ਪੰਨਾ:ਭੈਣ ਜੀ.pdf/13

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਤੁਸੀਂ ਤਾਂ ਕਿਸੇ ਚੰਗੇ ਘਰਾਣੇ ਦੇ ਨੌਨਿਹਾਲ ਹੋ? ਤੁਸੀ ਨੌਕਰੀ.........।

ਸੁਰਿੰਦਰ ਨੇ ਸਿਰ ਹਿਲਾਕੇ ਹਾਂ ਵਿਚ ਉੱਤਰਦਿੱਤਾ।

"ਫੇਰ ਪੜੇ ਲਿਖੇ ਕਿਉਂ ਨਹੀਂ?"

"ਪੜ੍ਹ ਲਿਖ਼ ਸਕਦਾ ਹਾਂ ?"

ਕੁਝ ਰੁਕ ਕੇ ਉਸ ਆਦਮੀ ਨੇ ਸੁਰਿੰਦਰ ਨੂੰ ਕਿਹਾ:-ਤਾਂ ਉਹ ਸਾਹਮਣੇ ........... ਸਿਧਿਆਂ ਉਸ ਮਕਾਨ ਵਿਚ ਚਲੇ ਜਾਉ ਉਥੇ ਇਕ ਬੜੇ ਵਡੇ ਮਸ਼ਹੂਰ ਜ਼ਮੀਦਾਰ ਸਾਹਿਬ ਰਹਿੰਦੇ ਹਨ ਉਹ ਆਪ ਦਾ ਕੁਝ ਨਾ ਕੁਝ ਬੰਦੋਬਸਤ ਕਰ ਦੇਣਗੇ। ਇਹ ਕਹਿਕੇ ਉਹ ਉਥੋਂ ਆਪਣੇ ਰਾਹ ਚਲਿਆ ਗਿਆ। ਸੁਰਿੰਦਰ ਨੇ ਉਸ ਦੀ ਦਸੀ ਹੋਈ ਕੋਠੀ ਦਾ ਰਾਹ ਫੜਿਆ ਤੇ ਉਹ ਫਾਟਕ ਪਾਸ ਜਾ ਕੇ ਕੁਝ ਠਠੰਬਰ ਜਿਹਾ ਗਿਆ ਪਹਿਲਾਂ ਤਾਂ ਉਸ ਨੇ ਆਪਣੇ ਕਦਮ ਅਗਾਂਹ ਚੁਕੇ ਪਰ ਫੇਰ ਜਲਦੀ ਹੀ ਪਿਛਾਂਹ ਪਰਤਾ ਲਏ ਫੇਰ ਅਗਾਂਹ ਵਧਿਆ ਤੇ ਫ਼ੇਰ ਆਖਰ ਰੁਕ ਗਿਆ ਇਨਾਂ ਹੀ ਵਹਿਮਾਂ ਵਿਚ ਪਿਆ ਉਹ ਕਦੇ ਆਪਣੇ ਪੈਰਾਂ ਨੂੰ ਅਗਾਂਹ ਵਧਾਏ ਤੇ ਕਦੇ ਮੁੜ ਫੇਰ ਪਿਛਾਂਹ ਮੁੜ ਪਏ ਬੱਸ ਉਹ ਅਜ ਦੇ ਦਿਨ ਸਿਰਫ ਇਹੋ ਹੀ ਕਰ ਸਕਿਆ ਤੇ ਦੂਜਾ ਦਿਨ--ਉਹ ਵੀ ਏਸ ਨੇ ਕਲ ਵਾਂਗ ਹੀ : ਜਿਕੋ ਤਕੇ ਕਰਦਿਆਂ ਹੀ ਗੁਜਾਰ ਦਿਤਾ। ਤੀਜਾ ਤੇ ਚੌਥਾ ਦਿਨ ਵੀ ਐਵੇਂ ਹੀ ਗੁਜ਼ਰ ਗਿਆ, ਆਖਰ ਪੰਜਵੇਂ ਦਿਨ ਉਹ ਕੁਝ ਹਿੰਮਤ ਕਰਕੇ ਫਾਟਕ

੧੩.