ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/80

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵੈਚਾਰਿਕ ਭੂਮਿਕਾ-੨

੭੯

ਸੁਧਾਰ ਨਹੀਂ ਹੋ ਸਕਦਾ; ਗਾਂਧੀ ਕਹਿ ਗਏ ਉਹੋ ਹੀ ਉੱਤਮ ਵਿਚਾਰ ਹੈ, ਉਦੋਂ ਅਗੇ ਕੋਈ ਵਧ ਨਹੀਂ ਸਕਦਾ, ਅਜਿਹਾ ਮੰਨਣਾ ਕੀਆ ਨੂਸੀ, ਪਿਛਾਂਹ ਖਿਚੂ ਖਿਆਲ ਹੈ। ਇਨਕਲਾਬ ਤਾਂ ਨਿੱਤ ਵਿਕਾਸਸ਼ੀਲ ਜੀਵਨ ਦੇ ਨਾਲ ਆਪਣੇ ਵੀਚਾਰਾਂ ਦਾ ਵੀ ਵਿਕਾਸ ਕਰਦਾ ਰਹਿੰਦਾ ਹੈ। ਇਨਕਲਾਬ ਦੀ ਇਸ਼ਟ ਦੇਵੀ ਸਰਸਵਤੀ ਹੈ। ਇਨਕਲਾਬ ਦੇ, ਵਿਚਾਰ ਦੀ ਸ਼ਕਤੀ ਤੇ ਭਰੋਸਾ ਹੈ, ਕਿਸੇ ਇਕ ਵਿਅਕਤੀ ਦੇ ਸ਼ਬਦ ਨੂੰ ਅੰਤਮ ਨਹੀਂ ਮੰਨਦਾ ਹੈ।

ਫਿਰ ਵੀ ਭੂਦਾਨ-ਯੁੱਗ ਵਿਚ ਕਤਲ ਦੇ ਰਸਤੇ ਦਾ ਨਿਖੇਧ ਹੈ। ਕਿਉਂ? ਕਿਉਂਕਿ ਕਤਲ ਦੇ ਰਸਤੇ ਵਿਚ ਸਮਸਿਆ ਸੁਲਝਦੀ ਨਹੀਂ, ਇਕ ਦੇ ਬਦਲੇ ਦੂਜੀ ਸਮਸਿਆ ਖੜੀ ਹੋ ਜਾਂਦੀ ਹੈ। ਇਹ ਮਾਰਗ ਦਿਮਾਗ ਬਦਲਣ ਦੀ ਥਾਂ ਸਿਰ ਹੀ ਕਟ ਲੈਣ ਵਾਲਾ ਹੈ। ਕਤਲ ਦੇ ਮਾਰਗ ਦੀ ਦੂਜੀ ਕਮਜ਼ੋਰੀ ਇਹ ਹੈ ਕਿ ਕਤਲ ਨਾਲ ਸ਼ਾਂਤੀ ਨਹੀਂ ਹੁੰਦੀ, ਹਿੰਸਾ ਨਾਲ ਹੋਰ ਹਿੰਸਾ ਵਧਦੀ ਹੈ। ਅੱਗ ਨਾਲ ਅੱਗ ਨਹੀਂ ਬੁਝਦੀ। ਕਤਲ ਦੇ ਮਾਰਗ ਦੀ ਤੀਜੀ ਕਮਜ਼ੋਰੀ ਇਹ ਹੈ ਕਿ ਹਿੰਸਾ ਨਾਲ ਜਿਹੜਾ ਇਨਕਲਾਬ ਆਉਂਦਾ ਹੈ, ਉਸ ਦੇ ਵਿਚ ਫਿਰ ਦੋਬਾਰਾ ਇਨਕਲਾਬ ਦੀ ਸੰਭਾਵਨਾ ਬਣੀ ਰਹਿੰਦੀ ਹੈ। ਦੁਨੀਆਂ ਭਰ ਦੇ ਹਿੰਸਕ ਇਨਕਲਾਬ ਤੋਂ ਇਹ ਹੀ ਪਤਾ ਲਗਦਾ ਹੈ। ਸਾਡਾ ਇਨਕਲਾਬ ਇਹੋ ਜਿਹਾ ਹੁੰਦਾ ਹੈ ਕਿ ਉਸ ਦੇ ਵਿਚ ਜਿਸ ਵਰਗ ਵਿਚ ਤਬਦੀਲੀ ਲਿਆਉਣੀ ਹੈ, ਉਸ ਦਾ ਸਹਿਯੋਗ ਸਾਨੂੰ ਮਿਲਦਾ ਹੈ। ਇਸ ਲਈ ਉਸ ਦੇ ਵਿਚ ਦੁਬਾਰਾ ਇਨਕਲਾਬ ਆਉਣ ਦੀ ਸੰਭਾਵਨਾ ਰਹਿ ਹੀ ਨਹੀਂ ਜਾਂਦੀ। ਕਤਲ ਦੇ ਮਾਰਗ ਦੀ ਸਭ ਤੋਂ ਵਡੀ ਕਮਜ਼ੋਰੀ ਇਹ ਹੈ ਕਿ ਉਹ ਜਨ ਤੰਤਰ ਦਾ ਮਾਰਗ ਨਹੀਂ ਬਣ ਸਕਦਾ। ਹਿੰਸਾ ਕਦੀ ਸਾਰਿਆਂ ਦਾ ਹਥਿਆਰ ਨਹੀਂ ਬਣ ਸਕਦੀ। ਉਹ ਸਦਾ ਹੀ ਕੁਝ ਚੁਣੇ ਹੋਏ ਸੈਨਿਕਾਂ ਦਾ ਹਥਿਆਰ ਰਹੇਗੀ। ਕਤਲ ਦੇ ਮਾਰਗ ਰਾਹੀਂ ਜਿਹੜਾ ਇਨਕਲਾਬ ਹੋਵੇਗਾ, ਉਸ