ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/83

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਭੂਦਾਨ ਚੜ੍ਹਦੀ ਕਲਾ 'ਚ

੮੨

ਨੇ ਫੜਿਆ ਹੈ, ਇਹ ਹੈ ਕਰੁਣਾ ਅਰਥਾਤ ਦਯਾ ਦਾ ਮਾਰਗ। ਕਰੁਣਾ ਦੇ ਅਰਥ ਕੇਵਲ ਦਯਾ ਨਹੀਂ ਹਨ। ਦਯਾ ਦੇ ਨਾਲ ਜਦੋਂ ਸਮਾਨਤਾ ਮਿਲਦੀ ਹੈ ਤਾਂ ਕਰੁਣਾ ਬਣਦੀ ਹੈ। ਕਰੁਣਾ ਦੇ ਇਸ ਕੰਮ ਦਾ ਆਧਾਰ ਆਦਮੀ ਦਾ ਮਨ ਬਦਲਣ ਤੇ ਹੈ। ਇਸ ਇਨਕਲਾਬ ਨੂੰ ਕੇਵਲ ਵਸਤੂ-ਪਰੀਵਰਤਨ ਨਾਲ ਸੰਤੋਖ ਨਹੀਂ; ਇਹ ਚਾਹੁੰਦਾ ਹੈ ਮਨ ਦਾ ਪਰੀਵਰਤਨ ਖਿਆਲਾਂ ਦਾ ਪਰੀਵਰਤਨ। ਇਤਿਹਾਸ ਵਿਚ ਅਜ ਤਕ ਦੋ ਪਰਕਾਰ ਦੀਆਂ ਚੇਸ਼ਟਾਵਾਂ ਹੋਈਆਂ ਹਨ। ਕੇਵਲ ਆਦਮੀ ਨੂੰ ਬਦਲਣ ਦੀ ਅਤੇ ਕੇਵਲ ਸਮਾਜ ਨੂੰ ਬਦਲਣ ਦੀ। ਕੇਵਲ ਸਮਾਜ ਨੂੰ ਬਦਲਣ ਦੀ ਕੋਸ਼ਿਸ਼ ਵਿਚ ਆਦਮੀ ਸ਼ਖਸ਼ੀ ਰਾਜ (Dictatorship) ਤਕ ਪਹੁੰਚ ਗਿਆ। ਕੇਵਲ ਮਨੁਖ ਬਦਲਣ ਦੀ ਕੋਸ਼ਿਸ਼ ਵਿਚ ਉਹ ਸਮਾਜ ਨੂੰ ਛਡ ਕੇ ਪਹਾੜਾਂ ਦੀਆਂ ਕੁੰਦਰਾਂ ਤਕ ਪਹੁੰਚ ਗਿਆ। ਦੋਵੇਂ ਇਕ ਪਖੇ ਮਾਰਗ ਹੋਏ। ਭੂਮੀਦਾਨ ਯੱਗ ਆਦਮੀ ਅਤੇ ਸਮਾਜ ਨੂੰ ਨਾਲ ਨਾਲ ਹੀ ਬਦਲਣਾ ਚਾਹੁੰਦਾ ਹੈ। ਇਸ ਲਈ ਉਸ ਦਾ ਇਨਕਲਾਬ ਵਿਚਾਰਾਂ ਦੀ ਤਬਦੀਲੀ ਮਨ ਦੀ ਤਬਦੀਲੀ ਅਤੇ ਸਥਿਤੀ ਦੇ ਤੀਹਰੇ ਕੰਮ ਤੇ ਨਿਰਭਰ ਹੈ। ਇਹ ਇਕ ਅਜਿਹੀ ਤਿਕੋਨ ਹੈ, ਜਿਸ ਦੀਆਂ ਬਾਹੀਆਂ ਦਾ ਅਸਰ ਇਕ ਦੂਜੇ ਤੇ ਹੁੰਦਾ ਹੈ। ਵੀਚਾਰਾਂ ਵਿਚ ਤਬਦੀਲੀ ਨਾਲ ਸਥਿਤੀ ਬਦਲ ਸਕਦੀ ਹੈ ਅਤੇ ਸਥਿਤੀ ਬਦਲਣ ਨਾਲ ਵੀਚਾਰ ਬਦਲ ਸਕਦਾ ਹੈ। ਭੂਮੀਦਾਨ ਯੁੱਗ ਵਿਚ ਕੁਝ ਲੋਕ ਜ਼ਮਾਨੇ ਦੇ ਗੇੜ ਨੂੰ ਸਮਝ ਕੇ ਵਿਚਾਰ ਪੂਰਬਕ ਦਾਨ ਦਿੰਦੇ ਹਨ, ਕੁਝ ਲੋਕ ਗਰੀਬਾਂ ਪ੍ਰਤੀ ਪ੍ਰੇਮ ਭਾਵ ਦੇ ਕਾਰਨ ਦਿੰਦੇ ਹਨ। ਅਜਿਹੇ ਅਨੇਕ ਲੋਕਾਂ ਦੇ ਦਾਨ ਦੇ ਭਾਵ ਦੇ ਕਾਰਨ ਵਾਤਾਵਰਨ ਤੇ ਅਜਿਹਾ ਸੋਹਣਾ ਪਰਭਾਵ ਪੈਂਦਾ ਹੈ ਕਿ ਦੂਜੇ ਲੋਕ ਵੀ ਉਸ ਵਿਚ ਦਿੰਦੇ ਹਨ। ਹਜ਼ਾਰਾਂ ਕਿਸਾਨਾਂ ਦੇ ਛੋਟੇ ਛੋਟੇ ਦਾਨ ਦੇ ਕਾਰਨ ਜਿਹੜਾ ਸੋਹਣਾ ਪਰਭਾਵ ਪਿਆ ਉਸ ਨੂੰ ਵੇਖਦਿਆਂ ਹੋਇਆਂ ਕਈ ਵਡੇ ਜ਼ਿਮੀਂਦਾਰਾਂ ਨੇ ਜ਼ਮੀਨਾਂ ਦੇ ਦਿਤੀਆਂ। ਇਸ ਸਥਿਤੀ ਵਿਚ ਹੋਈ ਤਬਦੀਲੀ ਦੇ ਕਾਰਨ ਵਾਪਰੀ ਮਨ ਦੀ ਤਬਦੀਲੀ ਦੀ ਮਿਸਾਲ ਹੈ।