ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/88

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵੈਚਾਰਿਕ ਭੂਮਿਕਾ-੨

੮੭

ਤਕ ਭਾਰਤ ਵਿਚ ਜਿਹੜੀ ਸੰਸਕ੍ਰਿਤੀ ਦਾ ਰਲਘੋਬਾ ਤਿਆਰ ਹੋ ਰਿਹਾ ਸੀ, ਉਹਦੇ ਵਿਚ ਵਿਗਿਆਨ ਦੀ ਘਾਟ ਸੀ, ਯੂਰਪ ਵਿਚ ਉਸ ਸਮੇਂ ਵਿਗਿਆਨ ਦੀਆਂ ਅਨੇਕਾਂ ਖੋਜਾਂ ਹੋਈਆਂ। ਇਹਨਾ ਵਿਗਿਆਨ ਖੋਜਾਂ ਲਾਭ ਉਠਾਉਂਦਿਆਂ ਹੋਇਆਂ ਅੰਗਰੇਜ਼ ਭਾਰਤ ਵਿੱਚ ਆਏ ਅਤੇ ਉਨ੍ਹਾਂ ਨੇ ਸਾਨੂੰ ਗੁਲਾਮ ਬਣਾਇਆ। ਝਗੜਾ ਸ਼ੁਰੂ ਹੋਇਆ ਅਤੇ ਝਗੜੇ ਰਾਹੀਂ ਹੀ ਸਮਿਸ਼ਰਣ ਪੈਦਾ ਹੋਇਆ। ਉਹ ਸੀ ਸਮੁਹਿਕ ਅਹਿੰਸਾ। ਵਿਗਿਆਨ ਦੀ ਉੱਨਤੀ ਦੇ ਕਾਰਨ ਅੱਜ ਦੁਨੀਆਂ ਏਨੀ ਛੋਟੀ ਬਣ ਗਈ ਹੈ ਕਿ ਉਹਦੇ ਵਿੱਚ ਕੋਈ ਅੰਦੋਲਨ ਇਕਾਂਤ ਨਹੀਂ ਰਹਿ ਸਕਦਾ ਉਹ ਸਮੂਹਿਕ ਬਣ ਜਾਂਦਾ ਹੈ। ਐਸਾ ਹੀ ਸਾਡੇ ਅਹਿੰਸਾ ਦਾ ਹੋਇਆ। ਜ਼ਮਾਨੇ ਦੀ ਮੰਗ ਸੁਤੰਤਰਤਾ ਦੀ ਸੀ। ਅਸੀਂ ਬਿਨਾਂ ਹਥਿਆਰ ਸੀ ਅਤੇ ਅੰਗਰੇਜ਼ ਸੈਨਾ ਵਾਲੇ ਸਨ। ਹਾਲਤ ਹਰ ਤਰ੍ਹਾਂ ਅਹਿੰਸਾ- ਧਰਮ ਦੇ ਅਨੁਕੂਲ ਸੀ। ਜ਼ਮਾਨੇ ਦੀ ਮੰਗ ਜਦੋਂ ਧਰਮ ਦੇ ਨਾਲ ਮਿਲ ਜਾਂਦੀ ਹੈ, ਤਾਂ ਤਬਦੀਲੀ ਆਉਂਦੀ ਹੈ। ਯੁਗ ਦੀ ਮੰਗ ਜਦੋਂ ਇਕ ਮਹਾਂ ਪੁਰਖ ਦੇ ਮੂੰਹੋਂ ਨਿਕਲਦੀ ਹੈ, ਤਾਂ ਉਹ ਯੁਗ ਪੁਰਖ ਅਖਵਾਉਂਦਾ ਹੈ। ਗਾਂਧੀ ਜੀ ਸਾਡੇ ਵਿਚਾਲੇ ਯੁਗਪੁਰਖ ਦੇ ਰੂਪ ਵਿਚ ਆਏ। ਉਨ੍ਹਾਂ ਨੇ ਜ਼ਮਾਨੇ ਦੀ ਮੰਗ ਸੁਤੰਤਰਤਾ ਨੂੰ ਅਹਿੰਸਾ ਦੇ ਨਾਲ ਜੋੜ ਕੇ ਤਬਦੀਲੀ ਲਿਆਂਦੀ। ਜਗਤ ਨੂੰ ਸਮੂਹਿਕ ਅਹਿੰਸਾ ਦੀ ਮਹਾਨ ਭੇਟ ਮਿਲੀ। ਜਗਤ ਦੇ ਇਤਿਹਾਸ ਵਿਚ ਹੁਣ ਭਾਰਤ ਦਾ ਸਮਾਂ ਆਇਆ ਹੈ। ਜਿਸ ਸਮੂਹਕ ਅਹਿੰਸਾ ਦਾ ਪਰਵੇਸ਼ ਰਾਜਨੀਤਕ ਖੇਤਰ ਵਿਰ ਕਰ ਕੇ ਉਸ ਨੇ ਸੁਤੰਤਰਤਾ ਪਰਾਪਤ ਕੀਤੀ, ਉਸੇ ਸਮੂਹਕ ਅਹਿੰਸਾ ਦੀ ਵਰਤੋਂ ਆਰਥਕ, ਸਮਾਜਕ ਖੇਤਰ ਵਿਚ ਕਰਕੇ ਉਹ ਜਗਤ ਦੇ ਸਾਹਮਣੇ ਸਰਵੋਦਯ ਦਾ ਆਦਰਸ਼ ਰਖ ਰਿਹਾ ਹੈ! ਮਨੂੰ ਮਹਾਰਾਜ ਨੇ ਹਜ਼ਾਰਾਂ ਸਾਲ ਪਹਿਲਾਂ ਕਿਹਾ ਸੀ: ਦਰੀ ਥਾਂ ਬਹਿਕ ਬਿਖੇਰ ਬਿਧਾਂ ਸਾਰ) (ਸਵੰ ਸਵੀਂ ਚਰਿਤੂ ਸ਼ਿਖ ਸ਼ੇਰਨੁ ਪ੍ਰਿਥਵਯਾਂ ਸਰਬ ਮਾਨਵਾ) — ਪ੍ਰਿਥਵੀ ਦੇ ਸਭ ਲੋਕ ਭਾਰਤ ਦੇ ਸਰੇਸ਼ਟ ਵਿਅਕਤੀਆਂ ਤੋਂ ਚਰਿੱਤਰ ਦੀ ਸਿਖਸ਼ਾ ਪ੍ਰਾਪਤ ਕਰਨਗੇ। ਸਾਡਾ ਅਤੇ