ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/84

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵੈਚਾਰਿਕ ਭੂਮਿਕਾ-੨

੮੩

ਕਰੁਣ ਦੇ ਮਾਰਗ ਤੇ ਚਲਣ ਵਾਲਾ ਇਸ ਸ਼ਰਧਾ ਨਾਲ ਚਲਦਾ ਹੈ ਕਿ ਮਨੁਖ ਮਾਤਰ ਵਿਚ ਕਿਤੇ ਨਾ ਕਿਤੇ ਚੰਗਿਆਈ ਲੁਕੀ ਪਈ ਹੈ। ਉਸ ਨੂੰ ਖੋਜਣ ਦੀ ਉਹ ਲਗਾਤਾਰ ਕੋਸ਼ਿਸ਼ ਕਰਦਾ ਹੈ। ਕਰੁਣਾ ਦਾ ਮਾਰਗ ਸਫਲ ਹੋਵੇਗਾ ਜਾਂ ਨਹੀਂ, ਇਹ ਹੁਣ ਬਹਿਸ ਦਾ ਵਿਸ਼ੇ ਨਹੀਂ ਰਿਹਾ। ਉਸ ਦੀ ਸਫਲਤਾ ਹੁਣ ਸਿਧ ਹੋ ਚੁਕੀ ਹੈ। ਲੱਖਾਂ ਲੋਕਾਂ ਦੇ ਦਾਨ ਨੇ, ਤਿੰਨ ਸੌ ਤੋਂ ਜ਼ਿਆਦਾ ਪਿੰਡਾਂ ਦੇ ਗ੍ਰਾਮ ਦਾਨ ਨੇ ਅਤੇ ਅਨੇਕ ਪਵਿੱਤਰ ਪਰਸੰਗਾਂ ਨੇ ਇਸ ਨੂੰ ਸਿੱਧ ਕਰ ਦਿੱਤਾ ਹੈ। ਇਸ ਇਨਕਲਾਬ ਦਾ ਨਸ਼ਾਨਾਂ ਹੈ ਜ਼ਮੀਨ, ਜੀਹਦੇ ਤੇ ਮਿਹਨਤ ਕਰਕੇ ਮਿਹਨਤ ਕਰਨ ਵਾਲਿਆਂ ਦੇ ਯੁਗ ਦਾ ਅਰੰਭ ਹੋਵੇਗਾ।

ਭੂਦਾਨ-ਯੱਗ ਲਈ ਵਿਨੋਬਾ ਨੇ ਤੀਜਾ ਦਾਅਵਾ ਇਹ ਕੀਤਾ ਹੈ। ਕਿ ਇਸ ਨਾਲ ਦੁਨੀਆਂ ਵਿਚ ਸ਼ਾਂਤੀ ਸਥਾਪਨਾ ਲਈ ਮਦਦ ਮਿਲ ਸਕਦੀ ਹੈ। ਕਿਡਾ ਉਚਾ ਦਾਅਵਾ! ਮੁਠ ਭਰ ਜ਼ਮੀਨ ਦੇ ਲੈਣ-ਦੇਣ ਦੇ ਨਾਲ ਕਿਡੀ ਵਡੀ ਗਲ ਜੋੜ ਦਿੱਤੀ ਹੈ? ਇਸ ਦਾਅਵੇ ਨੂੰ ਸਮਝਣ ਲਈ ਸਾਨੂੰ ਜਗਤ ਦੇ ਰੰਗ ਮੰਚ (ਸਟੇਜ) ਨੂੰ ਸੰਖੇਪ ਵਿਚ ਅਤੇ ਨਿਮਰਤਾ ਨਾਲ ਸਮਝ ਲੈਣਾ ਚਾਹੀਦਾ ਹੈ। ਸਾਮਯਵਾਦੀ ਅਤੇ ਪੂੰਜੀਵਾਦੀ ਦੇਸ਼ ਅੱਜ ਇਕ ਦੂਜੇ ਦੇ ਡਰ ਦੇ ਕਾਰਨ ਦਿਨੋ ਦਿਨ ਵਧੇਰੇ ਮਾਰੂ ਸਸ਼ਤਰਾਂ ਦੀ ਖੋਜ ਕਰ ਰਹੇ ਹਨ। ਇਨ੍ਹਾਂ ਦੇਸ਼ਾਂ ਦਾ ਪਹਿਲਾ ਵਰਗ ਸਖਸ਼ੀ (DictatorShip) ਵਿਚ ਵਿਸ਼ਵਾਸ਼ ਰੱਖਦਾ ਹੈ ਅਤੇ ਦੂਜਾ ਵਰਗ ਲੋਕ ਰਾਜ ਵਿਚ। ਸਖਸ਼ੀ ਰਾਜ ਦੇ ਫਲ ਜਲਦੀ ਪ੍ਰਗਟ ਹੁੰਦੇ ਹਨ, ਇਸ ਲਈ ਇਹ ਖਿਚ ਵਾਲਾ ਵੀ ਮਾਲੂਮ ਹੁੰਦਾ ਹੈ। ਪਰ ਅਸੀਂ ਉਸ ਨੂੰ ਸਵੀਕਾਰ ਨਹੀਂ ਕਰ ਸਕਦੇ ਕਿਉਂ ਕਿ ਸ਼ਖਸੀ ਰਾਜ ਮਾਨਵਤਾ ਵਿਚ ਵਿਸ਼ਵਾਸ਼ ਨਹੀਂ ਰੱਖਦਾ। ਆਧੁਨਿਕ ਸ਼ਖਸੀ ਰਾਜ ਦੇ ਜਨਕ ਹਿਟਲਰ ਨੇ ਆਪਣੀ ਆਤਮਕਥਾ ਵਿਚ ਆਪਣੇ ਜੀਵਨ ਦਾ ਮੂਲ ਮੰਤਰ ਦਸਿਆ ਹੈ--ਵੀਹ ਖੋਤੇ ਮਿਲ ਕੇ ਇਕ ਆਦਮੀ ਨਹੀਂ ਬਣਦਾ। ਅਰਥਾਤ ਆਪਣੇ ਘੇਰੇ ਘੇਰੇ ਦੇ ਵੀਹ