ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/86

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵੈਚਾਰਿਕ ਭੂਮਿਕਾ-੨

੮੫

ਆਜ਼ਾਦ ਜਨ-ਸ਼ਕਤੀ ਦੀ ਉਸਾਰੀ ਦਾ ਬੁਲਾਵਾ ਦਿੱਤਾ ਸੀ। [1]*ਜਿਥੇ ਇਹੋ ਜਿਹੀ ਜਨ-ਸ਼ਕਤੀ ਦਾ ਵਿਕਾਸ ਹੁੰਦਾ ਹੈ, ਉਥੇ ਗੁਣਆਤਮਕ ਲੋਕ ਰਾਜ ਕਾਇਮ ਹੋ ਸਕਦਾ ਹੈ ਅਤੇ ਅਜਿਹੀ ਜਨ-ਸ਼ਕਤੀ ਪੈਦਾ ਕਰਨ ਦਾ ਇਕੋ ਉਪਾ ਹੈ, ਤਿਆਗਪੂਰਤ ਜਨ-ਅੰਦੋਲਨ। ਇਸੇ ਲਈ ਭੂਦਾਨ-ਯੱਗ ਵਿਸ਼ਵ ਸ਼ਾਂਤੀ ਦਾ ਰਾਹ ਵਿਖਾਉਣ ਵਾਲਾ ਬਣਦਾ ਹੈ। ਭੂਦਾਨ-ਯੱਗ ਨਾਲ ਭਾਰਤੀ ਜਨਤਾ ਦੀ ਜਨ ਸ਼ਕਤੀ ਵਧੇਗੀ, ਉਹਦੇ ਗੁਣਾ ਦਾ ਵਿਕਾਸ ਹੋਵੇਗਾ। ਇਨ੍ਹਾਂ ਗੁਣਾਂ ਕਾਰਨ ਸਾਡੇ ਦੇਸ਼ ਵਿਚ ਅਜਿਹਾ ਲੋਕ ਰਾਜ ਕਾਇਮ ਹੋਵੇਗਾ, ਜਿਸ ਨੇ ਜਨ-ਤੰਤਰ ਦੇ ਅਸੂਲਾਂ ਅਨੁਸਾਰ ਹੀ ਗਰੀਬੀ ਅਮੀਰੀ ਦੇ ਸਵਾਲ ਨੂੰ ਹੱਲ ਕੀਤਾ ਹੋਵੇਗਾ। ਜੋ ਲੋਕ ਰਾਜ ਵਿਚ ਇਨਕਲਾਬ ਦੀ ਸ਼ਕਤੀ ਆਉਂਦੀ ਹੈ ਤਾਂ ਇਹ ਬਚ ਜਾਂਦਾ ਹੈ ਅਤੇ ਜੇ ਲੋਕ ਰਾਜ ਬਚ ਜਾਂਦਾ ਹੈ ਤਾਂ ਮਨੁਖਤਾ ਬਚ ਜਾਂਦੀ ਹੈ।

ਇਕ ਹੋਰ ਦ੍ਰਿਸ਼ਟੀਕੋਨ ਤੋਂ ਇਸੇ ਮਸਲੇ ਨੂੰ ਵੇਖੀਏ। ਅਜ ਰੂਸ ਅਤੇ ਅਮਰੀਕਾ, ਦੋਵੇਂ ਅਮਨ ਦੀਆਂ ਗੱਲਾਂ ਕਰ ਰਹੇ ਹਨ। ਰੂਸ ਅਮਨ ਲਈ ਸਟਾਲਨ ਇਨਾਮ ਕਢਦਾ ਹੈ,ਅਮਨ ਲਈ ਆਪਣੇ ਪ੍ਰਤੀਨਿਧ ਮੰਡਲ ਦੂਜੇ ਦੇਸ਼ਾਂ ਵਿਚ ਭੇਜਦਾ ਹੈ। ਪਰ ਦੇਸ਼ ਦੇ ਅੰਦਰ ਦੇ ਮਾਮਲਿਆਂ ਨੂੰ ਸੁਲਝਾਉਣ ਵਿਚ ਉਹਦੀ ਲੜਾਈ ਝਗੜੇ ਦੀ ਨੀਤੀ ਬਿਲਕੁਲ ਸਪਸ਼ਟ ਹੈ। ਬਾਹਰ ਸ਼ਾਂਤੀ, ਅੰਦਰ ਅਸ਼ਾਂਤੀ। ਅਮਰੀਕਾ ਦੇਸ਼ ਦੇ ਅੰਦਰੂਨੀ ਮਾਮਲਿਆਂ ਵਿਚ ਅਮਨ ਦੀ ਹਮਾਇਤ ਕਰਦਾ ਹੈ। ਪਰ ਅੰਤਰਰਾਸ਼ਟਰੀ ਮਾਮਲਿਆਂ ਵਿਚ ਉਹਦੀ ਐਟਮ ਬੰਬ ਦੀ ਵਰਤੋਂ ਜਾਰੀ ਹੈ। ਅੰਦਰ ਸ਼ਾਂਤੀ ਬਾਹਰ ਅਸ਼ਾਂਤੀ। ਭਾਰਤ ਦੀ ਬਦੇਸ਼ੀ ਨੀਤੀ ਇਨ੍ਹਾਂ ਦੋਹਾਂ ਵਿਚਾਰਾਂ ਤੋਂ ਸੁਤੰਤਰ ਹੈ। ਸ਼੍ਰੀ ਜਵਾਹਰ ਲਾਲ ਨਹਿਰੂ ਨੇ ਜਿਹੜੀ ਸ਼ਾਂਤੀ ਦੀ ਆਵਾਜ਼ ਉਠਾਈ ਹੈ, ਉਹਦੇ ਵਲ ਸਾਰੀ ਦੁਨੀਆਂ ਆਸ ਰਖ ਕੇ ਟਿਕਟਕੀ ਲਾ ਕੇ ਵੇਖ ਰਹੀ ਹੈ। ਪਰ ਨਹਿਰੂ ਜੀ ਦੀ ਇਸ ਆਵਾਜ਼ ਨੂੰ ਤਾਕਤ ਕਿਥੋਂ ਮਿਲੇਗੀ।


  1. *ਵੇਖੋ, 'ਸਰਵੋਦਯ ਦਾ ਘੋਸ਼ਨਾਂ ਪੱਤਰ'--ਵਿਨੋਬਾ