ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/78

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵੈਚਾਰਿਕ ਭੂਮਿਕਾ-੨

੭੭

ਅਸਾਂ ਨੇ ਸੰਖੇਪ ਜ਼ਿਕਰ ਉੱਪਰ ਦਿੱਤਾ ਹੈ। ਹੁਣ ਕੁਝ ਵਿਚਾਰ ਇਸ ਇਨਕਲਾਬ ਦੇ ਉਦੇਸ਼, ਕੰਮ ਕਾਜ ਤਥਾ ਹੋਣ ਵਾਲੇ ਨਤੀਜਿਆਂ ਦੇ ਬਾਰੇ ਕਰੀਏ।

ਸਾਡੇ ਇਨਕਲਾਬ ਦਾ ਮਤਲਬ ਸਾਫ਼ ਹੈ। ਅਸੀਂ ਇਸ ਅਮੀਰੀ-ਗਰੀਬੀ ਨੂੰ ਖਤਮ ਕਰ ਕੇ ਅਮੀਰ ਗਰੀਬ ਦੋਹਾਂ ਨੂੰ ਬਚਾ ਲੈਣਾ ਚਾਹੁੰਦੇ ਹਾਂ। ਸਵਾਲ ਇਹ ਉਠਦਾ ਹੈ ਕਿ ਕੀ ਅਮੀਰ ਨੂੰ ਖਤਮ ਕੀਤੇ ਬਿਨਾਂ ਅਮੀਰੀ ਖਤਮ ਹੋ ਜਾਏਗੀ? ਜ਼ਿਮੀਂਦਾਰ ਨੂੰ ਮਾਰੇ ਬਿਨਾਂ ਜ਼ਮੀਨ ਵੰਡੀ ਜਾਵੇਗੀ? ਅੰਗਰੇਜ਼ਾਂ ਨੂੰ ਮਾਰੇ ਬਿਨਾਂ ਅੰਗਰੇਜ਼ੀ ਹਕੂਮਤ ਜਾ ਚੁਕੀ ਹੈ। ਰਾਜਿਆਂ ਨੂੰ ਮਾਰੇ ਬਿਨਾਂ ਰਿਆਸਤਾਂ ਵੀ ਗਈਆਂ। ਫਿਰ ਅਮੀਰ ਨੂੰ ਖਤਮ ਕੀਤੇ ਬਿਨਾਂ ਅਮੀਰੀ ਅਤੇ ਜ਼ਿਮੀਂਦਾਰੀ ਨੂੰ ਖਤਮ ਕੀਤੇ ਬਿਨਾਂ ਜ਼ਿਮੀਂਦਾਰੀ ਨਹੀਂ ਜਾ ਸਕਦੀ--ਇਹ ਵਿਚਾਰ ਹੀ ਇਕ ਉਲਟਾ ਸਿਧਾਂਤ ਹੈ। ਇਸ ਸਿਧਾਂਤ ਨੂੰ ਤੁਸੀਂ ਆਪਣੇ ਜੀਵਨ ਦੇ ਦੋ ਖੇਤਰਾਂ ਵਿਚ ਲਾਗੂ ਕਰ ਕੇ ਵੇਖੋ ਸਿਖਸ਼ਾ ਦੇ ਖੇਤਰ ਵਿੱਚ ਅਧਿਆਪਕ ਨੂੰ ਜਾ ਕੇ ਕੀ ਇਹ ਕਹੋਗੇ ਕਿ ਅਗਿਆਨੀ ਨੂੰ ਖਤਮ ਕੀਤੇ ਬਿਨਾਂ ਅਗਿਆਨ ਖਤਮ ਨਹੀਂ ਹੋਵੇਗਾ? ਅਰੋਗਤਾ ਦੇ ਖੇਤਰ ਵਿਚ ਕੀ ਡਾਕਟਰ ਨੂੰ ਇਹ ਕਹੋਗੇ ਕਿ ਰੋਗੀ ਨੂੰ ਖਤਮ ਕੀਤਿਆਂ ਬਗੈਰ ਰੋਗ ਖਤਮ ਨਹੀਂ ਹੋਵੇਗਾ। ਸਿਖਸ਼ਾ ਅਤੇ ਅਰੋਗਤਾ ਦੇ ਖੇਤਰ ਵਿਚ ਅਧਿਆਪਕ ਅਤੇ ਡਾਕਟਰ ਦਾ ਪੁਰਸ਼ਾਰਥ ਅਗਿਆਨ ਅਤੇ ਰੋਗ ਨੂੰ ਖਤਮ ਕਰ ਕੇ ਅਗਿਆਨੀ ਅਤੇ ਰੋਗੀ ਨੂੰ ਉੱਚਾ ਚੁਕ ਲੈਣ ਵਿਚ ਹੈ। ਠੀਕ ਇਸੇ ਤਰ੍ਹਾ ਆਰਥਕ ਖੇਤਰ ਵਿਚ ਇਨਕਲਾਬੀ ਦਾ ਪੁਰਸ਼ਾਰਥ ਗਰੀਬੀ ਨੂੰ ਖਤਮ ਕਰ ਕੇ ਗਰੀਬ ਨੂੰ ਬਚਾ ਲੈਣ ਅਤੇ ਅਮੀਰੀ ਨੂੰ ਖਤਮ ਕਰ ਕੇ ਅਮੀਰ ਨੂੰ ਬਚਾ ਲੈਣ ਵਿਚ ਹੈ--ਇਹੋ ਉਦੇਸ਼, ਨਰੋਈ ਸਮਾਜ-ਰਚਨਾ, ਸਰਵੋਦਯ ਜਾਂ ਸਾਮਯਯੋਗ ਦਾ ਹੈ।

ਸਾਮਯਯੋਗੀ ਸਮਾਜ-ਰਚਨਾ ਦੇ ਲਈ ਕੰਮ ਇਹ ਹੈ ਕਿ ਜਿਸ ਨੂੰ ਭੁਖ ਹੈ, ਉਹਦੇ ਕੋਲ ਅੰਨ ਪੈਦਾ ਕਰਨ ਦੇ ਸਾਧਨ ਹੋਣ ਅਤੇ ਜਿਸ ਨੂੰ