ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/87

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੮੬

ਭੂਦਾਨ ਚੜ੍ਹਦੀ ਕਲਾ 'ਚ

ਦੇਸ਼ ਦੇ ਮਸਲੇ ਜੇ ਅਸੀਂ ਸ਼ਾਂਤੀ ਨਾਲ ਸੁਲਝਾ ਸਕਾਂਗੇ, ਤਾਂ ਹੀ ਅੰਤਰਰਾਸ਼ਟਰੀ ਖੇਤਰ ਵਿਚ ਅਸੀਂ ਸ਼ਾਂਤੀ ਦੀ ਗੱਲ ਕਰ ਸਕਾਂਗੇ! ਜਿਸ ਪੂੰਜੀਵਾਦ ਅਤੇ ਸਾਮਯਵਾਦ ਤੋਂ ਆਜ਼ਾਦ ਰਹਿਣ ਦਾ ਅਸੀਂ ਦਾਅਵਾ ਕਰਦੇ ਹਾਂ, ਉਹਦੇ ਦੂਤ ਤਾਂ ਪਰਤੱਖ ਅਮੀਰੀ ਅਤੇ ਗਰੀਬੀ ਦੇ ਰੂਪ ਵਿਚ ਦੇਸ਼ ਵਿੱਚ ਮੌਜੂਦ ਹਨ। ਇਨ੍ਹਾਂ ਦੋਹਾਂ ਨੂੰ ਜਦੋਂ ਤਕ ਅਸੀਂ ਨਹੀਂ ਹਟਾਉਂਦੇ, ਤਦ ਤਕ ਸਾਡੀ ਸ਼ਾਂਤੀ ਦੀ ਅੰਤਰਰਾਸ਼ਟਰੀ ਨੀਤੀ ਵਿੱਚ ਕੋਈ ਤਾਕਤ ਨਹੀਂ ਆ ਸਕਦੀ। ਭੂਦਾਨ-ਯੱਗ ਸਾਨੂੰ ਇਹੋ ਤਾਕਤ ਦਿੰਦਾ ਹੈ।

ਭਾਰਤ ਦੇ ਇਤਿਹਾਸ ਨੂੰ ਵੇਖਿਆਂ ਪਤਾ ਲੱਗਦਾ ਹੈ ਕਿ ਸਾਡੇ ਦੇਸ਼ ਦੀਆਂ ਦੋ ਖੂਬੀਆਂ ਹਨ-ਭਾਰਤ ਨੇ ਕਦੀ ਕਿਸੇ ਦੇਸ਼ ਤੇ ਰਾਜਨੀਤਕ ਹਮਲਾ ਨਹੀਂ ਕੀਤਾ ਅਤੇ ਭਾਰਤ ਵਿਚ ਬਾਹਰ ਤੋਂ ਜਿੰਨੀਆਂ ਸੰਸਕ੍ਰਿਤੀਆਂ ਆਉਂਦੀਆਂ ਰਹੀਆਂ, ਉਹ ਸਾਰੀਆਂ ਦੀਆਂ ਸਾਰੀਆਂ ਇਸ ਦੇਸ਼ ਨੇ ਆਪਣੇ ਮਹਾਨ ਹਿਰਦੇ ਵਿੱਚ ਸਮਾ ਲਈਆਂ। ਭਾਰਤ ਵਿੱਚ ਉੱਤਰੀ ਭਾਰਤ ਦੀ ਪਹਾੜੀ ਆਰੀਆ ਸੰਸਕ੍ਰਿਤੀ ਅਤੇ ਦਖਣੀ ਭਾਰਤ ਦੀ ਸਮੂਹਕ ਸੰਸਕ੍ਰਿਤੀ ਦਾ ਇਕੱਠ ਹੋਇਆ। ਉਤਰੀ ਭਾਰਤ ਦੇ ਬਧ ਮਹਾਂਬੀਰ ਦੀ ਆਤਮਗਿਆਨ ਦੀ ਵਿਚਾਰਧਾਰਾ ਦੇਖਣ ਵਿੱਚ ਰਾਮੇਸ਼ਵਰ ਤਕ ਜਾ ਪਹੁੰਚੀ। ਦੇਖਣ ਵਿੱਚ ਸ਼ੰਕਰ ਅਚਾਰੀਆ, ਰਾਮਾਨੁਜ,ਮਾਂਧਵਆਚਾਂਰੀਆ ਨੇ ਉੱਤਰ ਭਾਰਤ ਦੀ ਆਤਮਗ਼ਿਆਨ ਦੀ ਵਿਚਾਰਧਾਰਾ ਵਿਚ ਦੱਖਣ ਭਾਰਤ ਦੀ ਭਗ਼ਤੀਧਾਰਾ ਮਿਲਾ ਦਿਤੀ। ਭਾਰਤ ਵਿਚ ਰਾਜ ਤਾਂ ਅਨੇਕ ਸਨ, ਪਰ ਸੰਸਕ੍ਰਿਤਕ ਰਾਜ ਹਮੇਸ਼ਾ ਆਸੇਤੁ-ਹਿਮਾਲੀਆ (ਦਖਣ ਵਿਚ ਰਾਜ ਕੁਮਾਰੀ ਤੋਂ ਲੈ ਕੇ ਹਿਮਾਲਾ ਤਕ) ਸਦਾ ਇਕ ਹੀ ਰਿਹਾ। ਉਹਦੇ ਬਾਅਦ ਮੁਸਲਮਾਨ ਆਏ। ਉਹਦੇ ਵਿਚੋਂ ਕੁਝ ਇਕ ਨੇ ਯੁਧ ਦਾ ਰਾਹ ਫੜਿਆ, ਕੁਝ ਨੇ ਪਰੇਮ ਦਾ। ਪਰੇਮ ਦਾ ਵਾਲਿਆਂ ਦਾ ਅਸਰ ਸਾਡੇ ਦੇਸ਼ ਤੇ ਕਾਫੀ ਪਿਆ। ਇਸਲਾਮ ਨੇ ਦੇਸ਼ ਦੀ ਭੇਦ ਭਾਵ ਤੇ ਅਧਾਰਤ ਜਾਤੀ-ਵਿਵਸਥਾ ਤੇ ਕਾਫੀ ਵਾਰ ਕੀਤੇ।‌ ਹੁਣ