ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/81

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੮੦

ਭੂਦਾਨ ਚੜ੍ਹਦੀ ਕਲਾ 'ਚ

ਦੇ ਵਿਚ ਆਖਰ ਲਸ਼ਕਰ ਸ਼ਾਹੀ (ਮਿਲਿਟਰਿਜ਼ਮ) ਹੀ ਪੈਦਾ ਹੁੰਦੀ ਹੈ ਲੋਕਸ਼ਾਹੀ ਨਹੀਂ। ਕਤਲ ਦੇ ਮਾਰਗ ਦੇ ਖਿਲਾਫ ਇਸ ਨਾਲੋਂ ਜ਼ਿਆਦਾ ਦਲੀਲਾਂ ਪੇਸ਼ ਕਰਨ ਦੀ ਲੋੜ ਨਹੀਂ ਹੈ। ਅਜ ਕਲ ਜਿਹੜੇ ਕਤਲ ਦੇ ਮਾਰਗ ਦੀ ਗੱਲ ਕਰਦੇ ਹਨ, ਉਹ ਵੀ ਸ਼ਾਂਤੀ ਦੇ ਨਾਂ ਤੇ ਹੀ ਉਸ ਦੀ ਹਿਮਾਇਤ ਕਰਦੇ ਹਨ।

ਪਰੰਤੂ ਕਾਨੂੰਨ ਦਾ ਰਸਤਾ ਇਸ ਦੇ ਨਾਲੋਂ ਕਿਤੇ ਜ਼ਿਆਦਾ ਲੁਭਾਵਣਾ ਹੈ। ਜਿਹੜਾ ਕੰਮ ਕਾਨੂੰਨ ਦੀ ਇਕ ਕਲਮ ਨਾਲ ਹੋ ਸਕਦਾ ਹੈ, ਉਸ ਨੂੰ ਕਰਨ ਲਈ ਵਿਨੋਬਾ ਇਸ ਤਰ੍ਹਾਂ ਦਰ ਦਰ ਕਿਉਂ ਫਿਰਦੇ ਹੋਣਗੇ? ਇਹ ਸਪਸ਼ਟ ਹੋ ਜਾਣਾ ਚਾਹੀਦਾ ਹੈ ਕਿ ਵਿਨੋਬਾ ਜਿਸ ਤਰ੍ਹਾਂ ਕਤਲ ਦੇ ਰਸਤੇ ਦਾ ਨਿਖੇਧ ਕਰਦੇ ਹਨ, ਉਹੋ ਹੀ ਨਿਖੇਧ ਕਾਨੂੰਨ ਦੇ ਰਸਤੇ ਦਾ ਨਹੀਂ ਕਰਨਗੇ। ਦਿੱਲੀ ਦੀ ਪਾਰਲੀਮੈਂਟ ਵਿਚ ਜੇ ਅਜਿਹਾ ਕਾਨੂੰਨ ਬਣੇ ਕਿ ਜ਼ਮੀਨ ਦੀ ਮਾਲਕੀ ਹੁਣ ਪਿੰਡ ਦੀ ਹੋਵੇਗੀ, ਤਾਂ ਵਿਨੋਬਾ ਉਸ ਦੇ ਖਿਲਾਫ ਭੁਖ ਹੜਤਾਲ ਜਾਂ ਪਿਕਟਿੰਗ ਕਰਨ ਨਹੀਂ ਜਾਣਗੇ। ਉਹ ਉਸ ਦਾ ਸੁਆਗਤ ਹੀ ਕਰਨਗੇ, ਪਰ ਉਹ ਕਾਨੂੰਨ ਦੇ ਰਸਤੇ ਦੀਆਂ ਮਰਯਾਦਾਂ ਨੂੰ ਜਾਣਦੇ ਹਨ। ਇਸ ਲਈ ਉਨਾਂ ਨੇ ਅਜਿਹਾ ਰਸਤਾ ਲਿਆ ਹੈ, ਜਿਹੜਾ ਸਭ ਨਾਲੋਂ ਜ਼ਿਆਦਾ ਕਾਰਗਰ ਹੈ ਅਤੇ ਸਭ ਨਾਲੋਂ ਜ਼ਿਆਦਾ ਡੂੰਘਾਈ ਵਿਚ ਜਾਣ ਵਾਲਾ ਹੈ।

ਕਾਨੂੰਨ ਦੀਆਂ ਮਰਯਾਦਾਂ ਕੀ ਹਨ? ਕਾਨੂੰਨ ਵਧ ਤੋਂ ਵਧ ਕੁਝ ਕਰੇ ਤਾਂ ਬੁਰੇ ਕੰਮਾਂ ਤੋਂ ਆਦਮੀ ਨੂੰ ਰੋਕ ਸਕਦੀ ਹੈ, ਪਰ ਉਹ ਉਸ ਨੂੰ ਸੋਹਣੇ ਤੇ ਚੰਗੇ ਖਿਆਲਾਂ ਦੀ ਪ੍ਰੇਰਨਾ ਨਹੀਂ ਦੇ ਸਕਦਾ। ਕਾਨੂੰਨ ਬੁਰਾਈ ਤੋਂ ਰੋਕ ਸਕਦਾ ਹੈ, ਪਰ ਭਲਾਈ ਦੀ ਪ੍ਰੇਰਨਾ ਉਹ ਨਹੀਂ ਦੇ ਸਕਦਾ। ਕਾਨੂੰਨ ਦੀ ਦੂਜੀ ਮਰਯਾਦਾ ਇਹ ਹੈ ਕਿ ਉਹ ਅਧਿਕਾਰ ਦਿੰਦਾ ਹੈ, ਪਰ ਅਧਿਕਾਰ ਦੀ ਵਰਤੋਂ ਕਰਨ ਦੀ ਤਾਕਤ ਨਹੀਂ ਦੇ ਸਕਦਾ। ਕਾਨੂੰਨ ਦੀ ਇਕ ਹੋਰ ਕਮਜ਼ੋਰੀ ਇਹ ਹੈ ਕਿ ਲੋਕ ਮਤ ਦੇ ਆਧਾਰ ਦੇ ਬਿਨਾਂ ਭਾਵੇਂ ਕਿੰਨਾ ਚੰਗਾ ਹੀ ਕਿਉਂ ਨਾ ਹੋਵੇ, ਤਾਂ ਵੀ ਉਹ ਕਾਰਗਰ ਨਹੀਂ ਹੁੰਦਾ। ਪੂੰਜੀ-