ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/79

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੭੮

ਭੂਦਾਨ ਚੜ੍ਹਦੀ ਕਲਾ 'ਚ

Right

ਭੁਖ ਨਹੀਂ ਹੈ, ਉਸ ਦੇ ਕੋਲ ਅੰਨ ਉਤਪੰਨ ਕਰਨ ਦੇ ਸਾਧਨ ਨਾ ਹੋਣ। ਅਰਥਾਤ ਉਪਜ ਦੇ ਸਾਧਨ ਉਪਜਕਾਰਾਂ ਦੇ ਹੱਥਾਂ ਵਿਚ ਦੇਣੀ ਅਤੇ ਕੰਮ ਨਾ ਕਰਨ ਵਾਲਿਆਂ ਦੀ ਮਾਲਕੀ ਖਤਮ ਕਰਨਾ, ਇਹ ਇਨਕਲਾਬ ਦਾ ਕੰਮ ਹੈ।

ਇਸ ਕੰਮ ਨੂੰ ਅਮਲ ਵਿਚ ਲਿਆਉਣ ਲਈ ਕਿਹੜੇ ਕਿਹੜੇ ਸਾਧਨ ਵਰਤੋਂ ਵਿਚ ਲਿਆਂਦੇ ਜਾਣ, ਇਹਦੀ ਜਦੋਂ ਵੀ ਚਰਚਾ ਛਿੜੀ ਹੈ, ਤੱਦ ਹੀ ਮਤ-ਭੇਦ ਦੀ ਗੁੰਜਾਇਜ਼ ਰਹਿੰਦੀ ਹੈ। ਇਥੋਂ ਤਕ ਤਾਂ ਸਾਰੇ ਵਿਚਾਰਵਾਨ ਸਹਿਮਤ ਹਨ ਕਿ ਇਨਕਲਾਬ ਜ਼ਰੂਰੀ ਹੈ ਅਤੇ ਇਨਕਲਾਬ ਦਾ ਕੰਮ ਇਹੋ ਹੋ ਸਕਦਾ ਹੈ ਕਿ ਲੋੜ ਵਾਲੀਆਂ ਚੀਜ਼ਾਂ ਲੋੜ-ਵੰਦਾਂ ਦੇ ਕੋਲ ਹੋਣ, ਉਪਜ ਦੇ ਸਾਧਨ ਉਪਜਕਾਰਾਂ ਦੇ ਕੋਲ ਹੋਣ ਅਤੇ ਵਿਹਲੜ ਨਫ਼ਾਖ਼ੋਰਾਂ ਦਾ ਖ਼ਾਤਮਾ ਹੋਵੇ।
 
ਸਾਧਨਾਂ ਦੀ ਚਰਚਾ ਕਰਦਿਆਂ ਹੋਇਆਂ ਵਿਨੋਬਾ ਨੇ ਇਕ ਨਵਾਂ ਮਾਰਗ ਲਭਿਆ ਹੈ। ਉਹ ਕਹਿੰਦੇ ਹਨ ਕਿ ਇਨਕਲਾਬ ਲਈ ਅਜ ਤਕ ਜਿਹੜੇ ਤਰੀਕੇ ਵਰਤੇ ਗਏ ਹਨ ਮੈਂ ਉਨ੍ਹਾਂ ਵਿਚ ਇਨਕਲਾਬ ਲਿਆ ਰਿਹਾ ਹਾਂ। ਅਜ ਤਕ ਦੁਨੀਆਂ ਨੇ ਦੋ ਰਸਤੇ ਅਜ਼ਮਾਏ, ਇਕ ਕਤਲ ਦਾ ਦੂਜਾ ਕਾਨੂੰਨ ਦਾ। ਵਿਨੋਬਾ ਅਜ ਤੀਜਾ ਰਸਤਾ ਅਜ਼ਮਾ ਰਹੇ ਹਨ--ਦਯਾ ਦਾ, ਪਰੇਮ ਦਾ। ਕਤਲ ਕਾਨੂੰਨ ਅਤੇ ਦਯਾ ਦੇ ਰਸਤੇ, ਤਾਮਸੀ, ਰਾਜਸੀ ਅਤੇ ਸਾਤਵਿਕ ਹਨ। ਇਥੇ ਇਨ੍ਹਾਂ ਤਿੰਨਾਂ ਦਾ ਟਾਕਰਾ ਸੰਖੇਪ ਵਿਚ ਕਰ ਲੈਣਾ ਚੰਗਾ ਹੀ ਰਹੇਗਾ।

ਭੂਦਾਨ-ਯੱਗ ਕਤਲ ਦੇ ਰਸਤੇ ਦਾ ਨਿਖੇਧ ਕਰਦਾ ਹੈ। ਕੇਵਲ ਇਸ ਲਈ, ਨਹੀਂ ਕਿ ਬੁਧ, ਮਹਾਂਵੀਰ, ਈਸਾ ਅਤੇ ਗਾਂਧੀ ਨੇ ਸਾਨੂੰ ਅਹਿੰਸਾ ਦਾ ਉਪਦੇਸ਼ ਦਿਤਾ ਸੀ। ਇਨਕਲਾਬੀ ਕਦੀ ਪੈਗੰਬਰਵਾਦੀ ਨਹੀਂ ਹੁੰਦਾ। ਮੁਹੰਮਦ ਸਾਹਿਬ ਜੋ ਕਹਿ ਗਏ ਉਹ ਆਖਰੀ ਸ਼ਬਦ--ਉਹਦੇ ਬਾਅਦ ਕੋਈ ਨਵੇਂ ਵਿਚਾਰ ਨਹੀਂ ਉਠ ਸਕਦੇ, ਕਾਰਲ ਮਾਰਕਸ ਨੇ ਜੋ ਦਸਿਆ ਉਹੋ ਹੀ ਇਨਕਲਾਬ ਦਾ ਅੰਤਮ ਮਾਰਗ, ਉਹਦੇ ਵਿਚ ਕੋਈ