮਾਜ ਦੇ ਸੁਆਰਥ ਵਿਰੋਧੀ ਨਹੀਂ--ਇਕ ਦੂਏ ਦੇ ਪੂਰਕ ਹਨ। ਕੀਮਤਾਂ ਦੀ ਇਸੇ ਹੀ ਤਬਦੀਲੀ ਨੂੰ ਕਹਿੰਦੇ ਹਨ ਇਨਕਲਾਬ। ਭੂਦਾਨ-ਯੱਗ ਵਿਚ ਪੂੰਜੀਵਾਦ ਦੀਆਂ ਦੋ ਮੁਢਲੀਆਂ ਕੀਮਤਾਂ ਵਿਚ ਤਬਦੀਲੀ ਲਿਆਉਣ ਦਾ ਸੰਕੇਤ ਹੈ। ਪੂੰਜੀਵਾਦ ਦੀਆਂ ਦੋ ਕੀਮਤਾਂ ਹਨ—ਮੁਨਾਫੇ ਦੀ ਅਤੇ ਮਾਲਕੀ ਦੀ ਭਾਵਨਾ। ਇਨ੍ਹਾਂ ਹੀ ਕੀਮਤਾਂ ਦੇ ਅਧਾਰ ਤੇ ਇਹ ਖੜਾ ਹੈ। ਵਿਨੋਬਾ ਨੇ ਸਾਨੂੰ ਮੁਨਾਫੇ ਦੇ ਨਾਂ ਤੇ ਇਕ ਨਵੀਂ ਕੀਮਤ ਦਿਤੀ, ਜੀਹਦਾ ਨਾਂ ਹੈ ਦਾਨ, ਅਤੇ ਮਾਲਕੀ ਦੇ ਨਾਂ ਤੇ ਦੂਜੀ ਕੀਮਤ ਦਿਤੀ, ਜਿਸ ਦਾ ਨਾਂ ਹੈ ਯੱਗ। ਵਿਨੋਬਾ ਦੇ 'ਦਾਨ' ਅਤੇ 'ਯੱਗ' ਵਿੱਚ ਮੁਨਾਫ਼ੇ ਅਤੇ ਮਾਲਕੀ ਦੀ ਸਮਾਪਤੀ ਦਾ ਸੰਕੇਤ ਹੈ। ਮੇਰੇ ਕੋਲ ਜੇ ਪੰਝੀ ਰੋਟੀਆਂ ਹਨ ਅਤੇ ਪੰਜਾਂ ਨਾਲ ਮੇਰਾ ਢਿੱਡ ਭਰਦਾ ਹੈ, ਅਤੇ ਮੈਂ ਬਾਕੀ ਵੀਹ ਰੋਟੀਆਂ ਵੰਡ ਦਿੰਦਾ ਹੈ, ਤਾਂ ਮੈੱ ਆਪਣਾ ਨਫ਼ਾ ਵੰਡਿਆ ਇਹ ਹੋਇਆ ਦਾਨ। ਅਮੀਰ ਜੋ ਦਿੰਦਾ ਹੈ ਉਹ ਦਾਨ ਦੇਂਦਾ ਹੈ। ਪਰ ਜੇ ਮੇਰੇ ਕੋਲ ਤਿੰਨ ਹੀ ਰੋਟੀਆਂ ਹਨ ਅਤੇ ਮੇਰੀ ਭੁਖ ਪੰਜਾਂ ਰੋਟੀਆਂ ਦੀ ਹੈ, ਫਿਰ ਵੀ ਜੋ ਕਿ ਭੁਖੇ ਲਈ ਮੈਂ ਆਪਣੀਆਂ ਤਿੰਨ ਰੋਟੀਆਂ ਵਿਚੋਂ ਡੇਢ ਰੋਟੀ ਦਿੰਦਾ ਹਾਂ, ਤਾਂ ਮੈਂ ਆਪਣੇ ਮਾਲਕੀ ਦੇ ਹੱਕ ਦਾ ਬਟਵਾਰਾ ਕੀਤਾ। ਇਹ ਹੋਇਆ ਯੱਗ। ਗਰੀਬ ਜੋ ਕਰਦਾ ਹੈ ਉਹ ਯੱਗ ਕਰਦਾ ਹੈ। ਇਨਕਲਾਬ ਵਿਚ ਤਿੰਨ ਚੀਜ਼ਾਂ ਜ਼ਰੂਰੀ ਹਨ—ਇਨਕਲਾਬ ਦਾ ਮੰਤਵ, ਕੀਮਤਾਂ ਵਿਚ ਤਬਦੀਲੀ ਅਥਵਾ ਇਨਕਲਾਬ ਦਾ ਪਰਤੀਕ। ਕੀਮਤਾਂ ਦੀ ਤਬਦੀਲੀ ਦਾ ਵੀਚਾਰ