ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਕਿ ਉਹ ਆਪਣੇ ਲਈ ਨਹੀਂ ਕਿਸੇ ਹੋਰ ਦੇ ਕੰਮ ਏਥੇ ਆਇਆ ਹੈ ਪਰ ਜ਼ਬਰਦਸਤੀ ! ਆਖਰ ਉਸਨੇ ਕੁਝ ਹਿੰਮਤ ਕੀਤੀ ਤੇ ਹੌਲੇ ਹੌਲੇ ਉਹ ਕਦਮ ਚੁਕੀ ਫਾਟਕ ਅੰਦਰ ਦਾਖ਼ਲ ਹੋ ਗਿਆ ਕੁਦਰਤਨ ! ਅੱਜ ਫੇਰ ਉਸੇ ਦਿਨ ਵਾਲੇ ਮੁਲਾਜ਼ਮ ਨਾਲ ਉਸ ਦਾ ਟਾਕਰਾ ਹੋ ਗਿਆ।
ਨੌਕਰ ਨੇ ਸੁਰਿੰਦਰ ਨੂੰ ਦੇਖਦਿਆਂ ਹੀ ਕਿਹਾ:-- "ਬਾਬੂ ਸਾਹਿਬ ਐਸ ਵੇਲੇ ਘਰ ਹੀ ਹਨ ਆਪ ਮੁਲਾਕਾਤ ਕਰ ਸਕਦੇ ਹੋ ?"
"ਹਛਾ!"
“ਤਾਂ ਆਈਏ।" ਸੁਰਿੰਦਰ ਨੂੰ ਇਕ ਨਵੀਂ ਮੁਸੀਬਤ ਪੈ ਗਈ।
ਜ਼ਮੀਦਾਰ ਸਾਹਿਬ ਦਾ ਮਕਾਨ ਕਾਫੀ ਵੱਡਾ ਤੇ ਬੜਾ - ਆਲੀਸ਼ਾਨ ਸੀ ਜੋ ਹਰ ਤਰਾਂ ਨਾਲ ਸਜਾਵਟ ਵਿਚ ਨਿਪੁੰਨ ਸੀ। ਇਕ ਕਮਰੇ ਤੋਂ ਬਾਅਦ ਦੂਜਾ ਕਮਰਾ ਤੇ ਉਹ ਵੀ ਬੇਹੱਦ ਖੂਬਸੂਰਤ ਆਉਂਦਾ ਚਾਰੇ ਪਾਸੇ ਖੁਬਸੂਰਤ ਪੜਦੇ ਲਟਕ ਰਹੇ ਸਨ। ਫਰਸ਼ ਤੇ ਵਧੀਆ ਸੋਹਣੇ ਕਾਲੀਨ ਤੇ ਫਿਰਨ ਵਾਲੀਆਂ ਕੁਰਸੀਆਂ ਮੇਜ਼ਾਂ ਤੋਂ ਫੁਲ ਦਾਨ ਤੇ ਵੱਡੇ ਸ਼ੀਸ਼ੇ ਤੇ ਆਲਾ ਫਰਨੀਚਰ ਕਿਤਾਬਾਂ ਰੰਗਬਰੰਗੀ ਰੇਸ਼ਮੀ ਕਪੜੇ ਨਾਲ ਮਕਾਨ ਨਵੀਂ ਵਹੁਟੀ ਵਾਂਗ ਖੂਬ ਸਜਿਆਂ ਹੋਇਆ ਸੀ। ਦੌਲਤ ਦੀ ਦੇਵੀ ਲਛਮੀ ਦਾ ਨਿਵਾਸ ਖਾਸ ਤੌਰ ਤੇ
੧੫.