ਸਮੱਗਰੀ 'ਤੇ ਜਾਓ

ਪੰਨਾ:ਭੈਣ ਜੀ.pdf/117

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਾਂ ਕੀ ਉਹ ਨਹੀਂ ਸੁਣੇਗਾ ? ਕੀ ਖਿਆਲ ਹੈ ਤੇਰਾ ?"

ਮਾਧੋਰੀ ਨੂੰ ਆਪਣੀ ਤਾਂ ਕੁਝ ਐਨੀ ਫਿਕਰ ਨਹੀਂ ਸੀ ਪਰ ਸੰਤੋਸ਼ ਕੁਮਾਰ ਦੇ ਲਈ ਉਹ ਹਰ ਮੁਮਕਨ ਨਾਂ ਮੁਮਕਨ ਤਕਲੀਫ ਸਹਿਨ ਨੂੰ ਤਿਆਰ ਸੀ । ਗੁਆਂਢਣ ਆਪ ਤਾਂ ਉਸਨੂੰ ਇਸ ਬਾਰੇ ਕੁਝ ਵਾਕਫੀਅਤ ਨਾ ਪਹੁੰਚਾ ਸਕੀ ਪਰ ਜਾਣ ਲਗਿਆਂ ਆਖ ਗਈ ਕਿ ਕਲ ਮੈਂ ਆਪਣੇ ਭੈਣ ਦੇ ਲੜਕੇ ਪਾਸੋਂ ਸਾਰਾ ਹਾਲ ਦਰਿਆਫਤ ਕਰ ਕੇ ਤੈਨੂੰ ਦਸ ਦਿਆਂਗੀ ।

ਉਸ ਔਰਤ ਦਾ ਭਣੇਵਾ ਦੋ ਤਿੰਨ ਵਾਰ ਲਲਤਾ ਪਿੰਡ ਹੋ ਆਇਆ ਸੀ । ਜਿਮੀਦਾਰ ਦੇ ਬਾਰੇ ਉਸਨੇ ਕਈਆਂ ਪਾਸੋਂ ਕਈ ਗੱਲਾਂ ਸੁਣੀਆਂ ਹੋਈਆਂ ਸਨ । ਜੋ ਕੁਝ ਉਸਨੇ ਸੁਣਿਆਂ ਹੋਇਆ ਸੀ, ਉਹ ਤਸਦੀਕ ਵੀ ਹੋ ਗਿਆ ਕਾਰਨ ਇਹ ਹੋਇਆ ਕਿ ਇਕ ਦਿਨ ਉਹ ਲਲਤਾ ਪੁਰ ਗਿਆ ਹੋਇਆ ਸੀ ਕਿ ਉਸਨੇ ਕਲਕੱਤੇ ਵਾਲੀ ਵੇਸਵਾ ਬਗੀਚੇ ਵਿਚ ਨਚਦਿਆਂ ਗਾਉਂਦਿਆਂ ਦੇਖੀ ਸੀ । ਉਸਦੀ ਮਾਸੀ ਨੇ ਉਸ ਪਾਸੋਂ ਪੁਛਿਆ:-ਰਾਮ ਤੈਨੂੰ ਸਾਨਿਆਲ ਦੀ ਬੇਵਾ ਬਹੂ ਜ਼ਿਮੀਦਾਰ ਨਾਲ ਮੁਲਾਕਾਤ ਦਾ ਇਰਾਦਾ ਰੱਖਦੀ ਹੈ ਤੇਰਾ ਕੀ ਖਿਆਲ ਹੈ ?

ਉਹ ਹੈਰਾਨ ਸੀ ਕਿ ਇਸਦਾ ਕੀ ਜਵਾਬ ਦੇਵਾਂ ਆਖਰ ਉਹ ਗੰਮਬੀਰ ਜਿਹੀ ਸੂਰਤ ਬਣਾ ਕੇ

੯੭.