ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/82

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵੈਚਾਰਿਕ ਭੂਮਿਕਾ-੨

੮੧

ਵਾਦ ਵਿਚ ਕਾਨੂੰਨ ਦਾ ਆਧਾਰ ਰੁਪਿਆ ਪੈਸਾ ਹੁੰਦਾ ਹੈ। ਲਸ਼ਕਰ ਸ਼ਾਹੀ ਅਥਵਾ ਫੌਜੀ ਰਾਜ ਵਿਚ ਕਾਨੂੰਨ ਦਾ ਆਧਾਰ ਸ਼ਸਤ੍ਰ ਬਲ ਬਣਦਾ ਹੈ, ਪਰ ਜਦੋਂ ਤਕ ਉਸ ਦੇ ਪਿਛੇ ਜਾਗ੍ਰਤ ਲੋਕ ਮਤ ਦਾ ਆਧਾਰ ਨਹੀਂ ਹੁੰਦਾ, ਤਦ ਤਕ ਕਾਨੂੰਨ ਨਿਸਫਲ ਹੁੰਦਾ ਹੈ। ਇਹ ਲੋਕ ਮਤ ਜਾਗ੍ਰਤ ਕਿਸ ਤਰ੍ਹਾਂ ਹੋਵੇ? ਭੂਦਾਨ ਯੱਗ ਜਿਹੇ ਲੋਕ-ਅੰਦੋਲਨਾਂ ਦੁਆਰਾ ਹੀ ਉਹ ਜਾਗ੍ਰਤ ਹੋ ਸਕਦਾ ਹੈ। ਜਦੋਂ ਭਾਰਤ ਦਾ ਬੱਚਾ ਬੱਚਾ ਇਹ ਕਹਿਣ ਲਗ ਜਾਏਗਾ ਕਿ ਜ਼ਮੀਨ ਤੇ ਮਾਲਕੀ ਸਿਰਫ ਭਗਵਾਨ ਦੀ (ਜਾਂ ਸਮਾਜ ਦੀ) ਹੈ, ਤਾਂ ਨਿਜੀ ਮਾਲਕੀ ਨੂੰ ਖਤਮ ਕਰਨ ਦੇ ਕਾਨੂੰਨ ਨੂੰ ਪਾਸ ਕਰਨ ਵਿਚ ਕੋਈ ਦੇਰ ਨਹੀਂ ਲਗੇਗੀ।
 
ਕਾਨੂੰਨ ਦੇ ਮਾਰਗ ਵਿਚ ਕਾਨੂੰਨੀ ਦਲਦਲ ਵਿਚ ਫਸ ਜਾਣ ਦੀ ਸੰਭਾਵਨਾ ਹੈ। ਕਾਨੂੰਨ ਬਾਜ਼ੀ ਦੀ ਦਲਦਲ ਭੂਲ ਭੁਲਈਆਂ ਵਰਗੀ ਹੁੰਦੀ ਹੈ। ਉਸ ਦੇ ਵਿਚ ਪੈ ਜਾਣ ਤੇ ਇਕ ਸ਼ਰੀਫ ਪੁਰਖ ਉਸ ਦੇ ਵਿਚੋਂ ਆਸਾਨੀ ਨਾਲ ਨਹੀਂ ਨਿਕਲ ਸਕਦਾ। ਇਸ ਮੁਕੱਦਮਾ ਬਾਜ਼ੀ ਦੇ ਲੰਮਿਆਂ ਹੋਣ ਦੀ, ਇਕ ਦੇ ਬਾਅਦ ਦੂਜਾ ਮੁਕੱਦਮਾ ਦਾਖਲ ਕਰਨ ਦੀ ਅਤੇ ਸੰਵਿਧਾਨ ਬਦਲਣ ਦੀ ਚੇਸ਼ਟਾ ਹੋਣ ਦੀ ਵੀ ਸੰਭਾਵਨਾ ਰਹਿੰਦੀ ਹੈ। ਏਸੇ ਨੂੰ ਹੀ ਕਹਿੰਦੇ ਹਨ ਕਾਨੂੰਨੀ ਖੇਤਰ ਵਿਚ ਉਲਟਾ ਇਨਕਲਾਬ (Counter revolution in the legal sphere).

ਉਸ ਹਾਲਤ ਵਿਚ ਸਾਡਾ ਸਾਰਾ ਇਨਕਲਾਬ ਅਜਿਹੇ ਉਲਟੇ ਕਾਨੂੰਨੀ ਇਨਕਲਾਬ ਦਾ ਮੁਕਾਬਲਾ ਕਰਨ ਵਿਚ ਖਪ ਜਾਵੇਗਾ। ਇਕ ਹਰ ਕਠਨਾਈ ਵੀ ਕਾਨੂੰਨ ਦੇ ਸਾਧਨ ਵਿਚ ਹੈ। ਕਾਨੂੰਨ ਦੋਵਾਂ ਪੱਖਾਂ ਵਿਚ ਲੜਾਈ ਪੈਦਾ ਕਰਦਾ ਹੈ ਪ੍ਰੇਮ ਨਹੀਂ। ਅਸੀਂ ਗਰੀਬੀ ਅਮੀਰੀ ਖਤਮ ਕਰ ਕੇ ਆਦਮੀ ਨੂੰ ਆਦਮੀ ਦੇ ਨੇੜੇ ਲਿਆਉਣਾ ਹੈ, ਉਨਾਂ ਨੂੰ ਦੂਰ ਨਹੀਂ ਕਰਨਾ ਹੈ ਕਾਨੂੰਨ ਮਾਰਗ ਨਾਲ ਸਾਡਾ ਇਹ ਮੁਖ ਮੰਤਵ ਹੀ ਨਸ਼ਟ ਹੋ ਜਾਂਦਾ ਹੈ।

ਅਮੀਰੀ ਗਰੀਬੀ ਨੂੰ ਖਤਮ ਕਰਨ ਦਾ ਜਿਹੜਾ ਰਾਹ ਵਿਨੋਬਾ