ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/85

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੮੪

ਭੂਦਾਨ ਚੜ੍ਹਦੀ ਕਲਾ 'ਚ

ਖੋਤਿਆਂ ਤੇ ਰਾਜ ਕਰਨ ਲਈ ਉਹ ਖੁਦ ਪੈਦਾ ਹੋਇਆ ਹੈ, ਅਜਿਹਾ ਹਿਟਲਰ ਮੰਨਦਾ ਸੀ। ਆਪਣੇ ਨੇੜੇ ਤੇੜੇ ਦੇ ਦੇਸ਼ਾਂ ਤੇ ਰਾਜ ਕਰਨਾ ਜਰਮਨੀ ਦਾ ਹੱਕ ਹੈ, ਆਪਣੇ ਨੇੜੇ ਤੇੜੇ ਦੀਆਂ ਜਾਤੀਆਂ ਤੇ ਰਾਜ ਕਰਨਾ ਆਰੀਆ ਜਾਤੀ ਦਾ ਜਨਮ ਤੋਂ ਸਿੱਧ ਹਇਆ ਅਧਿਕਾਰ ਹੈ, ਇਹ ਸਾਰੇ ਸਿਧਾਂਤ ਮਨੁਖ ਨੂੰ ਮਨੁਖੀ ਸੁਤੰਤਰਤਾ ਨਾ ਦੇਣ ਦੇ ਉਕਤ ਸਿਧਾਂਤ ਵਿਚੋਂ ਹੀ ਨਿਕਲੇ ਹਨ। ਜਿਹੜਾ ਸਿਧਾਂਤ ਮਨੁਖ ਨੂੰ ਮਨੁਖ ਨਹੀਂ ਮੰਨਦਾ, ਉਹ ਭਾਵੇਂ ਕਿੰਨੀ ਜਲਦੀ ਫ਼ਾਇਦਾ ਦੇਣ ਵਾਲਾ ਨਾ ਹੋਵੇ, ਅਸੀਂ ਉਹਨੂੰ ਸਵੀਕਾਰ ਨਹੀਂ ਕਰ ਸਕਦੇ। ਹੁਣ ਰਹਿ ਜਾਂਦਾ ਹੈ, ਲੋਕ ਰਾਜ। ਅਜ ਹਾਲਤ ਇਹ ਹੈ ਕਿ ਜਿਹੜੇ ਲੋਕ ਰਾਜ ਵਾਲੇ ਦੇਸ਼ ਹਨ, ਉਨ੍ਹਾਂ ਵਿਚ ਇਨਕਲਾਬ ਦੀ ਸ਼ਕਤੀ ਨਜ਼ਰ ਨਹੀਂ ਆਉਂਦੀ। ਗਰੀਬੀ-ਅਮੀਰੀ ਨੂੰ ਖਤਮ ਕਰਨ ਦੀ ਤਾਕਤ ਜਿਸ ਲੋਕ ਸ਼ਾਹੀ ਵਿਚ ਨਹੀਂ, ਉਸ ਲੋਕ ਸ਼ਾਹੀ ਦਾ ਮਤਲਬ ਹੀ ਕੀ ਹੈ? ਅਜ ਦੁਨੀਆਂ ਦੇ ਸਾਰੇ ਲੋਕ ਰਾਜਕ ਦੇਸ਼ਾ ਦੇ ਸਾਹਮਣੇ ਇਹ ਸਵਾਲ ਹੈ ਕਿ ਲੋਕ-ਰਾਜ ਵਿਚ ਇਨਕਲਾਬ ਦੀ ਸ਼ਕਤੀ ਕਿਸ ਤਰ੍ਹਾਂ ਆਵੇ? ਇਸ ਸਵਾਲ ਦਾ ਜਵਾਬ ਭੂਦਾਨ-ਯੱਗ ਦਿੰਦਾ ਹੈ। ਉਹ ਕਹਿੰਦਾ ਹੈ ਕਿ ਜਦ ਤਕ ਸਾਡੀ ਲੋਕ ਸ਼ਾਹੀ ਸੰਖਿਆ ਬਲ (Ouantitative) ਤੇ ਨਿਰਭਰ ਹੋਵੇਗੀ--ਆਕਾਰ ਵਾਲੀ ਹੀ ਰਹੇਗੀ ਤਦ ਤਕ ਉਹਦੇ ਵਿਚ ਇਨਕਲਾਬ ਦੀ ਸ਼ਕਤੀ ਪੈਦਾ ਨਹੀਂ ਹੋਵੇਗੀ। ਇਹਦੇ ਲਈ ਲੋਕਰਾਜ ਦੀ ਬੁਨਿਆਦ ਬਦਲ ਕੇ ਸਾਨੂੰ ਉਹਨੂੰ ਗੁਣਆਤਮਕ (Qualitative) ਬਣਾਉਣਾ ਹੋਵੇਗਾ। ਜਿਹੜਾ ਲੋਕਰਾਜ ਮਨੁਖੀ ਗੁਣ ਤੇ ਨਹੀਂ ਖੜਾ ਹੋਵੇਗਾ, ਕੇਵਲ, ਸੰਖਿਆ ਬਲ ਤੇ ਖੜਾ ਹੋਵੇਗਾ, ਉਹਦੇ ਵਿਚ ਇਨਕਲਾਬ ਦੀ ਤਾਕਤ ਪੈਦਾ ਨਹੀਂ ਹੋਵੇਗੀ। ਸੰਖਿਆ ਬਲ ਵਾਲੇ ਲੋਕ ਰਾਜ ਵਿਚ ਤਾਕਤ ਕੇਂਦਰਵਰਤੀ ਹੋਵੇਗੀ ਸੇਵਾ ਨਹੀਂ, ਤਾਂ ਮਨੁਖੀ ਗੁਣ ਕਿਥੋਂ ਉਗਮਣਗੇ? ਇਥੇ ਹੀ ਵਿਨੋਬਾ ਦਾ ਚਾਣਡੀਲ ਦਾ ਉਹ ਸੁੰਦਰ ਪਰਵਚਨ ਸਾਨੂੰ ਪ੍ਰਕਾਸ਼ ਦਿੰਦਾ ਹੈ, ਜਿਸ ਦੇ ਵਿਚ ਉਨ੍ਹਾਂ ਨੇ ਹਿੰਸਾ ਸ਼ਕਤੀ ਦੀ ਵਿਰੋਧ ਦੰਡ-ਸ਼ਕਤੀ ਤੋਂ ਵਖਰੀ ਅਜਿਹੀ