ਪੰਨਾ:ਭੈਣ ਜੀ.pdf/125

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈਹਾਇ ਵਿਚਾਰੀ ਬੇਵਾ ਤੇ ਐਨਾ ਜੁਲਮ ! ਬੜਾ ਬੁਰਾ ਹੋਇਆ ਪਰ ਨੀਲਾਮੀ ਦੀ ਵਜਾ ਕੀ ਲਿਖੀ ਹੈ ?

"ਉਸਦੇ ਜੁਮੇਂ ਦਸ ਵਰਿਆਂ ਦਾ ਮਾਮਲਾ ਬਾਕੀ ਸੀ। ਸੂਦ ਤੇ ਅਸਲ ਰਕਮ ਰਲਾ ਕੇ ਪੰਦਰਾਂ ਸੌ ਰੁਪੈ ਦੀ ਨਾਲਸ਼ ਕੀਤੀ ਗਈ ਹੈ ।"

ਬੇਵਾ ਤੋਂ ਰੁਪੈ ਲੈਣ ਦੀ ਗੱਲ ਸੁਣਕੇ ਸ਼ਾਨਤ ਦਾ ਮਥਰਾ ਬਾਬੂ ਦੇ ਬਰ-ਖਿਲਾਫ ਗੁਸਾ ਕੁਝ ਘਟ ਗਿਆ । ਉਸ ਨੂੰ ਬੜੀ ਹਾਕਮਾਨਾ ਅਵਾਜ ਨਾਲ ਉਤਰ ਦਿਤਾ:-

"ਤਾਂ ਏਸ ਵਿਚ ਮੈਨੇਜਰ ਦਾ ਕੀ ਕਸੂਰ ? ਐਨੀ ਰਕਮ ਉਹ ਕਿਵੇਂ ਛੱਡ ਸਕਦੇ ਸਨ।

ਸੁਰਿੰਦਰ ਨਾਥ ਗਮ ਭਰੇ ਦਿਲ ਨਾਲ ਮਨ ਵਿਚ ਕੁਝ ਸੋਚਣ ਲੱਗ ਪਿਆ |

ਬੜੀਆਂ ਹਿਰਸ ਭਰੀਆਂ ਨਜ਼ਰਾਂ ਨਾਲ ਸ਼ਾਨਤੀ ਨੇ ਕਿਹਾ:-“ਕੀ ਤੁਸੀਂ ਐਨੇ ਰੁਪੈ ਸਾਰੇ ਦੇ ਸਾਰੇ ਛੱਡ ਦਿਓਗੇ ?

"ਛੱਡ ਨਾਂ ਦਿਆਂਗਾ ਤਾਂ ਹੋਰ ਕੀ ਕਰਾਂਗਾ ਗਰੀਬ ਤੇ ਲਾਚਾਰ ਬੇਵਾ ਦਾ ਸਾਰਾ ਘਰ ਬਾਰ ਲੁਟ ਪੁਟਕੇ ਉਸਨੂੰ ਘਰੋਂ ਬਾਹਰ ਕੱਢ ਦਿਆਂ । "ਇਹੋ ਹੈ ਤੇਰੀ ਰਾਇ ? ਗੁਸੇ ਦੀ ਹਾਲਤ ਵਿਚ ਨਿਕਲੇ ਹੋਏ ਲਫਜ਼ ਸ਼ਾਨਤੀ ਦੇ ਦਿਲ ਵਿਚ ਖੁਭ ਗਏ । ਉਸ ਦਾ ਦਿਲ ਤੜਫਣ ਲਗ ਪਿਆ । ਸ਼ਰਮਿਦਿਆਂ ਹੋ ਕੇ ਉਸਨੇ ਆਖਿਆ:-ਨਹੀਂ ਨਹੀਂ ਹਰਗਿਜ਼

੧੦੫.